ਮੋਹਾਲੀ (ਰਣਬੀਰ) - ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦਾ ਨਤੀਜਾ ਅੱਜ 14 ਮਈ ਨੂੰ ਐਲਾਨਿਆ ਜਾਵੇਗਾ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਦੁਪਹਿਰ 3 ਵਜੇ ਨਤੀਜਾ ਐਲਾਨਿਆ ਜਾਵੇਗਾ।
ਪੂਰੇ ਪੰਜਾਬ ’ਚ 3 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ ’ਤੇ ਲਾਗਇਨ ਕਰਨਾ ਹੋਵੇਗਾ, ਜਿਥੇ ਉਨ੍ਹਾਂ ਨੂੰ ਨਤੀਜਾ ਪਤਾ ਲੱਗ ਸਕੇਗਾ।
ਇੰਝ ਚੈੱਕ ਕਰੋ ਨਤੀਜਾ
- ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ www.pseb.ac.in 'ਤੇ ਜਾਓ
- ਫਿਰ 12ਵੀਂ ਰਿਜ਼ਲਟ ਲਿੰਕ 'ਤੇ ਕਲਿੱਕ ਕਰੋ
- ਹੁਣ ਤੁਹਾਡੀ ਸਕਰੀਨ 'ਤੇ ਇਕ ਨਵਾਂ ਪੇਜ ਖੁੱਲ੍ਹ ਜਾਵੇਗਾ
- ਮੰਗੀ ਗਈ ਜਾਣਕਾਰੀ ਦਰਜ ਕਰਕੇ ਸਬਮਿੱਟ ਕਰੋ
- ਇਸ ਤੋਂ ਬਾਅਦ ਵਿਦਿਆਰਥੀ ਆਪਣਾ ਨਤੀਜਾ ਡਾਊਨਲੋਡ ਕਰ ਸਕਦੇ ਹਨ
ਕਲਰਕ 'ਤੇ ਹੋਈ ਵੱਡੀ ਕਾਰਵਾਈ, ਨਕਲੀ ਇੰਸਪੈਕਟਰ ਬਣ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਕਰ ਰਿਹਾ ਸੀ ਲੱਖਾਂ ਦੀ ਹੇਰਾਫੇਰੀ
NEXT STORY