ਭਵਾਨੀਗੜ੍ਹ (ਕਾਂਸਲ) : ਪੰਜਾਬ ਸਰਕਾਰ ਦੇ ਸਹਾਇਕ ਐਡਵੋਕੇਟ ਜਨਰਲ ਸਤਵੀਰ ਸਿੰਘ ਦੇ ਭਵਾਨੀਗੜ੍ਹ ਦਸ਼ਮੇਸ਼ ਨਗਰ ਵਿਖੇ ਸਥਿਤ ਘਰ ’ਚੋਂ ਇਲਾਕੇ ’ਚ ਸਰਗਰਮ ਚੋਰ ਗਿਰੋਹ ਵੱਲੋਂ ਬੀਤੇ ਦਿਨ ਜਿੰਦੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਦੇ ਪਿਤਾ ਦੀ .315 ਬੋਰ ਰਾਇਫਲ, 20 ਜਿੰਦਾ ਰੌਂਦ ਅਤੇ 4 ਮੋਟਰਾਂ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਸ਼ਹਿਰ ਵਿਖੇ ਆੜ੍ਹਤ ਦਾ ਕਾਰੋਬਾਰ ਕਰਦੇ ਪੰਜਾਬ ਸਰਕਾਰ ਦੇ ਸਾਹਇਕ ਐਡਵੋਕੇਟ ਜਨਰਲ ਸਤਵੀਰ ਸਿੰਘ ਦੇ ਪਿਤਾ ਆੜ੍ਹਤੀ ਬਲਵੀਰ ਸਿੰਘ ਪੁੱਤਰ ਸਾਉਣ ਸਿੰਘ ਵਾਸੀ ਦਸ਼ਮੇਸ਼ ਨਗਰ ਭਵਾਨੀਗੜ੍ਹ ਨੇ ਦੱਸਿਆ ਕਿ ਬੀਤੇ 9 ਨਵੰਬਰ ਦਿਨ ਐਤਵਾਰ ਨੂੰ ਉਹ ਆਪਣੇ ਘਰ ਨੂੰ ਤਾਲਾ ਲਗਾ ਕੇ ਆਪਣੇ ਪੁੱਤਰ ਸਤਵੀਰ ਸਿੰਘ ਨੂੰ ਮਿਲਣ ਲਈ ਸੰਗਰੂਰ ਪੁਲਸ ਲਾਇਨ ਵਿਖੇ ਗਿਆ ਸੀ ਤਾਂ ਜਦੋਂ ਅਗਲੇ ਦਿਨ ਸੋਮਵਾਰ ਨੂੰ ਉਹ ਵਾਪਸ ਆਪਣੇ ਘਰ ਆਇਆ ਤਾਂ ਦੇਖਿਆ ਘਰ ਦੇ ਅੰਦਰਲੇ ਮੇਨ ਗੇਟ ਦਾ ਲਾਕ ਟੁੱਟਿਆ ਹੋਇਆ ਸੀ ਅਤੇ ਘਰ ਅੰਦਰ ਕਮਰਿਆਂ ਦੇ ਲਾਕ ਵੀ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗੈਰਹਾਜ਼ਰੀ ’ਚ ਚੋਰ ਗਿਰੋਹ ਨੇ ਉਸ ਦੇ ਘਰ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜ਼ਾਮ ਦਿੰਦਿਆਂ ਉਸ ਦੀ .315 ਬੋਰ ਰਾਇਫ਼ਲ, 20 ਜਿੰਦਾ ਰੌਂਦ ਅਤੇ ਆੜਤ ਵਾਲੀ ਦੁਕਾਨ ਦੇ ਫ਼ਸਲਾਂ ਨੂੰ ਝਾਰ ਲਗਾਉਣ ਵਾਲੇ ਪੱਖਿਆਂ ਦੀਆਂ ਘਰ ਅੰਦਰ ਪਈਆਂ 4 ਮੋਟਰਾਂ ਚੋਰੀ ਕਰਕੇ ਲਈਆਂ।
ਉਨ੍ਹਾਂ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਪੁਲਸ ਨੇ ਬਲਵੀਰ ਸਿੰਘ ਦੇ ਬਿਆਨਾ ਦੇ ਅਧਾਰ ’ਤੇ ਅਣਪਛਾਤਿਆਂ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰਕੇ ਇਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਵੀ ਖਾਸ਼ ਵਰਨਣਯੋਗ ਆੜ੍ਹਤੀ ਬਲਵੀਰ ਸਿੰਘ ਦੀ ਨੂੰਹ ਸਤਵੀਰ ਸਿੰਘ ਦੀ ਪਤਨੀ ਵਿਜੀਲੈਂਸ ਵਿਭਾਗ ’ਚ ਇੰਸਪੈਕਟਰ ਹੈ ਜਿਨ੍ਹਾਂ ਦੀ ਰਾਹਇਸ ਪੁਲਸ ਲਾਇਨ ਸੰਗਰੂਰ ਵਿਖੇ ਹੈ।
ਸਿਟੀ ਤੇ ਕੈਂਟ ਰੇਲਵੇ ਸਟੇਸ਼ਨਾਂ 'ਤੇ ਜਲੰਧਰ ਪੁਲਸ ਦਾ ਕਾਸੋ ਓਪਰੇਸ਼ਨ, ਜੁਆਇੰਟ ਸੀਪੀ ਖੁਦ ਸੰਭਾਲੀ ਕਮਾਨ
NEXT STORY