Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUL 22, 2026

    8:22:20 AM

  • punjab toll plaza  free

    ਪੰਜਾਬ ਭਰ ’ਚ ਅੱਜ ਟੋਲ ਪਲਾਜ਼ੇ ਹੋਣਗੇ ਮੁਫ਼ਤ, ਘਰੋਂ...

  • cloud bursts himachal

    ਹਿਮਾਚਲ 'ਚ ਫਿਰ ਫਟਿਆ ਬੱਦਲ, 18 ਘਰ ਰੁੜ੍ਹੇ, ਮੌਸਮ...

  • honor killing in kotkapura

    ਕੋਟਕਪੂਰਾ 'ਚ 'ਆਨਰ ਕਿਲਿੰਗ: ਪ੍ਰੇਮ ਵਿਆਹ ਤੋਂ...

  • kangana ranaut speaks on janata party  s performance

    ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ’ਤੇ ਬੋਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • 'ਹੁਣ ਇਕ ਮੌਕਾ ਭਾਜਪਾ ਨੂੰ ਦਿਓ, ਪੰਜਾਬ ਨੂੰ ਨਸ਼ੇ ਅਤੇ ਗੈਂਗਸਟਰਾਂ ਦੇ ਚੁੰਗਲ ਤੋਂ ਮੁਕਤ ਕਰਾਵਾਂਗੇ' : ਤਰੁਣ ਚੁੱਘ

PUNJAB News Punjabi(ਪੰਜਾਬ)

'ਹੁਣ ਇਕ ਮੌਕਾ ਭਾਜਪਾ ਨੂੰ ਦਿਓ, ਪੰਜਾਬ ਨੂੰ ਨਸ਼ੇ ਅਤੇ ਗੈਂਗਸਟਰਾਂ ਦੇ ਚੁੰਗਲ ਤੋਂ ਮੁਕਤ ਕਰਾਵਾਂਗੇ' : ਤਰੁਣ ਚੁੱਘ

  • Edited By Disha,
  • Updated: 17 Apr, 2026 10:35 AM
Punjab
punjab bjp tarun chugh 2027 elections
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਭਾਰਤੀ ਜਨਤਾ ਪਾਰਟੀ ਪੰਜਾਬ ਦੀ ਧੜਕਣ, ਦਿੱਲੀ ਵਿਚ ਸੰਗਠਨ ਦੀ ਤਾਕਤ, 2027 ਦੀਆਂ ਚੋਣਾਂ ਦੀ ਰਣਨੀਤੀ ਦੀ ਸੂਤਰਧਾਰ ਅਤੇ ਪੰਜਾਬ ਲਈ ਨਵੇਂ ਬਦਲ ਦੀ ਆਵਾਜ਼ ਬਣ ਕੇ ਉੱਭਰ ਰਹੀ ਹੈ। ਪੇਸ਼ ਹਨ ਆਗਾਮੀ ਚੋਣਾਂ ਨੂੰ ਲੈ ਕੇ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਦੀ ‘ਜਗ ਬਾਣੀ’ ਨਾਲ ਖਾਸ ਗੱਲਬਾਤ ਦੇ ਅੰਸ਼ :-

ਪ੍ਰਸ਼ਨ : ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤੁਹਾਡੀ ਪਾਰਟੀ ਦੀ ਸਭ ਤੋਂ ਵੱਡੀ ਰਣਨੀਤੀ ਕੀ ਹੈ?

ਉੱਤਰ : ਦੇਖੋ, ਸਾਡੀ ਰਣਨੀਤੀ ਬੜੀ ਸਿੱਧੀ ਅਤੇ ਸਾਫ਼ ਹੈ। ਪੰਜਾਬ ਦੀ ਜਨਤਾ ਨੂੰ ਇਕ ਮਜ਼ਬੂਤ, ਇਮਾਨਦਾਰ ਅਤੇ ਸੁਰੱਖਿਅਤ ਬਦਲ ਦੇਣਾ। ਅੱਜ ਪੰਜਾਬ ਕਿਸ ਹਾਲਤ ਵਿਚ ਹੈ, ਇਹ ਕਿਸੇ ਤੋਂ ਲੁਕਿਆ ਨਹੀਂ ਹੈ। ਨਸ਼ੇ ਨੇ ਇਕ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ, ਗੈਂਗਸਟਰ ਸਰਪੰਚਾਂ ਅਤੇ ਆਮ ਨਾਗਰਿਕਾਂ ਨੂੰ ਧਮਕੀਆਂ ਦੇ ਰਹੇ ਹਨ ਅਤੇ ਉਦਯੋਗਪਤੀ ਸੂਬਾ ਛੱਡ ਕੇ ਜਾ ਰਹੇ ਹਨ। ਅਜਿਹੇ ਵਿਚ ਸਾਡੀ ਰਣਨੀਤੀ ਹੈ—ਜ਼ਮੀਨ ’ਤੇ ਜਾਓ, ਲੋਕਾਂ ਨਾਲ ਜੁੜੋ ਅਤੇ ਇਕ ਸਪੱਸ਼ਟ ਰੋਡਮੈਪ ਪੇਸ਼ ਕਰੋ। ਅਸੀਂ 2027 ਦੀਆਂ ਚੋਣਾਂ ਇਕੱਲੇ ਆਪਣੇ ਦਮ ’ਤੇ ਲੜਨ ਅਤੇ ਪੂਰਨ ਬਹੁਮਤ ਨਾਲ ਸਰਕਾਰ ਬਣਾਉਣ ਦੇ ਇਰਾਦੇ ਨਾਲ ਮੈਦਾਨ ਵਿਚ ਹਾਂ।

ਸਾਡੀ ਪਕੜ ਹੁਣ ਸਿਰਫ਼ ਸ਼ਹਿਰਾਂ ਤੱਕ ਸੀਮਤ ਨਹੀਂ ਰਹੀ, ਪਿੰਡ-ਪਿੰਡ ਵਿਚ ਭਾਜਪਾ ਦਾ ਸੰਗਠਨ ਮਜ਼ਬੂਤ ਹੋ ਰਿਹਾ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਸਾਨੂੰ 19 ਫੀਸਦੀ ਵੋਟਾਂ ਮਿਲੀਆਂ। ਇਹ ਅੰਕੜਾ ਬਹੁਤ ਮਾਇਨੇ ਰੱਖਦਾ ਹੈ। ਜਿੱਥੇ ਭਾਜਪਾ 19 ਫੀਸਦੀ ’ਤੇ ਪਹੁੰਚਦੀ ਹੈ, ਉੱਥੇ ਅਗਲੀ ਸਰਕਾਰ ਭਾਜਪਾ ਦੀ ਹੀ ਬਣਦੀ ਹੈ। ਓਡਿਸ਼ਾ, ਅਸਾਮ ਅਤੇ ਤ੍ਰਿਪੁਰਾ ਵਿਚ ਅਜਿਹਾ ਹੀ ਹੋਇਆ। ਹੁਣ ਪੰਜਾਬ ਵਿਚ ਪਰਿਵਰਤਨ ਹੋਵੇਗਾ ਅਤੇ ‘ਡਬਲ ਇੰਜਣ’ ਦੀ ਸਰਕਾਰ ਬਣੇਗੀ।

ਸਾਡੀ ਰਣਨੀਤੀ ਦਾ ਦੂਜਾ ਥੰਮ੍ਹ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ। ਪੰਜਾਬ ਦੀਆਂ ਮਾਵਾਂ-ਭੈਣਾਂ, ਕਿਸਾਨ ਅਤੇ ਨੌਜਵਾਨ ਜਾਣਦੇ ਹਨ ਕਿ ਮੋਦੀ ਜੀ ਜੋ ਵਾਅਦਾ ਕਰਦੇ ਹਨ, ਉਹ ਨਿਭਾਉਂਦੇ ਹਨ। ਹੁਣ ਪੰਜਾਬ ਵਿਚੋਂ ਨਸ਼ੇ ਦਾ ਸਫਾਇਆ ਕਰਨ ਦਾ ਵਾਅਦਾ ਹੈ। ਪੰਜਾਬ ਦੀ ਜਨਤਾ ਦਾ ਭਾਜਪਾ ’ਤੇ ਭਰੋਸਾ ਹੈ ਅਤੇ ਬਦਲਾਅ ਹੋ ਕੇ ਰਹੇਗਾ।

ਪ੍ਰਸ਼ਨ : ਪਿਛਲੀਆਂ ਚੋਣਾਂ ਵਿਚ ਲੋੜੀਂਦੀ ਸਫ਼ਲਤਾ ਨਹੀਂ ਮਿਲੀ, ਇਸ ਵਾਰ ਕੀ ਵੱਖਰਾ ਕਰਨ ਜਾ ਰਹੇ ਹੋ?

ਉੱਤਰ : 2022 ਵਿਚ ਪੰਜਾਬ ਦੀ ਜਨਤਾ ਨੇ ਬਦਲਾਅ ਦੇ ਨਾਂ ’ਤੇ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਸੀ। ਉਹ ਮੌਕਾ ਇਕ ਪ੍ਰਯੋਗ ਸੀ, ਜੋ ਬੁਰੀ ਤਰ੍ਹਾਂ ਅਸਫ਼ਲ ਹੋ ਚੁੱਕਾ ਹੈ। ਹੁਣ ਪੰਜਾਬ ਦੀ ਜਨਤਾ ਕਾਂਗਰਸ, ਅਕਾਲੀ ਦਲ ਅਤੇ ‘ਆਪ’ ਨਾਲ ਬਰਾਬਰ ਨਫ਼ਰਤ ਕਰਦੀ ਹੈ। ਪੰਜਾਬ ਅਤੇ ਪੰਜਾਬੀਅਤ ਲਈ ਆਪਣਾ ਸਭ ਕੁਝ ਤਿਆਗ ਕੇ ਅਸੀਂ ਗੱਠਜੋੜ ਦੀ ਰਾਜਨੀਤੀ ਵਿਚ ਫਸੇ ਰਹੇ ਅਤੇ ਆਪਣੀ ਸੁਤੰਤਰ ਪਛਾਣ ਪੂਰੀ ਤਰ੍ਹਾਂ ਨਹੀਂ ਬਣਾ ਸਕੇ। ਹੁਣ ਉਹ ਗਲਤੀ ਨਹੀਂ ਦੁਹਰਾਵਾਂਗੇ, ਭਾਜਪਾ ਇਕੱਲਿਆਂ ਪੂਰੀ ਤਿਆਰੀ ਨਾਲ ਆਪਣੇ ਮਿਸ਼ਨ ’ਚ ਲੱਗੀ ਹੋਈ ਹੈ।

ਇਸ ਵਾਰ ਅਸੀਂ 3 ਪੱਧਰਾਂ ’ਤੇ ਕੰਮ ਕਰ ਰਹੇ ਹਾਂ। ਪਹਿਲਾ ਸੰਗਠਨ ਦਾ ਵਿਸਥਾਰ : ਹਰ ਵਿਧਾਨ ਸਭਾ ਹਲਕੇ ਵਿਚ ਬੂਥ ਪੱਧਰ ਤੱਕ ਭਾਜਪਾ ਦਾ ਨੈੱਟਵਰਕ ਤਿਆਰ ਹੋ ਰਿਹਾ ਹੈ। ਦੂਜਾ ਨੌਜਵਾਨਾਂ ਅਤੇ ਕਿਸਾਨਾਂ ਨਾਲ ਸਿੱਧੀ ਗੱਲਬਾਤ। ਪਿੰਡ-ਪਿੰਡ ਜਾ ਕੇ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦੀ ਅਸਲੀਅਤ ਲੋਕਾਂ ਤੱਕ ਪਹੁੰਚਾਉਣਾ, ਜਿਨ੍ਹਾਂ ਨੂੰ ‘ਆਪ’ ਸਰਕਾਰ ਦਬਾ ਕੇ ਰੱਖਦੀ ਹੈ। ਤੀਜਾ ਇਕ ਸਪੱਸ਼ਟ ਅਤੇ ਭਰੋਸੇਯੋਗ ਬਿਰਤਾਂਤ। ਪੰਜਾਬ ਦੀ ਹਰ ਸਮੱਸਿਆ ਦਾ ਇਕ ਹੀ ਹੱਲ—‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਬਲ ਇੰਜਣ ਵਾਲੀ ਸਰਕਾਰ।’

