ਚੰਡੀਗੜ੍ਹ : ਅਧਿਆਪਕ ਦਿਵਸ ’ਤੇ ਪੰਜਾਬ ਸਰਕਾਰ ਨੇ ਕੱਚੇ ਅਧਿਆਪਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪੰਜਾਬ ਵਿਚ ਜਲਦੀ ਹੀ 8,736 ਅਧਿਆਪਕ ਰੈਗੂਲਰ ਹੋਣਗੇ। ਇਸ ’ਤੇ ਪੰਜਾਬ ਕੈਬਨਿਟ ਨੇ ਵੀ ਮੋਹਰ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਵਿਚ ਇਕ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਐਲਾਨ ਕਰਦਿਆਂ ਕਿਹਾ ਕਿ 5,442 ਐਜੂਕੇਸ਼ਨ ਪ੍ਰੋਵਾਈਡਰ, 1,130 ਇਨਕਲੂਸਿਵ ਐਜੂਕੇਸ਼ਨ ਵਾਲੰਟੀਅਰ ਸਿੱਧੇ ਪੱਕੇ ਕੀਤੇ ਜਾਣਗੇ। ਇਨ੍ਹਾਂ ਤੋਂ ਇਲਾਵਾ ਟ੍ਰਾਂਸਪੇਰੇਂਟ ਪਾਲਿਸੀ ਦੇ ਅਧੀਨ ਆਏ 1,639 ਅਤੇ ਬੋਰਡ ਦੇ ਤਹਿਤ ਆਏ 525 ਅਧਿਆਪਕ ਵੀ ਪੱਕੇ ਕੀਤੇ ਜਾਣਗੇ। ਮਾਨ ਨੇ ਕਿਹਾ ਕਿ ਕੈਬਨਿਟ ਦੀ ਮੀਟਿੰਗ ਵਿਚ ਇਸ ’ਤੇ ਫ਼ੈਸਲਾ ਹੋ ਗਿਆ ਹੈ। ਮਾਨ ਨੇ ਕਿਹਾ ਕਿ ਜਲਦ ਹੀ ਬੋਰਡ ਅਤੇ ਕਾਰੋਪੇਰਸ਼ਨ ਦੇ ਕਰਮਚਾਰੀਆਂ ਦਾ ਵੀ ਨੰਬਰ ਆਏਗਾ।
ਇਹ ਵੀ ਪੜ੍ਹੋ : ਬਹੁ-ਚਰਚਿਤ ਲਵਪ੍ਰੀਤ ਖ਼ੁਦਕੁਸ਼ੀ ਮਾਮਲਾ, ਕੈਨੇਡਾ ਦੀ ਬੇਅੰਤ ਕੌਰ ਦੇ ਪਰਿਵਾਰ ’ਤੇ 20 ਮਹੀਨਿਆਂ ਬਾਅਦ ਵੱਡੀ ਕਾਰਵਾਈ
ਮਾਨ ਨੇ ਕਿਹਾ ਕਿ ਮੈਂ ਸਵਰਗੀ ਮਾਸਟਰ ਮੋਹਿੰਦਰ ਸਿੰਘ ਜੀ ਦਾ ਪੁੱਤਰ ਹਾਂ। 6ਵੀਂ ਤੋਂ ਲੈ ਕੇ 8ਵੀਂ ਤੱਕ ਮੈਂ ਉਸੇ ਸਕੂਲ ਵਿਚ ਪੜ੍ਹਾਈ ਕੀਤੀ ਜਿਸ ਵਿਚ ਮੇਰੇ ਪਿਤਾ ਹੈੱਡਮਾਸਟਰ ਸਨ। ਅਧਿਆਪਕਾਂ ਲਈ ਵੱਡੀ ਮੁਸ਼ਕਿਲ ਹੈ ਕਿਉਂਕਿ ਉਨ੍ਹਾਂ ਦੀ ਡਿਊਟੀ ਕਦੇ ਵੋਟਿੰਗ, ਕਦੇ ਕੋਰੋਨਾ ਵਿਚ ਤਾਂ ਕਦੇ ਕਿਤੇ ਲਗਾ ਦਿੱਤੀ ਜਾਂਦੀ ਹੈ। ਮਾਨ ਨੇ ਕਿਹਾ ਕਿ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਅਤੇ ਕਾਲਜ ਤੱਕ ਦੇ ਸਾਰੇ ਅਧਿਆਪਕਾਂ ਨੂੰ ਮੈਂ ਜਾਣਦਾ ਹਾਂ। ਉਹ ਜਿੱਥੇ ਵੀ ਮਿਲਦੇ ਹਨ, ਮੈਂ ਉਨ੍ਹਾਂ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਂਦਾ ਹਾਂ। ਅਧਿਆਪਕਾਂ ਤੋਂ ਪੜ੍ਹਾਈ ਕਰਕੇ ਜਦੋਂ ਵਿਦਿਆਰਥੀ ਤਰੱਕੀ ਕਰਦਾ ਹੈ ਤਾਂ ਉਨ੍ਹਾਂ ਨੂੰ ਵੀ ਮਾਣ ਹੁੰਦਾ ਹੈ।
ਇਹ ਵੀ ਪੜ੍ਹੋ : ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਸ਼ਾਨਦਾਰ ਤੋਹਫਾ, ਮੁੱਖ ਮੰਤਰੀ ਨੇ ਕੀਤੇ ਤਿੰਨ ਵੱਡੇ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਵਿਦੇਸ਼ ਜਾਣ ਵਾਲੇ ਬੱਚਿਆਂ ਤੋਂ ਵੱਖਰੀ ਹੈ ਇਹ ਕੁੜੀ, ਪੰਜਾਬ ਨੂੰ ਬਿਹਤਰ ਬਣਾਉਣ ਦੀ ਕਰ ਰਹੀ ਹੈ ਕੋਸ਼ਿਸ਼
NEXT STORY