ਅੰਮ੍ਰਿਤਸਰ (ਛੀਨਾ) - ਪੰਜਾਬ ਨੰਬਰਦਾਰ ਯੂਨੀਅਨ ਸਮਰਾ ਦੇ ਨੁਮਾਇੰਦਿਆਂ ਦੀ ਅੱਜ ਇਕ ਅਹਿਮ ਮੀਟਿੰਗ ਜ਼ਿਲਾ ਪ੍ਰਧਾਨ ਦਿਲਬਾਗ ਸਿੰਘ ਸੁਲਤਾਨਵਿੰਡ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਤੇ ਨੰਬਰਦਾਰ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਉਚੇਚੇ ਤੌਰ 'ਤੇ ਪੁੱਜੇ।
ਇਸ ਮੌਕੇ ਸੰਬੋਧਨ ਕਰਦਿਆਂ ਗੁਰਪਾਲ ਸਿੰਘ ਸਮਰਾ ਤੇ ਦਿਲਬਾਗ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਨੰਬਰਦਾਰਾਂ ਦੀਆਂ ਪਿਛਲੇ ਕਈ ਸਾਲਾਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਯੂਨੀਅਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਪਿਛਲੀ ਸਰਕਾਰ ਵਾਂਗ ਮੌਜੂਦਾ ਕਾਂਗਰਸ ਸਰਕਾਰ ਵੀ ਨੰਬਰਦਾਰਾਂ ਦੀਆਂ ਮੰਗਾਂ ਮੰਨ ਕੇ ਲਾਗੂ ਕਰਨ 'ਚ ਆਨਾਕਾਨੀ ਕਰ ਰਹੀ ਹੈ। ਵਿਧਾਇਕ ਡਾ. ਵੇਰਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੰਬਰਦਾਰਾਂ ਦੇ ਸਭ ਮਸਲਿਆਂ ਨੂੰ ਉਹ ਇਕ ਚੰਗੇ ਵਕੀਲ ਵਾਂਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਉਠਾ ਕੇ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਸ. ਸਮਰਾ ਤੇ ਸੁਲਤਾਨਵਿੰਡ ਵੱਲੋਂ ਵਿਧਾਇਕ ਵੇਰਕਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਸਮੇਂ ਮਨਪ੍ਰੀਤ ਸਿੰਘ ਮਾਹਲ, ਸੁਰਿੰਦਰ ਸਿੰਘ ਜੰਡਿਆਲਾ, ਜਸਬੀਰ ਸਿੰਘ ਮਾਹਲ, ਸਤਨਾਮ ਸਿੰਘ ਸਫੀਪੁਰ, ਮੰਗਲ ਸਿੰਘ ਸੁਲਤਾਨਵਿੰਡ, ਜੀਵਨ ਸਿੰਘ ਰੋੜੀਵਾਲ, ਕਸ਼ਮੀਰ ਸਿੰਘ ਕੋਟਲਾ, ਸੋਨੂੰ ਚਵਿੰਡਾ, ਭੁਪਿੰਦਰ ਸਿੰਘ ਕੱਥੂਨੰਗਲ, ਸੁਰਜੀਤ ਸਿੰਘ ਬਜਾਜ, ਅਵਤਾਰ ਸਿੰਘ ਵਡਾਲਾ ਜੌਹਲ, ਕਸ਼ਮੀਰ ਸਿੰਘ ਚੋਗਾਵਾਂ, ਅਮਨਦੀਪ ਸਿੰਘ ਲੁਹਾਰਕਾ, ਪਿਆਰਾ ਸਿੰਘ ਸ਼ਾਮਨਗਰ, ਸੁਰਿੰਦਰ ਸਿੰਘ ਨੰਗਲ, ਗੁਰਪ੍ਰੀਤ ਸਿੰਘ ਮਜੀਠਾ, ਹਰਪਾਲ ਸਿੰਘ ਪੰਨੂ, ਅਵਤਾਰ ਸਿੰਘ ਰੂਪੋਵਾਲੀ, ਅਜੀਤ ਸਿੰਘ ਨੰਗਲੀ, ਇਕਬਾਲ ਸਿੰਘ ਸੰਧੂ, ਕੰਵਲਜੀਤ ਸਿੰਘ ਅਜਨਾਲਾ, ਜਗਜੀਤ ਸਿੰਘ ਸੰਮੋਵਾਲ, ਭਗਵਾਨ ਸਿੰਘ ਹੇਰ, ਨਿਸ਼ਾਨ ਸਿੰਘ ਤੇ ਹੋਰ ਵੀ ਨੰਬਰਦਾਰ ਹਾਜ਼ਰ ਸਨ।
ਮਾਝਾ ਅਤੇ ਦੁਆਬਾ ਜੋਨਾਂ 'ਚ ਸੈੱਲ ਦੇ ਆਹੁਦੇਦਾਰਾਂ ਦੀਆਂ ਹੋਣਗੀਆਂ ਨਵੀਆਂ ਨਿਯੁਕਤੀਆਂ - ਰਿੰਕੂ ਢਿੱਲੋਂ
NEXT STORY