ਲੁਧਿਆਣਾ (ਰਾਜ): ਪੰਜਾਬ 'ਚ ਫ਼ਿਰੌਤੀ ਤੇ ਧਮਕੀ ਭਰੇ ਫ਼ੋਨ ਕਾਲਜ਼ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਲੁਧਿਆਣਾ ਦੇ ਥਾਣਾ ਸਦਰ ਦੇ ਅਧੀਨ ਆਉਣ ਵਾਲੇ ਇਲਾਕੇ ਗੁਰੂ ਨਾਨਕ ਕਾਲੋਨੀ ਦਾ ਸਾਹਮਣੇ ਆਇਆ ਹੈ। ਜਿਸ ਨੇ ਪੁਲਸ ਪ੍ਰਸ਼ਾਸਨ ਦੀ ਨੀਂਦ ਉਡਾ ਦਿੱਤੀ ਹੈ। ਹਾਲਾਂਕਿ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਧਮਕੀ ਕਾਰੋਬਾਰੀ ਜਗਜੀਤ ਸਿੰਘ ਨੂੰ ਮਿਲੀ ਹੈ। ਪੀੜਤ ਜਗਜੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਨੂੰ ਵਿਦੇਸ਼ੀ ਨੰਬਰ ਤੋਂ ਫ਼ੋਨ ਕੀਤਾ, ਜੋ ਖ਼ੁਦ ਨੂੰ ਗੈਂਗਸਟਰ ਡੌਨੀ ਬੱਲ ਗੈਂਗ ਦਾ ਦੱਸ ਰਿਹਾ ਸੀ ਤੇ ਉਸ ਤੋਂ 2 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਹੈ। ਫ਼ਿਰੌਤੀ ਨਾ ਦੇਣ 'ਤੇ ਨਤੀਜਾ ਭੁਗਤਣ ਦੀ ਧਮਕੀ ਵੀ ਦਿੱਤੀ ਗਈ ਹੈ। ਪੁਲਸ ਤਕਨੀਕੀ ਮਾਹਰਾਂ ਤੇ ਕਾਲ ਡਿਟੇਲਸ ਦੀ ਮਦਦ ਨਾਲ ਮੁਲਜ਼ਮ ਦੀ ਲੋਕੇਸ਼ਨ ਤੇ ਪਛਾਣ ਪੁਖ਼ਤਾ ਕਰਨ ਵਿਚ ਲੱਗੀ ਹੋਈ ਹੈ।
'ਆਪ' ਸਰਕਾਰ ਦੇ ਆਉਣ ਨਾਲ ਸੂਬੇ ਦਾ ਬੇੜਾ ਗਰਕ ਹੋਇਆ: ਸੁਖਬੀਰ ਬਾਦਲ
NEXT STORY