ਲੁਧਿਆਣਾ (ਹਿਤੇਸ਼)- ਪੰਜਾਬ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਭਾਰੀ ਬਹੁਮਤ ਦੇ ਨਾਲ ਜਿੱਤ ਕੇ ਮੁੱਖ ਮੰਤਰੀ ਬਣਨ ਜਾ ਰਹੇ ਹਨ। ਉੱਥੇ ਹੀ ਕਾਂਗਰਸ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਧਾਨ ਕਾਂਗਰਸ ਨਵਜੋਤ ਸਿੰਘ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਆਪ ਦੀ ਜਿੱਤ ਨਾਲ ਵਿਦੇਸ਼ੀ ਸਿੱਖ ਹੋਏ ਬਾਗੋ-ਬਾਗ, ਭਗਵੰਤ ਮਾਨ ਦੀ ਸਮੁੱਚੀ ਟੀਮ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
ਇਹੀ ਹਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕਾਂਗਰਸ ਤੋਂ ਅਲੱਗ ਹੋ ਕੇ ਪੰਜਾਬ ਲੋਕ ਕਾਂਗਰਸ ਬਣਾਉਣ ਵਾਲੇ ਕੈਪਟਨ ਅਮਰਿੰਦਰ ਸਿੰਘ ਦਾ ਹੋਇਆ। ਇਸ ਤੋਂ ਵੀ ਵਧ ਕੇ ਕਿਸਾਨਾਂ ਦੇ ਨਾਂ 'ਤੇ ਬਣੀ ਪਾਰਟੀ ਵਲੋਂ ਮੁੱਖ ਮੰਤਰੀ ਦਾ ਚਿਹਰਾ ਬਣਾਏ ਗਏ ਬਲਬੀਰ ਸਿੰਘ ਰਾਜੇਵਾਲ ਨੂੰ ਸਮਰਾਲਾ ਸੀਟ 'ਤੇ ਮਾਮੂਲੀ ਵੋਟਾਂ ਮਿਲੀਆਂ ਹਨ। ਇਸ ਕੈਟੇਗਰੀ ਵਿਚ ਅਕਾਲੀ ਦਲ ਸੰਯੁਕਤ ਦੇ ਪਰਮਿੰਦਰ ਢੀਂਡਸਾ ਅਤੇ ਲੋਕ ਇਨਸਾਫ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਪਠਾਨਕੋਟ ਵਿਚ ਆਪਣੀ ਸੀਟ ਬਚਾਉਣ 'ਚ ਕਾਮਯਾਬ ਰਹੇ।
ਇਹ ਖ਼ਬਰ ਪੜ੍ਹੋ- ਬਾਘਾ ਪੁਰਾਣਾ ਹਲਕੇ 'ਚ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੀ ਜਿੱਤ 'ਤੇ ਨੌਜਵਾਨਾਂ ਤੇ ਵਰਕਰਾਂ ਨੇ ਕੀਤਾ ਜ਼ੋਰਦਾਰ ਸੁਆਗਤ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਹਲਕਾ ਫਤਿਹਗੜ੍ਹ ਚੂੜੀਆਂ ਤੋਂ ਕਾਂਗਰਸ ਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੀਜੀ ਵਾਰ ਵਿਧਾਇਕ ਬਣੇ
NEXT STORY