ਪ੍ਰਸ਼ਨ : ਕੀ ਭਾਜਪਾ ਪੰਜਾਬ ਵਿਚ ਇਕੱਲਿਆਂ ਚੋਣ ਲੜੇਗੀ ਜਾਂ ਕਿਸੇ ਗੱਠਜੋੜ ਦੀ ਸੰਭਾਵਨਾ ਹੈ?

ਉੱਤਰ : ਭਾਜਪਾ ਪੰਜਾਬ ਵਿਚ ਇਕੱਲਿਆਂ ਹੀ ਚੋਣ ਲੜੇਗੀ ਅਤੇ ਆਪਣੇ ਦਮ ’ਤੇ ਸਰਕਾਰ ਬਣਾਏਗੀ। ਇਹ ਸਾਡਾ ਸਪੱਸ਼ਟ ਇਰਾਦਾ ਹੈ। ਗੱਠਜੋੜ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੂੰ ਬਹੁਤ ਭੰਬਲਭੂਸੇ ਵਿਚ ਪਾ ਚੁੱਕੀ ਹੈ। ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੇ ਦੌਰ ਵਿਚ ਜੋ ਕਮੀਆਂ ਸਨ, ਉਨ੍ਹਾਂ ਦਾ ਭਾਂਡਾ ਵੀ ਸਾਡੇ ਸਿਰ ਭੰਨਿਆ ਜਾਂਦਾ ਰਿਹਾ। ਹੁਣ ਅਸੀਂ ਖੁਦ ਆਪਣੇ ਦਮ ’ਤੇ ਜਨਤਾ ਦੇ ਸਾਹਮਣੇ ਜਾਣਾ ਚਾਹੁੰਦੇ ਹਾਂ। ਸਾਨੂੰ ਗੱਠਜੋੜ ਦੀ ਫਹੁੜੀ ਦੀ ਲੋੜ ਨਹੀਂ ਹੈ। ਮੋਦੀ ਜੀ ਦਾ ਨਾਂ, ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਪੰਜਾਬ ਪ੍ਰਤੀ ਸਾਡੀ ਵਚਨਬੱਧਤਾ ਹੀ ਸਾਡੀ ਤਾਕਤ ਹੈ। ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੀ ਅਗਵਾਈ ਵਿਚ ਪੰਜਾਬ ਭਾਜਪਾ ਪਹਿਲਾਂ ਨਾਲੋਂ ਕਿਤੇ ਵੱਧ ਸੰਗਠਿਤ ਅਤੇ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ।

ਪ੍ਰਸ਼ਨ : ਪੰਜਾਬ ਵਿਚ ਬੇਰੁਜ਼ਗਾਰੀ, ਨਸ਼ਾ ਅਤੇ ਕਾਨੂੰਨ-ਵਿਵਸਥਾ ਵੱਡੇ ਮੁੱਦੇ ਹਨ, ਤੁਹਾਡੀ ਪਾਰਟੀ ਦਾ ਠੋਸ ਰੋਡਮੈਪ ਕੀ ਹੈ?

ਉੱਤਰ : ਇਹ ਤਿੰਨੋਂ ਸਮੱਸਿਆਵਾਂ ਵੱਖ-ਵੱਖ ਨਹੀਂ ਹਨ। ਇਹ ਇਕ ਹੀ ਜ਼ਹਿਰੀਲੇ ਰੁੱਖ ਦੀਆਂ ਵੱਖ-ਵੱਖ ਟਾਹਣੀਆਂ ਹਨ। ਜਦੋਂ ਬੇਰੁਜ਼ਗਾਰੀ ਹੁੰਦੀ ਹੈ ਤਾਂ ਨੌਜਵਾਨ ਦਿਸ਼ਾਹੀਣ ਹੋ ਜਾਂਦੇ ਹਨ। ਦਿਸ਼ਾਹੀਣ ਬੇਰੁਜ਼ਗਾਰ ਨੌਜਵਾਨ ਨਸ਼ੇ ਦੀ ਗ੍ਰਿਫ਼ਤ ਵਿਚ ਆਉਂਦੇ ਹਨ ਅਤੇ ਨਸ਼ੇ ਦਾ ਤੰਤਰ ਗੈਂਗਸਟਰਾਂ ਰਾਹੀਂ ਚੱਲਦਾ ਹੈ। ਇਸ ਲਈ ਸਾਡਾ ਰੋਡਮੈਪ ਇਨ੍ਹਾਂ ਤਿੰਨਾਂ ਨੂੰ ਇਕੱਠਿਆਂ ਖ਼ਤਮ ਕਰਨ ਦਾ ਹੈ। ਅਸੀਂ ਦੋ ਸਾਲਾਂ ਦੇ ਅੰਦਰ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਦਾ ਵਾਅਦਾ ਕਰਦੇ ਹਾਂ। ਜਦੋਂ ਕਾਨੂੰਨ-ਵਿਵਸਥਾ ਠੀਕ ਹੋਵੇਗੀ ਤਾਂ ਉਦਯੋਗ ਵਾਪਸ ਆਉਣਗੇ, ਨਿਵੇਸ਼ ਵਧੇਗਾ ਅਤੇ ਰੁਜ਼ਗਾਰ ਮਿਲਣਗੇ। ਪੰਜਾਬ ਵਿਚ ਕੇਂਦਰ ਦੀਆਂ ‘ਸਕਿੱਲ ਇੰਡੀਆ’ ਅਤੇ ‘ਪੀ. ਐੱਮ. ਕੇ. ਵੀ. ਵਾਈ.’ ਵਰਗੀਆਂ ਯੋਜਨਾਵਾਂ ਪਹਿਲਾਂ ਹੀ ਕੰਮ ਕਰ ਰਹੀਆਂ ਹਨ, ਜਿਨ੍ਹਾਂ ਦਾ ਲਾਭ ਪੂਰੀ ਤਰ੍ਹਾਂ ਜਨਤਾ ਤਕ ਪਹੁੰਚਾਇਆ ਜਾਵੇਗਾ।

