ਗੁਰਦਾਸਪੁਰ (ਗੁਰਪ੍ਰੀਤ): ਬੀਤੀ ਰਾਤ ਦਿਵਾਲੀ ਦੇ ਤਿਉਹਾਰ ਮੌਕੇ ਡੇਰਾ ਬਾਬਾ ਨਾਨਕ ਦੇ ਨਜ਼ਦੀਕੀ ਪਿੰਡ ਧਰਮਾਂਬਾਦ ਵਿਖੇ ਗੰਭੀਰ ਹਾਦਸਾ ਵਾਪਰਿਆ, ਜਿੱਥੇ ਗੰਧਕ ਤੇ ਪਟਾਸ ਨੂੰ ਕੁੱਟਦਿਆਂ ਹੋਇਆਂ ਹੋਏ ਬਲਾਸਟ ਕਾਰਨ 2 ਔਰਤਾਂ ਸਮੇਤ 7 ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਹਾਦਸੇ ਵਿਚ ਪਰਿਵਾਰ ਦੇ ਕਈ ਜੀਅ ਜ਼ਖ਼ਮੀ ਹੋ ਗਏ, ਜਿਸ ਵਿਚ ਦੋ ਸਕੇ ਭਰਾ, ਇਕ ਧੀ ਅਤੇ ਦੋ ਜਵਾਈ ਦੱਸੇ ਜਾ ਰਹੇ ਹਨ। ਇਸ ਦੌਰਾਨ ਦੋ ਜ਼ਖ਼ਮੀਆਂ ਦੀਆਂ ਬਾਹਾਂ ਤੇ ਮੂੰਹ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲਗਾਤਾਰ ਦੋ ਹੋਰ ਛੁੱਟੀਆਂ! ਨੋਟੀਫ਼ਿਕੇਸ਼ਨ ਜਾਰੀ
ਸਥਾਨਕ ਲੋਕਾਂ ਨੇ ਦੱਸਿਆ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਕਾਰਨ ਨਜਦੀਕੀ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ ਹਨ। ਗੰਭੀਰ ਜ਼ਖ਼ਮੀ ਹੋਏ ਇਨ੍ਹਾਂ ਵਿਅਕਤੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਸਰਕਾਰੀ ਤੇ ਨਿਜੀ ਹਸਪਤਾਲਾਂ ਵਿਖੇ ਭਰਤੀ ਕਰਾਇਆ ਗਿਆ ਹੈ। ਹਸਪਤਾਲ ਵਿਚ ਜਖਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ਸਬੰਧੀ ਡੇਰਾ ਬਾਬਾ ਨਾਨਕ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਅੱਖਾਂ ਨੂੰ ਨੁਕਸਾਨ- ਚਲਾਏ ਨਹੀਂ, ਚੱਲਦੇ ਦੇਖੇ ਪਟਾਕੇ, PGI 'ਚ 26 ਕੇਸ ਆਏ ਸਾਹਮਣੇ
NEXT STORY