ਚੰਡੀਗੜ੍ਹ— ਪੰਜਾਬ ਵਿਧਾਨ ਸਭਾ 'ਚ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਗਲੇ ਵਿੱਤੀ ਸਾਲ 2019-20 ਲਈ ਬਜਟ ਪੇਸ਼ ਕਰਨਗੇ। ਮਾਲੀਏ ਦੀ ਕਮੀ ਨਾਲ ਜੂਝ ਰਹੀ ਸਰਕਾਰ ਦੇ ਹੱਥ ਤੰਗ ਹੋਣ ਕਾਰਨ ਬਜਟ 'ਚ ਕਿਸੇ ਵੱਡੇ ਐਲਾਨ ਦੀ ਉਮੀਦ ਤਾਂ ਨਹੀਂ ਹੈ ਪਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮਨਪ੍ਰੀਤ ਬਾਦਲ ਕੁਝ ਸੌਗਾਤ ਦੇ ਵੀ ਸਕਦੇ ਹਨ।
ਜਾਣਕਾਰੀ ਮੁਤਾਬਕ, ਸੋਮਵਾਰ ਸਵੇਰੇ 11 ਵਜੇ ਵਿਧਾਨ ਸਭਾ 'ਚ ਬਜਟ ਪੇਸ਼ ਹੋਵੇਗਾ। ਚੋਣਾਂ ਦੇ ਮੱਦੇਨਜ਼ਰ ਉਮੀਦ ਹੈ ਕਿ ਬਜਟ 'ਚ ਆਮ ਲੋਕਾਂ 'ਤੇ ਕੋਈ ਬੋਝ ਨਹੀਂ ਪਾਇਆ ਜਾਵੇਗਾ। ਉੱਥੇ ਹੀ, ਪਿਛਲੇ ਬਜਟ 'ਚ ਪ੍ਰੋਫੈਸ਼ਨਲ ਟੈਕਸ ਲਾਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਮਾਲੀਏ 'ਚ ਵਾਧੇ ਲਈ ਕੋਈ ਨਵਾਂ ਟੈਕਸ ਲਾਉਣਗੇ ਇਸ ਦੀ ਸੰਭਾਵਨਾ ਵੀ ਨਾਂਹ ਦੇ ਬਰਾਬਰ ਹੀ ਹੈ।
ਲੋਕਾਂ ਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਕੋਈ ਰਾਹਤ ਦੇ ਸਕਦੀ ਹੈ। ਕਿਸਾਨਾਂ ਨੇ ਵੀ ਬਜਟ ਤੋਂ ਕਾਫੀ ਉਮੀਦਾਂ ਲਗਾ ਰੱਖੀਆਂ ਹਨ। ਕਿਸਾਨਾਂ ਨੇ ਸਾਫ ਕੀਤਾ ਹੈ ਕਿ ਕੇਂਦਰ ਦੀਆਂ ਸਕੀਮਾਂ 'ਤੇ ਮੈਚਿੰਗ ਗ੍ਰਾਂਟ ਲਈ ਬਜਟ 'ਚ ਵਿਵਸਥਾ ਕੀਤੀ ਜਾਵੇ, ਤਾਂ ਕਿ ਦੋ ਸਾਲ ਤੋਂ ਖੇਤੀ ਉਪਕਰਣਾਂ, ਕੀਟਨਾਸ਼ਕਾਂ ਆਦਿ 'ਤੇ ਰੁਕੀ ਸਬਸਿਡੀ ਜਾਰੀ ਹੋ ਸਕੇ। ਇਸ ਦੇ ਇਲਾਵਾ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਲਈ ਵੀ ਬਜਟ 'ਚ ਵਿਸ਼ੇਸ਼ ਇੰਤਜ਼ਾਮ ਕੀਤਾ ਜਾਵੇ, ਨਾਲ ਹੀ ਕਰਜ਼ਾ-ਕੁਰਕੀ ਵੀ ਖਤਮ ਕੀਤੀ ਜਾਵੇ।
ਸਿਟੀ ਬਿਊਟੀਫੁੱਲ ਚੰਡੀਗੜ੍ਹ 'ਚ ਮੌਸਮ ਨੇ ਬਦਲਿਆ ਮਿਜਾਜ਼, ਠੰਡ ਫਿਰ ਵਧੀ
NEXT STORY