ਪ੍ਰਸ਼ਨ : ਕਿਸਾਨਾਂ ਦੇ ਮੁੱਦਿਆਂ ’ਤੇ ਅਜੇ ਵੀ ਅਸੰਤੁਸ਼ਟੀ ਹੈ, ਤੁਸੀਂ ਇਸ ਨੂੰ ਕਿਵੇਂ ਹੱਲ ਕਰੋਗੇ?

ਉੱਤਰ : ਕਿਸਾਨਾਂ ਦਾ ਦਰਦ ਸਾਡਾ ਦਰਦ ਹੈ, ਇਹ ਸਿਰਫ਼ ਨਾਅਰਾ ਨਹੀਂ, ਹਕੀਕਤ ਹੈ। ਪਰ ਮੈਂ ਇਹ ਵੀ ਪੁੱਛਣਾ ਚਾਹੁੰਦਾ ਹਾਂ ਕਿ ਕਿਸਾਨਾਂ ਦੇ ਨਾਂ ’ਤੇ ਰਾਜਨੀਤੀ ਕਰਨ ਵਾਲੀਆਂ ‘ਆਪ’ ਅਤੇ ਕਾਂਗਰਸ ਨੇ ਕੀ ਦਿੱਤਾ? ‘ਆਪ’ ਨੇ ਵਾਅਦਾ ਕੀਤਾ ਸੀ ਕਿ ਸਾਰੀਆਂ ਫ਼ਸਲਾਂ ’ਤੇ ਐੱਮ. ਐੱਸ. ਪੀ. ਦੇਵਾਂਗੇ, ਜਿਸ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ। ਕਾਂਗਰਸ ਨੇ 2013 ਵਿਚ ਡਬਲਯੂ. ਟੀ. ਓ. ਵਿਚ ਉਹ ਸਮਝੌਤਾ ਕੀਤਾ, ਜੋ ਕਿਸਾਨਾਂ ਦੀ ਐੱਮ. ਐੱਸ. ਪੀ. ਹੀ ਖ਼ਤਮ ਕਰ ਦਿੰਦਾ। 2014 ਵਿਚ ਮੋਦੀ ਸਰਕਾਰ ਨੇ ਉਸ ਸਮਝੌਤੇ ਨੂੰ ਰੱਦ ਕੀਤਾ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਸੀ।

ਅੱਜ ਮੋਦੀ ਸਰਕਾਰ ਦੇ ਰਾਜ ਵਿਚ ਕਿਸਾਨਾਂ ਲਈ ਖੇਤੀਬਾੜੀ ਬਜਟ 22,000 ਕਰੋੜ ਤੋਂ 700 ਫੀਸੀ ਵਧ ਕੇ 1 ਲੱਖ 40 ਹਜ਼ਾਰ ਕਰੋੜ ਰੁਪਏ ਹੋ ਗਿਆ ਹੈ। ਪੰਜਾਬ ਦੇ ਕਿਸਾਨਾਂ ਦੀ ਕਣਕ ਅਤੇ ਝੋਨੇ ਦੀ ਖ਼ਰੀਦ ਸਭ ਤੋਂ ਵੱਧ ਮੋਦੀ ਸਰਕਾਰ ਦੇ ਸਮੇਂ ਹੋ ਰਹੀ ਹੈ। ਐੱਮ. ਐੱਸ. ਪੀ. ਦਾ ਪੈਸਾ ਹੁਣ ਸਿੱਧਾ ਕਿਸਾਨ ਦੇ ਬੈਂਕ ਖਾਤਿਆਂ ਵਿਚ ਜਾਂਦਾ ਹੈ।

ਪ੍ਰਸ਼ਨ : ਸੂਬੇ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਤੁਹਾਡੀ ਕੀ ਯੋਜਨਾ ਹੈ?

ਉੱਤਰ : ਪੰਜਾਬ ਅੱਜ 4.7 ਲੱਖ ਕਰੋੜ ਦੇ ਕਰਜ਼ੇ ਵਿਚ ਡੁੱਬਿਆ ਹੋਇਆ ਹੈ ਅਤੇ ‘ਆਪ’ ਸਰਕਾਰ ਉਸ ਕਰਜ਼ੇ ਤੋਂ ਨਾ ਤਾਂ ਘਬਰਾ ਰਹੀ ਹੈ ਅਤੇ ਨਾ ਹੀ ਉਸ ਨੂੰ ਚੁਕਾਉਣ ਦੀ ਕੋਈ ਯੋਜਨਾ ਹੈ। ਉਲਟਾ, ਜੋ ਪੈਸਾ ਵਿਕਾਸ ਵਿਚ ਲੱਗਣਾ ਚਾਹੀਦਾ ਸੀ, ਉਹ 785 ਕਰੋੜ ਰੁਪਏ ਦੇ ਇਸ਼ਤਿਹਾਰਾਂ ਵਿਚ ਫੂਕ ਦਿੱਤਾ ਗਿਆ। ਇਹ ਪੰਜਾਬ ਦੇ ਨਾਲ ਅਪਰਾਧ ਹੈ। ਆਰਥਿਕ ਮੁੜ-ਸੁਰਜੀਤੀ ਲਈ ਸਾਡੀ ਸੋਚ ਸਾਫ਼ ਹੈ।

