ਚੰਡੀਗੜ੍ਹ (ਯੂ.ਐੱਨ.ਆਈ.) : ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿਚ ਪਿਛਲੇ 15 ਦਿਨਾਂ ਦੌਰਾਨ ਕੁੱਝ ਇਕ ਥਾਵਾਂ ਨੂੰ ਛੱਡ ਕੇ ਹੋਰ ਕਿਤੇ ਵੀ ਮੀਂਹ ਨਹੀਂ ਪਿਆ। ਅਗਲੇ 5 ਦਿਨਾਂ ਦੌਰਾਨ ਵੀ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ। ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਇਸ ਮਹੀਨੇ ਦੇ ਅੰਤ ਤੱਕ ਖੇਤਰ ਨੂੰ ਅਲਵਿਦਾ ਕਹਿ ਸਕਦੀ ਹੈ। ਪੰਜਾਬ ਦੇ ਪਠਾਨਕੋਟ ਸ਼ਹਿਰ ਵਿਚ ਬੁੱਧਵਾਰ ਮੀਂਹ ਪਿਆ ਸੀ।
ਇਸ ਤੋਂ ਇਲਾਵਾ ਸੂਬੇ ਦੇ ਹੋਰ ਕਿਸੇ ਵੀ ਇਲਾਕੇ ਤੋਂ ਮੀਂਹ ਪੈਣ ਦੀ ਕੋਈ ਖਬਰ ਨਹੀਂ ਹੈ। ਮੌਸਮ ਵਿਚ ਤਬਦੀਲੀ ਹੋਣੀ ਸ਼ੁਰੂ ਹੋ ਗਈ ਹੈ। ਪਾਰਾ ਕੁੱਝ ਡਿੱਗਣ ਲੱਗ ਪਿਆ ਹੈ। ਘੱਟੋ-ਘੱਟ ਤਾਪਮਾਨ ਅਜੇ ਵੀ ਕਈ ਥਾਵਾਂ 'ਤੇ ਆਮ ਨਾਲੋਂ ਵੱਧ ਚੱਲ ਰਿਹਾ ਹੈ। ਚੰਡੀਗੜ੍ਹ ਵਿਚ ਵੀਰਵਾਰ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਸੀ। ਅੰਮ੍ਰਿਤਸਰ ਵਿਖੇ ਇਹ 24 ਸੀ। ਸ਼੍ਰੀਨਗਰ ਵਿਚ 12 ਅਤੇ ਸ਼ਿਮਲਾ ਵਿਚ 14 ਡਿੱਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
'ਅਮਿਤ ਸ਼ਾਹ' ਅੱਜ ਚੰਡੀਗੜ੍ਹ 'ਚ, ਨਾਰਥ ਜੋਨਲ ਕਾਊਂਸਿਲ ਦੀ ਮੀਟਿੰਗ 'ਚ ਲੈਣਗੇ ਹਿੱਸਾ
NEXT STORY