ਚੰਡੀਗੜ੍ਹ— ਪੰਜਾਬ ’ਚ ਵੱਧ ਰਹੀ ਕੋਰੋਨਾ ਆਫ਼ਤ ਦਰਮਿਆਨ ਕੁਝ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸੂਬੇ ’ਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪਹਿਲੀ ਵਾਰ ਵੀਰਵਾਰ ਨੂੰ 8 ਹਜ਼ਾਰ ਤੋਂ ਵੱਧ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ। ਹਾਲਾਂਕਿ ਨਵੇਂ ਮਾਮਲੇ ਸਾਹਮਣੇ ਆਉਣ ਦੀ ਰਫ਼ਤਾਰ ਵੀ ਘੱਟ ਨਹੀਂ ਹੋਈ ਹੈ। ਉਥੇ ਹੀ ਮੌਤ ਦੇ ਅੰਕੜਿਆਂ ਦਾ ਗ੍ਰਾਫ਼ ਵੀ ਅਜੇ ਹੇਠਾਂ ਨਹੀਂ ਆਇਆ ਹੈ। ਸੂਬੇ ਵਿਚ ਵੀਰਵਾਰ ਨੂੰ ਜਿੱਥੇ 8237 ਲੋਕਾਂ ਨੇ ਕੋਰੋਨਾ ਨੂੰ ਹਰਾਇਆ, ਉਥੇ ਹੀ 8494 ਨਵੇਂ ਮਾਮਲੇ ਵੀ ਸਾਹਮਣੇ ਆਏ। ਕੋਰੋਨਾ ਦੇ ਗੰਭੀਰ ਮਰੀਜ਼ਾਂ ਦੀ ਗਿਣਤੀ 429 ਦੇ ਕਰੀਬ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ।
ਉਥੇ ਹੀ ਲੁਧਿਆਣਾ ’ਚ ਸਭ ਤੋਂ ਵੱਧ 1335 ਨਵੇਂ ਮਾਮਲੇ ਸਾਹਮਣੇ ਆਏ ਅਤੇ 25 ਪੀੜਤਾਂ ਦੀ ਮੌਤ ਹੋ ਗਈ। ਐੱਸ. ਏ. ਐੱਸ. ਨਗਰ (ਮੋਹਾਲੀ) ’ਚ ਕੋਰੋਨਾ ਪੀੜਤਾਂ ਦੀ ਗਿਣਤੀ ਫਿਰ ਤੋਂ ਵੱਧ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵਾਪਰੀ ਸ਼ਰਮਨਾਕ ਘਟਨਾ, ਸਪਾ ਸੈਂਟਰ 'ਚ ਕੁੜੀ ਨੂੰ ਨਸ਼ਾ ਕਰਵਾ ਕੇ 4 ਨੌਜਵਾਨਾਂ ਨੇ ਕੀਤਾ ਗੈਂਗਰੇਪ
ਜ਼ਿਲ੍ਹਿਆਂ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ
ਪੰਜਾਬ 'ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਜਿੱਥੇ ਪਹਿਲਾਂ ਕਮੀ ਦੇਖੀ ਜਾ ਰਹੀ ਸੀ, ਉੱਥੇ ਹੀ ਹੁੱਣ ਮਾਮਲੇ ਵੱਧਦੇ ਦਿਖਾਈ ਦੇ ਰਹੇ ਹਨ। ਜਿਸਦੇ ਚੱਲਦੇ ਅੱਜ ਲੁਧਿਆਣਾ 'ਚ 1335, ਐਸ. ਏ. ਐਸ ਨਗਰ 991, ਬਠਿੰਡਾ 877, ਜਲੰਧਰ 577, ਪਟਿਆਲਾ 561, ਅੰਮ੍ਰਿਤਸਰ 532, ਫਾਜ਼ਿਲਕਾ 476, ਕਪੂਰਥਲਾ 363, ਸ੍ਰੀ ਮੁਕਤਸਰ ਸਾਹਿਬ 306, ਗੁਰਦਾਸਪੁਰ 302, ਮਾਨਸਾ 298, ਹੁਸ਼ਿਆਰਪੁਰ 277, ਸੰਗਰੂਰ 272, ਫਰੀਦਕੋਟ 265, ਰੋਪੜ 205, ਪਠਾਨਕੋਟ 191, ਮੋਗਾ 181, ਫਿਰੋਜ਼ਪੁਰ 177, ਫਤਿਹਗੜ੍ਹ ਸਾਹਿਬ 96, ਐਸ.ਬੀ.ਐਸ ਨਗਰ 82, ਤਰਨਤਾਰਨ 82 ਅਤੇ ਬਰਨਾਲਾ 'ਚ 48 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਪ੍ਰੇਮ ਸੰਬੰਧਾਂ ਦੇ ਸ਼ੱਕ 'ਚ ਪਤੀ ਨੇ ਪਤਨੀ ਦਾ ਗਲਾ ਘੁੱਟ ਕੇ ਦਿੱਤੀ ਦਰਦਨਾਕ ਮੌਤ
ਉੱਥੇ ਹੀ ਸੂਬੇ 'ਚ ਵੀਰਵਾਰ ਨੂੰ 184 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋਈ। ਜਿਸ 'ਚ ਅੰਮ੍ਰਿਤਸਰ 10, ਬਰਨਾਲਾ 1, ਬਠਿੰਡਾ 12, ਫਰੀਦਕੋਟ 4, ਫਾਜ਼ਿਲਕਾ 10, ਫਿਰੋਜ਼ਪੁਰ 8, ਫਤਿਹਗੜ੍ਹ ਸਾਹਿਬ 4, ਗੁਰਦਾਸਪੁਰ 8, ਹੁਸ਼ਿਆਰਪੁਰ 5, ਜਲੰਧਰ 10, ਲੁਧਿਆਣਾ 25, ਕਪੂਰਥਲਾ 6, ਮਾਨਸਾ 2, ਐੱਸ.ਏ.ਐੱਸ ਨਗਰ 8, ਸ੍ਰੀ ਮੁਕਤਸਰ ਸਾਹਿਬ 15, ਪਠਾਨਕੋਟ 5, ਪਟਿਆਲਾ 17, ਰੋਪੜ 6, ਸੰਗਰੂਰ 23 ਅਤੇ ਤਰਨਤਾਰਨ 'ਚ 4 ਦੀ ਕੋਰੋਨਾ ਕਾਰਨ ਮੌਤ ਹੋਈ ਹੈ।
ਇਹ ਵੀ ਪੜ੍ਹੋ: ਕੈਨੇਡਾ ਗਏ ਨਡਾਲਾ ਦੇ ਨੌਜਵਾਨ ਦੇ ਘਰ ਵਿਛੇ ਸੱਥਰ, ਚੜ੍ਹਦੀ ਜਵਾਨੀ 'ਚ ਜਹਾਨੋਂ ਤੁਰ ਗਿਆ ਮਾਪਿਆਂ ਦਾ ਪੁੱਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਬਰਨਾਲਾ 'ਚ 50 ਲੱਖ ਦੀ ਲਾਗਤ ਨਾਲ ਲਗਾਇਆ ਪਲਾਂਟ, 24 ਘੰਟੇ ਸਪਲਾਈ ਹੋਵੇਗੀ ਆਕਸੀਜਨ
NEXT STORY