ਪਹਿਲਾ : ਕਾਨੂੰਨ ਵਿਵਸਥਾ। ਜਦੋਂ ਤੱਕ ਗੈਂਗਸਟਰਾਂ ਦਾ ਡਰ ਰਹੇਗਾ, ਕੋਈ ਉਦਯੋਗਪਤੀ ਪੰਜਾਬ ਵਿਚ ਨਿਵੇਸ਼ ਨਹੀਂ ਕਰੇਗਾ। ਸੁਰੱਖਿਅਤ ਮਾਹੌਲ ਬਣਦਿਆਂ ਹੀ ਉਦਯੋਗ ਖੁਦ ਵਾਪਸ ਆਉਣਗੇ।

ਦੂਜਾ : ਕੇਂਦਰ ਦੀ ਮੋਦੀ ਸਰਕਾਰ ਤੋਂ ਮਿਲ ਰਹੇ ਫੰਡਾਂ ਦੀ ਸਹੀ ਵਰਤੋਂ। ਅੱਜ ‘ਅਮਰੁਤ 2.0’ ਤਹਿਤ ਪੰਜਾਬ ਲਈ 3,600 ਕਰੋੜ ਤੋਂ ਵੱਧ ਦੇ ਪ੍ਰਾਜੈਕਟ ਪ੍ਰਵਾਨਿਤ ਹਨ ਪਰ ‘ਆਪ’ ਸਰਕਾਰ ਉਨ੍ਹਾਂ ਨੂੰ ਠੀਕ ਤਰ੍ਹਾਂ ਲਾਗੂ ਨਹੀਂ ਕਰ ਪਾ ਰਹੀ।

ਤੀਜਾ : ਖੇਤੀਬਾੜੀ, ਉਦਯੋਗ ਅਤੇ ਸੇਵਾ ਖੇਤਰ ਦਾ ਸੰਤੁਲਿਤ ਵਿਕਾਸ। ਪੰਜਾਬ ਵਿਚ ਸਿਰਫ਼ ਖੇਤੀ ’ਤੇ ਨਿਰਭਰਤਾ ਖ਼ਤਮ ਕਰਨੀ ਹੋਵੇਗੀ। ਫੂਡ ਪ੍ਰੋਸੈਸਿੰਗ ਉਦਯੋਗ, ਆਈ. ਟੀ. ਸੈਕਟਰ ਅਤੇ ਸਪੈਸ਼ਲ ਇਕਨਾਮਿਕ ਜ਼ੋਨ ਰਾਹੀਂ ਨੌਜਵਾਨਾਂ ਨੂੰ ਇੱਥੇ ਹੀ ਰੁਜ਼ਗਾਰ ਮਿਲੇਗਾ।


ਪ੍ਰਸ਼ਨ : ‘ਆਪ’ ਅਤੇ ਕਾਂਗਰਸ ਦੀਆਂ ਮੌਜੂਦਾ ਸਰਕਾਰੀ ਨੀਤੀਆਂ ਨੂੰ ਕਿਵੇਂ ਦੇਖਦੇ ਹੋ?

ਉੱਤਰ : ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਇਕ ‘ਲੁੱਟ-ਤੰਤਰ’ ਦੀ ਪ੍ਰਯੋਗਸ਼ਾਲਾ ਬਣਾ ਦਿੱਤਾ ਹੈ ਅਤੇ ਉਹ ਪ੍ਰਯੋਗ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕਾ ਹੈ। ਜਦੋਂ ‘ਆਪ’ ਸੱਤਾ ਵਿਚ ਆਈ ਸੀ ਤਾਂ ਕਿਹਾ ਸੀ ਕਿ ਨਵੀਂ ਰਾਜਨੀਤੀ ਹੋਵੇਗੀ, ਬਦਲਾਅ ਹੋਵੇਗਾ, ਇਮਾਨਦਾਰੀ ਹੋਵੇਗੀ। ਅੱਜ ਹਕੀਕਤ ਕੀ ਹੈ? ਪੰਜਾਬ ਦੀ ‘ਆਪ’ ਸਰਕਾਰ ਕੇਜਰੀਵਾਲ ਦੀ ਏ. ਟੀ. ਐੱਮ. ਮਸ਼ੀਨ ਬਣ ਚੁੱਕੀ ਹੈ। ਪੰਜਾਬ ਦਾ ਪੈਸਾ ਦਿੱਲੀ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਕੁਝ ਬੋਲ ਵੀ ਨਹੀਂ ਸਕਦੇ। ਕਈ ਮਾਮਲੇ ਕੋਰਟ ਵਿਚ ਹਨ। ਇਹ ‘ਆਪ’ ਦੀ ‘ਇਮਾਨਦਾਰ’ ਸਰਕਾਰ ਦਾ ਅਸਲੀ ਚਿਹਰਾ ਹੈ। ਉਸ ਦੇ 7 ਵਿਧਾਇਕਾਂ ’ਤੇ ਅਪਰਾਧਿਕ ਮਾਮਲੇ ਹਨ।

