ਗੜ੍ਹਸ਼ੰਕਰ (ਭਾਰਦਵਾਜ ) : ਗੜ੍ਹਸ਼ੰਕਰ ਨੇੜਲੇ ਪਿੰਡ ਮੋਰਾਂਵਾਲੀ ਦੀ ਲੜਕੀ ਪ੍ਰਿਅੰਕਾ ਦਾਸ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਭਾਰਤੀ ਤਿਰੰਗਾ ਲਹਿਰਾ ਕੇ ਪੰਜਾਬ ਅਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਿਅੰਕਾ ਦਾਸ ਹਾਲ ਹੀ 'ਚ ਅਫਰੀਕਾ ਲਈ ਰਵਾਨਾ ਹੋਈ ਸੀ।
ਪ੍ਰਿਅੰਕਾ ਦਾਸ ਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ, ਗੜ੍ਹਸ਼ੰਕਰ, ਦਿ ਐਕਸ ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਵੱਲੋਂ ਆਰਥਿਕ ਸਹਿਯੋਗ ਦਿੰਦੇ ਹੋਏ ਸ਼ੁਭਕਾਮਨਾਵਾਂ ਨਾਲ ਅਫ਼ਰੀਕਾ ਭੇਜਿਆ ਗਿਆ ਸੀ।
ਥੋੜ੍ਹੇ ਸਮੇਂ ਵਿੱਚ ਹੀ ਅਫਰੀਕਾ ਪਹੁੰਚੀ ਪ੍ਰਿਅੰਕਾ ਦਾਸ ਨੇ 19,340 ਫੁੱਟ ਦੀ ਉਚਾਈ ਵਾਲੀ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਕਿਲੀਮੰਜਾਰੋ ਨੂੰ ਸਰ ਕੀਤਾ ਅਤੇ ਭਾਰਤ ਦਾ ਤਿਰੰਗਾ ਝੰਡਾ ਲਹਿਰਾਇਆ।
ਇਹ ਵੀ ਪੜ੍ਹੋ- ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ, ਪਾੜ'ਤੀ ਵਰਦੀ, ਵਰ੍ਹਾਏ ਇੱਟਾਂ-ਰੋੜੇ, ਮੁਲਜ਼ਮ ਵੀ ਭਜਾ'ਤਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਪੁਲਸ ਪਾਰਟੀ 'ਤੇ ਹਮਲਾ, ਪਾੜ'ਤੀ ਵਰਦੀ, ਵਰ੍ਹਾਏ ਇੱਟਾਂ-ਰੋੜੇ, ਮੁਲਜ਼ਮ ਵੀ ਭਜਾ'ਤਾ
NEXT STORY