ਚੰਡੀਗੜ੍ਹ: ਦੇਸ਼ ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਪਾਰਟੀ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ ਹੈ। ਪੀ.ਪੀ.ਸੀ.ਸੀ ਇੰਚਾਰਜ ਹਰੀਸ਼ ਚੌਧਰੀ ਨੂੰ ਹਟਾ ਕੇ ਦੇਵੇਂਦਰ ਯਾਦਵ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਇਆ ਗਿਆ ਹੈ। ਦੱਸ ਦਈਏ ਕਿ ਦੇਵੇਂਦਰ ਯਾਦਵ ਦਿੱਲੀ ਤੋਂ ਕਾਂਗਰਸ ਨੇਤਾ ਹਨ। ਰਾਸ਼ਟਰੀ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਨੇ ਵੱਡਾ ਫੇਰਬਦਲ ਕਰਦੇ ਹੋਏ ਇਹ ਫ਼ੈਸਲਾ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸਟੱਡੀ ਵੀਜ਼ਾ 'ਤੇ ਗਏ ਪੰਜਾਬੀ ਨੌਜਾਵਨ ਦੀ ਹੋਈ ਮੌਤ
ਇੱਕ ਪਾਸੇ ਪੰਜਾਬ ਵਿਚ ਕਾਂਗਰਸ ਵੱਲੋਂ ‘ਆਪ’ ਨਾਲ ਸਮਝੌਤਾ ਕਰਨ ਦੇ ਮੁੱਦੇ ’ਤੇ ਹੰਗਾਮਾ ਹੋ ਰਿਹਾ ਹੈ, ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਪਟਿਆਲਾ ਵਿਚ ਆਪਣੇ ਪੱਧਰ ’ਤੇ ਯਤਨ ਕਰ ਰਹੇ ਹਨ। ਜਿਸ ਕਾਰਨ ਕਾਂਗਰਸ ਲਈ ਪੰਜਾਬ ਦੇ ਹਾਲਾਤ ਬਹੁਤ ਚੁਣੌਤੀਪੂਰਨ ਬਣ ਗਏ ਹਨ। ਅਜਿਹੇ 'ਚ ਕਾਂਗਰਸ ਸੰਗਠਨ 'ਚ ਬਦਲਾਅ ਕਰਦੇ ਹੋਏ ਇਕ ਨਵੇਂ ਨੌਜਵਾਨ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੇਵੇਂਦਰ ਯਾਦਵ ਆਪਣੀ ਸਿਆਣਪ ਨਾਲ ਪੰਜਾਬ 'ਚ ਕਾਂਗਰਸ ਦੀ ਸਥਿਤੀ 'ਤੇ ਕਿਵੇਂ ਕਾਬੂ ਪਾਉਂਦੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੋਹ ਦੀਆਂ ਯਖ਼ ਰਾਤਾਂ ਦੀ ਦਾਸਤਾਨ ਹੈ 'ਮਾਛੀਵਾੜਾ ਦੀ ਸਿੰਘ ਸਭਾ'
NEXT STORY