ਕਾਂਗਰਸ ਦੀ ਗੱਲ ਕਰੀਏ ਤਾਂ ਉਸ ਦਾ ਇਤਿਹਾਸ ਹੋਰ ਵੀ ਸ਼ਰਮਨਾਕ ਹੈ। 1984 ਵਿਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ, ਸਿੱਖਾਂ ਨੂੰ ਜ਼ਿੰਦਾ ਸਾੜਿਆ ਗਿਆ, ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੈਂਕ ਚੜ੍ਹਾਏ ਗਏ। ਇਹ ਦਹਾਕਿਆਂ ਤੱਕ ਪੰਜਾਬ ਨੂੰ ਆਪਣੀ ਜਾਗੀਰ ਸਮਝ ਕੇ ਲੁੱਟਦੇ ਰਹੇ। ਕਿਸਾਨਾਂ ਦੇ ਖ਼ਿਲਾਫ਼ ਡਬਲਯੂ. ਟੀ. ਓ. ਵਿਚ ਸਮਝੌਤਾ ਕੀਤਾ। ਨਾ ਕਾਂਗਰਸ ਪੰਜਾਬ ਦਾ ਭਲਾ ਕਰ ਸਕਦੀ ਹੈ ਤੇ ਨਾ ਹੀ ‘ਆਪ’। ਦੋਵੇਂ ਪੰਜਾਬ ਦੀਆਂ ਜੜ੍ਹਾਂ ਖੋਖਲੀਆਂ ਕਰ ਰਹੀਆਂ ਹਨ।

ਪ੍ਰਸ਼ਨ : ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਵਿਚ ਤੀਜੇ ਬਦਲ ਦੀ ਜਗ੍ਹਾ ਬਣ ਰਹੀ ਹੈ?

ਉੱਤਰ : ਤੀਜਾ ਬਦਲ ਨਹੀਂ, ਪਹਿਲਾ ਅਤੇ ਇਕੋ-ਇਕ ਭਰੋਸੇਯੋਗ ਬਦਲ। ਪੰਜਾਬ ਦੀ ਜਨਤਾ ਪਹਿਲਾਂ ਕਾਂਗਰਸ ਦੇ ਮਾੜੇ ਪ੍ਰਸ਼ਾਸਨ ਨੂੰ ਦੇਖ ਚੁੱਕੀ ਹੈ, ਅਕਾਲੀ ਦਲ ਦੀਆਂ ਬੇਨਿਯਮੀਆਂ ਨੂੰ ਦੇਖ ਚੁੱਕੀ ਹੈ ਅਤੇ ਹੁਣ ‘ਆਪ’ ਦਾ ਵੀ ਅਸਲੀ ਭ੍ਰਿਸ਼ਟਾਚਾਰੀ ਚਿਹਰਾ ਸਾਹਮਣੇ ਆ ਗਿਆ ਹੈ। ਬਾਕੀ ਸਭ ਫੇਲ ਹੋ ਚੁੱਕੇ ਹਨ। ਅਜਿਹੇ ਵਿਚ ਭਾਜਪਾ ਹੀ ਉਹ ਬਦਲ ਹੈ, ਜੋ ਨਾ ਸਿਰਫ਼ ਪੰਜਾਬ ਦੀ ਸੁਰੱਖਿਆ ਅਤੇ ਵਿਕਾਸ ਦੀ ਗੱਲ ਕਰਦੀ ਹੈ, ਸਗੋਂ ਉਸ ਨੂੰ ਕਰਕੇ ਵੀ ਦਿਖਾਉਂਦੀ ਹੈ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਡਬਲ ਇੰਜਣ ਸਰਕਾਰਾਂ ਰਾਹੀਂ ਉੱਤਰ ਪ੍ਰਦੇਸ਼ ਵਿਚ ਮਾਫੀਆ ਰਾਜ ਖ਼ਤਮ ਕੀਤਾ, ਛੱਤੀਸਗੜ੍ਹ ਦੇ ਜੰਗਲਾਂ ਵਿਚੋਂ ਨਕਸਲਵਾਦ ਦਾ ਜੜ੍ਹੋਂ ਨਾਸ਼ ਕੀਤਾ। ਸਾਡੇ ਹਰ ਭਾਜਪਾ ਸ਼ਾਸਿਤ ਰਾਜ ਵਿਚ ਵਿਕਾਸ ਦੇ ਨਵੇਂ ਆਯਾਮ ਸਿਰਜੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

  • Punjab
  • BJP
  • Tarun Chugh
  • 2027 elections
  • ਪੰਜਾਬ
  • ਭਾਜਪਾ
  • ਤਰੁਣ ਚੁੱਘ
  • 2027 ਚੋਣਾਂ

ਪਾਵਰਕਾਮ ਦੇ ਮੁਲਾਜ਼ਮਾਂ ਲਈ ਵੱਡੇ ਖ਼ਤਰੇ ਦੀ ਘੰਟੀ! ਡਿਊਟੀ ਕਰਦਿਆਂ ਕਿਸੇ ਵੀ ਵੇਲੇ ਹੋ ਸਕਦੈ...

