ਲੁਧਿਆਣਾ : ਸੂਬੇ 'ਚ ਕੋਰੋਨਾ ਵਾਇਰਸ ਦਾ ਕਹਿਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਦੇ ਸਾਹਮਣੇ ਸਰਕਾਰੀ ਪ੍ਰਬੰਧ ਵੀ ਛੋਟੇ ਨਜ਼ਰ ਆ ਰਹੇ ਹਨ। ਬੀਤੇ ਦਿਨ 665 ਕੇਸ ਸਾਹਮਣੇ ਆਉਣ ਤੋਂ ਬਾਅਦ ਅੱਜ ਮਰੀਜ਼ਾਂ ਦੀ ਗਿਣਤੀ ਵਧੀ ਅਤੇ 944 ਨਵੇਂ ਸੰਕਰਮਿਤ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 19 ਲੋਕਾਂ ਦੀ ਮੌਤ ਹੋ ਗਈ ਹੈ।
ਸਭ ਤੋਂ ਜ਼ਿਆਦਾ ਕੋਰੋਨਾ ਮਰੀਜ਼ ਅੱਜ ਵੀ ਲੁਧਿਆਣਾ 'ਚੋਂ ਸਾਹਮਣੇ ਆਏ, ਜਿਨ੍ਹਾਂ 'ਚ 193 ਨਵੇਂ ਪਾਜ਼ੇਟਿਵ ਕੇਸ ਆਉਣ ਤੋਂ ਇਲਾਵਾ 10 ਮਰੀਜ਼ਾਂ ਦੀ ਮੌਤ ਹੋ ਗਈ। ਪੰਜਾਬ ਦੇ ਕੋਰੋਨਾ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਜਿਨ੍ਹਾਂ 19 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ ਲੁਧਿਆਣਾ 'ਚ 10, ਅੰਮ੍ਰਿਤਸਰ ਤੇ ਸੰਗਰੂਰ ਤੋਂ 2-2, ਬਰਨਾਲਾ, ਕਪੂਰਥਲਾ, ਐੱਸ. ਏ. ਐੱਸ. ਨਗਰ, ਮੁਕਤਸਰ ਅਤੇ ਜਲੰਧਰ ਤੋਂ ਇਕ-ਇਕ ਮਰੀਜ਼ ਸ਼ਾਮਲ ਹੈ।
941 ਪਾਜ਼ੇਟਿਵ ਮਰੀਜ਼ਾਂ 'ਚ 193 ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਹਨ, ਜਦਕਿ ਜਲੰਧਰ 162, ਗੁਰਦਾਸਪੁਰ ਤੋਂ 89, ਬਠਿੰਡਾ ਤੋਂ 76, ਪਟਿਆਲਾ ਤੋਂ 66, ਅੰਮ੍ਰਿਤਸਰ ਤੋਂ 49, ਫਿਰੋਜ਼ਪੁਰ 48, ਫਾਜ਼ਿਲਕਾ 37, ਕਪੂਰਥਲਾ 35, ਬਰਨਾਲਾ 26, ਮਾਨਸਾ 14, ਫਤਿਹਗੜ੍ਹ ਸਾਹਿਬ 21, ਤਰਨਤਾਰਨ 14, ਐੱਸ. ਏ. ਐੱਸ. ਨਗਰ 34, ਸੰਗਰੂਰ 37, ਪਠਾਨਕੋਟ 19, ਹੁਸ਼ਿਆਰਪੁਰ 14, ਮੋਗਾ 16, ਐੱਸ. ਬੀ. ਐੱਸ. ਨਗਰ 3 ਤੇ ਫਰੀਦਕੋਟ ਤੋਂ 2 ਮਰੀਜ਼ ਸਾਹਮਣੇ ਆਏ ਹਨ। ਡਾ. ਭਾਸਕਰ ਮੁਤਾਬਕ ਅੱਜ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚੋਂ 341 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਹਸਪਤਾਲਾਂ ਆਦਿ ਤੋਂ ਛੁੱਟੀ ਦੇ ਦਿੱਤੀ ਗਈ। ਇਨ੍ਹਾਂ 'ਚ ਲੁਧਿਆਣਾ ਦੇ 152, ਸੰਗਰੂਰ 29, ਐੱਸ. ਏ. ਐੱਸ. ਨਗਰ 21, ਹੁਸ਼ਿਆਰਪੁਰ 53, ਫਿਰੋਜ਼ਪੁਰ 16, ਪਠਾਨਕੋਟ 13, ਐੱਸ. ਬੀ. ਐੱਸ. ਨਗਰ 10, ਫਰੀਦਕੋਟ 14, ਫਾਜ਼ਿਲਕਾ 39, ਬਰਨਾਲਾ ਦੇ 3 ਅਤੇ ਮੁਕਤਸਰ ਦਾ ਇਕ ਮਰੀਜ਼ ਸ਼ਾਮਲ ਹੈ।
ਫਗਵਾੜਾ 'ਚ ਕੋਰੋਨਾ ਧਮਾਕਾ, 20 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
NEXT STORY