ਚੰਡੀਗੜ੍ਹ (ਇੰਟ.)- ਪੰਜਾਬ 'ਚ ਬਠਿੰਡਾ ਦੇ ਵਸਨੀਕ ਸੰਨੀ ਨੇ ਆਪਣੀ ਬੁਲੰਦ ਆਵਾਜ਼ ਦੀ ਬਦੌਲਤ ਇੰਡੀਅਨ ਆਈਡਲ ਦਾ ਖਿਤਾਬ ਆਪਣੇ ਨਾਂ ਕਰ ਲਿਆ, ਜਿਸ ਤੋਂ ਬਾਅਦ ਉਸ ਨੂੰ ਵਧਾਈਆਂ ਦੇਣ ਵਾਲਿਆਂ ਦੀ ਹੋੜ ਲੱਗੀ ਹੋਈ ਹੈ। ਇਸ ਉਪਲਬੱਧੀ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਸੰਨੀ ਹਿੰਦੁਸਤਾਨੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਆਪਣੀ ਪੋਸਟ ਵਿਚ ਲਿਖਿਆ ਕਿ ਪੰਜਾਬ ਦੇ ਸੰਨੀ ਹਿੰਦੁਸਤਾਨੀ ਨੂੰ ਬਹੁਤ ਬਹੁਤ ਮੁਬਾਰਕਾਂ, ਜੋ ਉਸਨੇ ਆਪਣੀ ਸ਼ਾਨਦਾਰ ਆਵਾਜ਼ ਦਾ ਜਾਦੂ ਪੂਰੇ ਦੇਸ਼ ਵਿੱਚ ਬਿਖੇਰਿਆ ਤੇ ਇੰਡੀਅਨ ਆਇਡਲ ਦੀ ਟਰਾਫੀ ਆਪਣੇ ਨਾਮ ਕੀਤੀ। ਸੰਨੀ ਤੁਹਾਨੂੰ ਤੁਹਾਡੀ ਮਿਹਨਤ ਲਈ ਸ਼ਾਬਾਸ਼ੀ ਤੇ ਇਸ ਪ੍ਰਾਪਤੀ ਲਈ ਬਹੁਤ-ਬਹੁਤ ਵਧਾਈਆਂ। ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀਕਲਾ ‘ਚ ਰੱਖਣ।
ਦੱਸਣਯੋਗ ਹੈ ਕਿ ਸੋਨੀ ਟੀਵੀ ’ਤੇ ਪਿਛਲੇ ਸਾਲ ਅਕਤੂਬਰ 'ਚ ਸ਼ੁਰੂ ਹੋਇਆ ਇੰਡੀਅਨ ਆਈਡਲ ਦਾ 11ਵਾਂ ਸੀਜ਼ਨ ਜੇਤੂ ਦੇ ਨਾਂਅ ਦੇ ਐਲਾਨ ਨਾਲ ਆਪਣੇ ਅੰਜਾਮ ਤੱਕ ਪਹੁੰਚ ਗਿਆ। ਬਠਿੰਡਾ ਦੇ ਸੰਨੀ ਹਿਦੁਸਤਾਨੀ ਨੇ ਇਹ ਗ੍ਰੈਂਡ ਫਿਨਾਲੇ ਜਿੱਤ ਕੇ ਆਪਣੇ ਨਾਂ ਕਰ ਲਿਆ। ਦਿਲਚਸਪ ਗੱਲ ਇਹ ਹੈ ਕਿ ਫਿਨਾਲੇ 'ਚ ਪਹੁੰਚੇ ਪੰਜ ਮੁਕਾਬਲੇਬਾਜ਼ਾਂ 'ਚੋਂ ਦੋ ਪੰਜਾਬੀ ਸਨ। ਪਹਿਲੇ ਹਨ, ਸੰਨੀ ਹਿੰਦੁਸਤਾਨੀ ਬਠਿੰਡਾ ਤੋਂ ਅਤੇ ਦੂਜੇ ਰਿਧਮ ਕਲਿਆਣ ਅੰਮ੍ਰਿਤਸਰ ਤੋਂ ਹਨ। ਸ਼ੋਅ ਵਿੱਚ ਜੇਤੂ ਰਹੇ ਸਨੀ ਨੂੰ 25 ਲੱਖ ਰੁਪਏ ਦਾ ਚੈੱਕ, ਗੱਡੀ ਅਤੇ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਨਾਲ ਗਾਉਣ ਦਾ ਮੌਕਾ ਵੀ ਮਿਲੇਗਾ।
ਦੁਬਈ 'ਚ 2 ਭਾਰਤੀਆਂ ਨੂੰ ਆਪਣੇ ਸਾਥੀ 'ਤੇ ਹਮਲਾ ਕਰਨ ਲਈ ਜੇਲ ਦੀ ਸਜ਼ਾ
NEXT STORY