NEXT STORY

Stories You May Like

  • tarun chugh nominated as member of defence ministry committee
    ਤਰੁਣ ਚੁੱਘ ਰੱਖਿਆ ਮੰਤਰਾਲਾ ਦੀ ਕਮੇਟੀ ਦੇ ਮੈਂਬਰ ਨਾਮਜ਼ਦ
  • kejriwal is trying to hide his crimes tarun chugh
    ਆਪਣੇ ਅਪਰਾਧਾਂ ਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕੇਜਰੀਵਾਲ : ਤਰੁਣ ਚੁੱਘ
  • tarun chugh congratulates fadnavis government on maharashtra loan waiver
    ਮਹਾਰਾਸ਼ਟਰ ਦੀ ਕਰਜ਼ਾ ਮੁਆਫ਼ੀ 'ਤੇ ਤਰੁਣ ਚੁੱਘ ਨੇ ਫੜਨਵੀਸ ਸਰਕਾਰ ਨੂੰ ਦਿੱਤੀ ਵਧਾਈ
  • female drug smuggler was arrested along with narcotic pills
    ਨਸ਼ੇ ਵਾਲੀਆਂ ਗੋਲ਼ੀਆਂ ਸਮੇਤ ਇਕ ਨਸ਼ਾ ਤਸਕਰ ਔਰਤ ਗ੍ਰਿਫ਼ਤਾਰ
  • tarun chugh on umar abdulla
    ਉਮਰ ਅਬਦੁੱਲਾ ਵੱਲੋਂ ਵਿਰੋਧ ਪ੍ਰਦਰਸ਼ਨਾਂ ਦੇ ਬਿਆਨ 'ਤੇ ਤਰੁਣ ਚੁੱਘ ਦਾ ਤਿੱਖਾ ਹਮਲਾ
  • bomb blasts  kewal singh dhillon  punjab government
    'ਆਪ' ਦੇ ਰਾਜ ਵਿਚ ਪੰਜਾਬ ਬਣਿਆ ਬੰਬ ਧਮਾਕਿਆਂ ਅਤੇ ਗੈਂਗਸਟਰਾਂ ਦਾ ਗੜ੍ਹ : ਢਿੱਲੋਂ
  • india on global level
    ਵਿਸ਼ਵ ਪੱਧਰ ’ਤੇ ਸਖ਼ਤ ਕਾਰਵਾਈ ਅਤੇ ਭਾਰਤ ਲਈ ਇਕ ਮੌਕਾ
  • punjab bjp  new in charge amit shah
    ਪੰਜਾਬ ਭਾਜਪਾ ਨੂੰ 20 ਜੁਲਾਈ ਤੱਕ ਮਿਲ ਜਾਵੇਗਾ ਨਵਾਂ ਇੰਚਾਰਜ! ਅਮਿਤ ਸ਼ਾਹ ਦੇ ਭਰੋਸੇਮੰਦ ਨੂੰ ਮਿਲ ਸਕਦੀ ‘ਜ਼ਿੰਮੇਵਾਰੀ’
  • major weather warning in punjab for next 48 hours
    ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
  • building rules changes in rules
    ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
  • rain in punjab meteorological department
    ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
  • punjab school education board issues strict order
    ਪੰਜਾਬ ਸਕੂਲ ਸਿੱਖਿਆ ਬੋਰਡ ਦਾ ਸਖ਼ਤ ਰੁਖ, ਸੂਬੇ ਦੇ ਸਾਰੇ ਸਕੂਲਾਂ ਲਈ ਨਵੇਂ...
  • 20 foot road  water pipe  municipal corporation
    120 ਫੁੱਟੀ ਰੋਡ 'ਤੇ ਪੈ ਗਿਆ ਵੱਡਾ ਟੋਇਆ, ਪਾਣੀ ਵਾਲੀ ਪਾਈਪ ਵੀ ਲੀਕ, ਨਿਗਮ ਬੇਖਬਰ
  • heavy rains for 4 consecutive days in punjab thunderstorm alert
    ਪੰਜਾਬ 'ਚ ਲਗਾਤਾਰ 4 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ...
  • haryana chief minister naib singh saini visit in nakodar
    ਨਕੋਦਰ ਪਹੁੰਚੇ ਹਰਿਆਣਾ ਦੇ CM ਸੈਣੀ, ਕਿਹਾ-ਪੰਜਾਬ ਫਿਰ ਬਣੇ ਦੇਸ਼ ਦਾ ਨੰਬਰ-1 ਸੂਬਾ
  • cm naib saini different style stopped convoy in nurmahal met people passing by
    CM ਨਾਇਬ ਸੈਣੀ ਦਾ ਵੱਖਰਾ ਅੰਦਾਜ਼: ਨੂਰਮਹਿਲ 'ਚ ਰੋਕਿਆ ਕਾਫ਼ਲਾ, ਰਾਹ ਜਾਂਦੇ...
Trending
Ek Nazar
bus bursts into flames

ਵੀਅਤਨਾਮ 'ਚ ਯਾਤਰੀ ਬੱਸ ਨੂੰ ਲੱਗੀ ਅੱਗ, 7 ਲੋਕਾਂ ਦੀ ਦਰਦਨਾਕ ਮੌਤ

surprise checking in amritsar central jail

ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ 'ਚ ਅਚਨਚੇਤ ਚੈਕਿੰਗ, 18 ਹਵਾਲਾਤੀਆਂ ਤੋਂ ਮੋਬਾਈਲ...

brain tumor treatment

ਉਮੀਦ ਦੀ ਕਿਰਨ! ਬ੍ਰੇਨ ਟਿਊਮਰ ਦੇ ਇਲਾਜ 'ਚ ਵਿਗਿਆਨੀਆਂ ਨੂੰ ਮਿਲੀ ਵੱਡੀ ਸਫਲਤਾ

carney strong response to trump

ਟਰੰਪ ਨੇ ਕੈਨੇਡਾ 'ਤੇ ਫੋੜਿਆ ਟੈਰਿਫ ਬੰਬ! ਕੈਨੇਡੀਅਨ PM ਕਾਰਨੀ ਨੇ ਦਿੱਤਾ ਕਰਾਰਾ...

famous bollywood actor buys luxurious bungalow worth rs 84 crore

ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਖਰੀਦਿਆ 84 ਕਰੋੜ ਦਾ ਆਲੀਸ਼ਾਨ ਬੰਗਲਾ, 5 ਕਰੋੜ ਤਾਂ...

new us visa rules

ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ

this famous actor is still single at the age of 40

'7 ਮੁੰਡਿਆਂ ਨੂੰ ਡੇਟ ਕਰ ਰਹੀ ਸੀ Girlfriend' ! 40 ਸਾਲ ਦੀ ਉਮਰ 'ਚ ਵੀ...

china  dominance in kyrgyzstan

ਕਿਰਗਿਜ਼ਸਤਾਨ 'ਚ ਚੀਨ ਦਾ ਵਧਦਾ ਦਬਦਬਾ! ਦੇਸ਼ ਦੀ ਪ੍ਰਭੂਸੱਤਾ ਨੂੰ ਲੈ ਕੇ ਵਧੀ...

