ਅੰਮ੍ਰਿਤਸਰ/ਚੰਡੀਗੜ੍ਹ : ਅੱਜ ਤੋਂ ਪੰਜਾਬ 'ਚ ਇਕ ਵਾਰ ਫ਼ਿਰ ਨਾਈਟ ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋ ਜਾਵੇਗਾ। ਇਸ ਦੌਰਾਨ ਕੋਈ ਵੀ ਵਿਅਕਤੀ ਆਪਣੇ ਘਰ 'ਚੋਂ ਬਾਹਰ ਨਹੀਂ ਜਾ ਸਕਦਾ। ਇਹ ਨਾਈਟ ਕਰਫਿਊ 1 ਦਸੰਬਰ ਤੋਂ 15 ਦਸੰਬਰ ਤਕ ਲਾਗੂ ਰਹੇਗਾ। ਕਰਫਿਊ 'ਚ ਢਿੱਲ ਦੇਣ ਜਾਂ ਵਧਾਉਣ ਦਾ ਅਗਲਾ ਫ਼ੈਸਲਾ 15 ਦਸੰਬਰ ਨੂੰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਹਰ ਵਿਅਕਤੀ ਦੀ ਆਵਾਜ਼ ਨੂੰ ਸੁਣਨਾ ਸਰਕਾਰ ਦਾ ਹੈ ਫ਼ਰਜ਼: ਕੈਪਟਨ
ਇਥੇ ਦੱਸ ਦੇਈਏ ਕਿ ਦਿੱਲੀ-ਐੱਨ. ਸੀ. ਆਰ. ਦੀ ਗੰਭੀਰ ਸਥਿਤੀ ਅਤੇ ਪੰਜਾਬ 'ਚ ਦੂਜੀ ਲਹਿਰ ਦੇ ਖਦਸ਼ੇ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਸਾਰੇ ਕਸਬਿਆਂ ਅਤੇ ਸ਼ਹਿਰਾਂ ਵਿਚ ਰਾਤ ਦੇ ਕਰਫ਼ਿਊ ਨੂੰ ਦੁਬਾਰਾ ਲਾਗੂ ਕਰਨ ਸਮੇਤ ਸੂਬੇ 'ਚ ਕਈ ਨਵੇਂ ਪਾਬੰਦੀਆਂ ਲਗਾਉਣ ਦੇ ਆਦੇਸ਼ ਦਿੱਤੇ ਹਨ। 1 ਦਸੰਬਰ ਤੋਂ ਨਾ ਮਾਸਕ ਪਹਿਨਣ ਜਾਂ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਜੁਰਮਾਨਾ ਦੁੱਗਣਾ ਕਰ ਦਿੱਤਾ ਗਿਆ ਹੈ। ਇਨ੍ਹਾਂ ਹੁਕਮਾਂ 'ਤੇ 15 ਦਸੰਬਰ ਨੂੰ ਸਮੀਖਿਆ ਕੀਤੀ ਜਾਵੇਗੀ। ਕਰਫ਼ਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੋਂ ਲਾਗੂ ਰਹੇਗਾ । ਮੁੱਖ ਮੰਤਰੀ ਨੇ ਅਲਰਟ ਕਰਦਿਆਂ ਕਿਹਾ ਕਿ ਲੋਕਾਂ ਨੂੰ ਕਿਸੇ ਵੀ ਹਾਲਾਤ 'ਚ ਇੰਨਾਂ ਰੱਖਿਆ ਨਿਯਮਾਂ ਦੀ ਉਲੰਘਣਾ ਨਹੀਂ ਕਰਨੀ। ਇਕ ਉੱਚ ਪੱਧਰੀ ਰਾਜ ਕੋਵਿਡ ਸਮੀਖਿਆ ਬੈਠਕ ਤੋਂ ਬਾਅਦ ਨਵੀਂਆਂ ਪਾਬੰਦੀਆਂ ਦੇ ਵੇਰਵੇ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਕੋਵਿਡ ਦੇ ਢੁਕਵੇਂ ਵਿਵਹਾਰ ਦੀ ਪਾਲਣਾ ਕਰਨ 'ਤੇ ਜ਼ੁਰਮਾਨਾ ਮੌਜੂਦਾ 500 ਰੁਪਏ ਤੋਂ ਵਧਾ ਕੇ 1000 ਰੁਪਏ ਕੀਤਾ ਜਾਵੇਗਾ।
ਐਮਰਜੈਂਸੀ ਸੇਵਾਵਾਂ 'ਚ ਰਾਹਤ
ਨਾਈਟ ਕਰਫ਼ਿਊ 'ਚ ਐਮਰਜੈਂਸੀ ਸੇਵਾਵਾਂ 'ਚ ਰਾਹਤ ਦਿੱਤੀ ਗਈ ਹੈ। ਇਸ 'ਚ ਐਂਬੂਲੈਂਸ, ਮੈਡੀਸਨ ਸਪਲਾਈ, ਸਬਜ਼ੀ ਦੀ ਸਪਲਾਈ, ਸੀਜ਼ਨ ਦੀ ਫ਼ਸਲ ਦੀ ਸਪਲਾਈ, ਦੁੱਧ ਤੇ ਬੇਕਰੀ ਉਤਪਾਦਾਂ ਦੀ ਸਪਲਾਈ ਤੋਂ ਇਲਾਵਾ ਜ਼ਰੂਰੀ ਵਸਤਾਂ ਦੀ ਆਵਾਜਾਈ 'ਚ ਰਾਹਤ ਰਹੇਗੀ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਗੈਂਗਸਟਰਾਂ ਨੇ ਨੌਜਵਾਨ ਦਾ ਕਤਲ ਕਰ ਪਾਇਆ ਭੰਗੜਾ
ਰਾਤ 9.30 ਵਜੇ ਤਕ ਖੁੱਲ੍ਹਣੇ ਹੋਟਲ ਤੇ ਰੈਸਤਰਾਂ
ਨਾਈਟ ਕਰਫ਼ਿਊ ਹੋਟਲ ਤੇ ਰੈਸਤਰਾਂ ਰਾਤ 9.30 ਵਜੇ ਤਕ ਹੀ ਖੁੱਲ੍ਹੇ ਰਹਿਣਗੇ। ਕਾਰਨ, ਅੱਧੇ ਘੰਟੇ ਤਕ ਗਾਹਕ ਤੇ ਸਟਾਫ਼ ਨੂੰ ਘਰ ਜਾਣ ਦਾ ਸਮਾਂ ਮਿਲ ਜਾਵੇਗਾ। 9.30 ਤੋਂ ਬਾਅਦ ਕਿਸੇ ਵੀ ਸੂਰਤ 'ਚ ਹੋਟਲ ਤੇ ਰੈਸਤਰਾਂ ਨਹੀਂ ਖੋਲ੍ਹੇ ਜਾਣਗੇ।
ਦਿੱਲੀ ਵੱਲ ਕੂਚ ਕਰਦਿਆਂ ਸਿੱਧੂ ਮੂਸੇ ਵਾਲਾ ਨੇ ਕਿਸਾਨਾਂ ਨੂੰ ਆਖੀਆਂ ਇਹ ਗੱਲਾਂ, ਨੌਜਵਾਨਾਂ ਨੂੰ ਕੀਤੀ ਖ਼ਾਸ ਅਪੀਲ
NEXT STORY