gunfire near pakistan minister

ਪਾਕਿ ਮੰਤਰੀ ਅਤਾਉੱਲਾ ਤਰਾਰ ਦੀ ਕਾਰ ਨੇੜੇ ਗੋਲੀਬਾਰੀ, ਵਾਲ-ਵਾਲ ਬਚੀ ਜਾਨ

actress on casting couch

'ਰਾਤ ਨੂੰ ਉਸਨੇ ਮੈਨੂੰ ਹੋਟਲ ਦੇ ਕਮਰੇ 'ਚ...'; ਇਸ ਮਸ਼ਹੂਰ ਅਦਾਕਾਰਾ ਨੇ ਕੀਤਾ...

entertainment industry mourns death of veteran actor

ਮਨੋਰੰਜਨ ਇੰਡਸਟਰੀ 'ਚ ਪਸਰਿਆ ਮਾਤਮ, ਦਿੱਗਜ ਅਦਾਕਾਰ ਦਾ ਦਿਹਾਂਤ, ਆਸਟ੍ਰੇਲੀਆ 'ਚ...

andy burnham

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ PM

american soldiers

ਈਰਾਨੀ ਹਮਲੇ 'ਚ ਮਾਰੇ ਗਏ ਦੋ ਅਮਰੀਕੀ ਸੈਨਿਕਾਂ ਦੀ ਪਛਾਣ ਜਾਰੀ

monsoon rains

ਪਾਕਿਸਤਾਨ : ਮੌਨਸੂਨ ਦੀ ਬਾਰਿਸ਼ ਨੇ ਲਈ ਛੇ ਲੋਕਾਂ ਦੀ ਜਾਨ, ਕਈ ਜ਼ਖਮੀ

indians in italy

ਇਟਲੀ ਦੇ ਦਰਿਆ ਅੱਦਾ ਨੇ ਲੈ ਲਈ ਚਾਚੇ-ਭਤੀਜੇ ਦੀ ਜਾਨ, ਭਾਰਤੀ ਭਾਈਚਾਰੇ 'ਚ ਛਾਇਆ...

nyc mayor

ਨੇਤਨਯਾਹੂ ਨੂੰ ਕਰਾਂਗੇ ਗ੍ਰਿਫ਼ਤਾਰ! ਬਿਆਨ 'ਤੇ NYC ਦੇ ਮੇਅਰ ਮਮਦਾਨੀ ਨੂੰ ਕਰਾਰਾ...

study in america

ਅਮਰੀਕਾ ’ਚ ਪੜ੍ਹਾਈ ਹੁਣ ਪਹਿਲਾਂ ਵਾਂਗ ਆਸਾਨ ਨਹੀਂ, ਵਿਦੇਸ਼ੀ ਵਿਦਿਆਰਥੀਆਂ ’ਤੇ...

tooth cavities

ਵਿਗਿਆਨੀਆਂ ਦਾ ਦਾਅਵਾ : ਡੈਂਟਿਸਟ ਦੇ ਡ੍ਰਿਲ ਤੋਂ ਮਿਲ ਸਕਦੀ ਹੈ ਛੁੱਟੀ, ਹੁਣ ਖੁਦ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • new ration cards  state government
      ਪੰਜਾਬ 'ਚ ਬਣਨਗੇ 10 ਲੱਖ ਨਵੇਂ ਰਾਸ਼ਨ ਕਾਰਡ, ਜਾਣੋ ਕਦੋਂ ਸ਼ੁਰੂ ਹੋਵੇਗੀ...
    • building rules changes in rules
      ਪੰਜਾਬ ’ਚ ਬਿਲਡਿੰਗ ਨਿਯਮਾਂ ਵਿਚ ਬਦਲਾਅ, ਲਿਆ ਗਿਆ ਇਹ ਵੱਡਾ ਫ਼ੈਸਲਾ
    • himachal pradesh toll tax himachal vehicle
      ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ’ਤੇ ਲੱਗੇਗਾ ਟੈਕਸ, ਸਰਬ ਸੰਮਤੀ ਨਾਲ ਮਤਾ ਪਾਸ
    • big news from punjab politics
      ਪੰਜਾਬ ਦੀ ਸਿਆਸਤ ਤੋਂ ਵੱਡੀ ਖ਼ਬਰ, ਅਕਾਲੀ ਦਲ ਪੁਨਰ ਸੁਰਜੀਤ 'ਚ ਵੱਡੀ ਬਗਾਵਤ
    • rain in punjab meteorological department
      ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
    • major weather warning in punjab for next 48 hours
      ਪੰਜਾਬ 'ਚ ਅਗਲੇ 48 ਘੰਟਿਆਂ ਲਈ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ...
    • punjab army personnel
      ਪੰਜਾਬ 'ਚ ਛੁੱਟੀਆਂ ਕੱਟਣ ਆਏ ਫ਼ੌਜੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ!
    • bank ac issue
      ਬੈਂਕ ਦਾ AC ਖ਼ਰਾਬ ਹੋਣ ਕਾਰਨ ਆਧਾਰ ਕਾਰਡ ਦਾ ਕੰਮ ਕਰਾਉਣ ਆਏ ਲੋਕ ਪਰੇਸ਼ਾਨ
    • water level rises in ravi river
      ਪੰਜਾਬ 'ਚ ਖਤਰੇ ਦੀ ਘੰਟੀ! ਰਾਵੀ ਦਰਿਆ ਨੇ ਧਾਰਿਆ ਭਿਆਨਕ ਰੂਪ, ਟੁੱਟਿਆ ਅੱਧੀ ਦਰਜਨ...
    • heroin seized  cia staff
      ਕਾਰ ’ਚੋਂ 810 ਗ੍ਰਾਮ ਹੈਰੋਇਨ ਬਰਾਮਦ, ਸੀਆਈਏ ਸਟਾਫ਼ ਵੱਲੋਂ ਇਕ ਵਿਅਕਤੀ ਕਾਬੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +