ਚੰਡੀਗੜ੍ਹ (ਸ਼ਰਮਾ) : ਪੰਜਾਬ ਇਲੈਕਸ਼ਨ ਵਾਚ ਐਂਡ ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ (ਏ. ਡੀ. ਆਰ.) ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ 1304 ’ਚੋਂ 1276 ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੇ ਸਾਹਮਣੇ ਦਰਜ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਰਿਪੋਰਟ ਜਸਕੀਰਤ ਸਿੰਘ ਟਰੱਸਟੀ ਏ. ਡੀ. ਆਰ., ਪਰਵਿੰਦਰ ਸਿੰਘ ਕਿਟਨਾ ਪੰਜਾਬ ਇਲੈਕਸ਼ਨ ਵਾਚ ਵੱਲੋਂ ਜਾਰੀ ਕੀਤੀ ਗਈ। ਵਿਸ਼ਲੇਸ਼ਣ ਕੀਤੇ ਗਏ 1276 ਉਮੀਦਵਾਰਾਂ ’ਚੋਂ 228 ਰਾਸ਼ਟਰੀ ਦਲਾਂ ਦੇ ਹਨ, 256 ਰਾਜ ਦਲਾਂ ਦੇ ਹਨ, 345 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਦਲਾਂ ਤੋਂ ਹਨ ਅਤੇ 447 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਪੰਜਾਬ ਇਲੈਕਸ਼ਨ ਵਾਚ ਅਤੇ ਏ. ਡੀ. ਆਰ. ਨੇ 28 ਉਮੀਦਵਾਰਾਂ, ਜਿਨ੍ਹਾਂ ਵਿਚ ਭਾਜਪਾ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਸ਼ਾਮਲ ਹਨ, ਦਾ ਵਿਸ਼ਲੇਸ਼ਣ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਹਲਫ਼ਨਾਮੇ ਜਾਂ ਤਾਂ ਪੂਰੀ ਤਰ੍ਹਾਂ ਸਕੈਨਰ ਨਹੀਂ ਕੀਤੇ ਗਏ ਸਨ ਜਾਂ ਪੂਰੇ ਹਲਫ਼ਨਾਮੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਨਹੀਂ ਕੀਤੇ ਗਏ ਸਨ।
ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਨਵਾਂ ਅਲਰਟ ਜਾਰੀ, ਜਾਣੋ ਅਗਲੇ 3 ਦਿਨ ਕਿਹੋ ਜਿਹਾ ਰਹੇਗਾ
ਵਿਸ਼ਲੇਸ਼ਣ ਕੀਤੇ ਗਏ 1276 ਉਮੀਦਵਾਰਾਂ ’ਚੋਂ 315 (25 ਫ਼ੀਸਦੀ) ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨੇ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ, ਵਿਸ਼ਲੇਸ਼ਣ ਕੀਤੇ ਗਏ 1145 ਉਮੀਦਵਾਰਾਂ ਵਿਚੋਂ 100 (9 ਫ਼ੀਸਦੀ) ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨੇ ਸਨ। 218 (17 ਫ਼ੀਸਦੀ) ਨੇ ਆਪਣੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਐਲਾਨੇ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ 77 (7 ਫ਼ੀਸਦੀ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਐਲਾਨੇ ਸਨ। ਪ੍ਰਮੁੱਖ ਦਲਾਂ ’ਚ, ਸ਼੍ਰੋਮਣੀ ਅਕਾਲੀ ਦਲ ਤੋਂ ਵਿਸ਼ਲੇਸ਼ਣ ਕੀਤੇ ਗਏ 96 ਉਮੀਦਵਾਰਾਂ ’ਚੋਂ 60 (63 ਫ਼ੀਸਦੀ) ‘ਆਪ’ ਦੇ ਵਿਸ਼ਲੇਸ਼ਣ ਕੀਤੇ ਗਏ 117 ਉਮੀਦਵਾਰਾਂ ’ਚੋਂ 27 (23 ਫ਼ੀਸਦੀ), ਭਾਜਪਾ ਤੋਂ ਵਿਸ਼ਲੇਸ਼ਣ ਕੀਤੇ ਗਏ 71 ਉਮੀਦਵਾਰਾਂ ’ਚੋਂ (21 ਫ਼ੀਸਦੀ) ਪਾਰਟੀ ਨੇ ਆਪਣੇ ਹਲਫ਼ਨਾਮੇ ’ਚ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਚੋਣ ਮੈਦਾਨ 'ਚ ਸਰਗਰਮ ਹੋਏ 'ਸੁਨੀਲ ਜਾਖੜ', ਚੋਣ ਮੁਹਿੰਮ ਦੀ ਕਮਾਨ ਸੰਭਾਲੀ
ਰਿਪੋਰਟ ਅਨੁਸਾਰ 1276 ਉਮੀਦਵਾਰਾਂ ’ਚੋਂ 521 (41 ਫ਼ੀਸਦੀ) ਕਰੋੜਪਤੀ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ, 1145 ਉਮੀਦਵਾਰਾਂ ’ਚੋਂ 428 (37 ਫ਼ੀਸਦੀ) ਕਰੋੜਪਤੀ ਸਨ। ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਲੜਨ ਵਾਲੇ ਪ੍ਰਤੀ ਉਮੀਦਵਾਰ ਦੀ ਜਾਇਦਾਦ ਦਾ ਔਸਤ 4.31 ਕਰੋੜ ਰੁਪਏ ਹੈ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 1145 ਉਮੀਦਵਾਰਾਂ ਲਈ ਪ੍ਰਤੀ ਉਮੀਦਵਾਰ ਔਸਤ ਜਾਇਦਾਦ 3.49 ਕਰੋੜ ਰੁਪਏ ਸੀ। ਸਭ ਤੋਂ ਜ਼ਿਆਦਾ ਜਾਇਦਾਦ ਵਾਲੇ ਉਮੀਦਵਾਰ ਐੱਸ. ਏ. ਐੱਸ. ਨਗਰ ਤੋਂ ‘ਆਪ’ ਦੇ ਕੁਲਵੰਤ ਸਿੰਘ 238 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ 202 ਕਰੋੜ, ਮੁਕਤਸਰ ਤੋਂ ਕਾਂਗਰਸ ਦੀ ਕਰਨ ਕੌਰ 155 ਕਰੋੜ ’ਤੇ ਹੈ। ਪੰਜ ਉਮੀਦਵਾਰਾਂ ਨੇ ਸਿਫ਼ਰ ਜਾਇਦਾਦ ਐਲਾਨੀ ਹੈ।
ਇਹ ਵੀ ਪੜ੍ਹੋ : ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਫਿਜ਼ੀਕਲ ਅਦਾਲਤਾਂ
653 (51 ਫ਼ੀਸਦੀ) ਉਮੀਦਵਾਰਾਂ ਨੇ ਆਪਣੇ ਹਲਫ਼ਨਾਮੇ ਵਿਚ ਦੇਣਦਾਰੀਆਂ ਦਾ ਐਲਾਨ ਕੀਤਾ ਹੈ। ਸਭ ਤੋਂ ਜ਼ਿਆਦਾ ਦੇਣਦਾਰੀ ਐਲਾਨ ਕਰਨ ਵਾਲੇ ਉਮੀਦਵਾਰਾਂ ਵਿਚ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ 71.75 ਕਰੋੜ, ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ 66.95 ਕਰੋੜ, ‘ਆਪ’ ਦੇ ਅਮਨ ਅਰੋੜਾ 22.88 ਕਰੋੜ ਹਨ। ਸਭ ਤੋਂ ਜ਼ਿਆਦਾ ਸਾਲਾਨਾ ਕਮਾਈ ਐਲਾਨ ਕਰਨ ਵਾਲੇ ਉਮੀਦਵਾਰਾਂ ਵਿਚ ਐੱਸ. ਏ. ਐੱਸ. ਨਗਰ ਤੋਂ ‘ਆਪ’ ਦੇ ਕੁਲਵੰਤ ਸਿੰਘ 16.33 ਕਰੋੜ, ‘ਆਪ’ ਦੇ ਅਮਨ ਅਰੋੜਾ 5.66 ਕਰੋੜ, ਕਾਂਗਰਸ ਦੇ ਮਨਪ੍ਰੀਤ ਸਿੰਘ ਬਾਦਲ 3.15 ਕਰੋੜ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਭਾਰਤ-ਪਾਕਿ ਕੰਡਿਆਲੀ ਤਾਰ ਤੋਂ 1 ਪਿਸਟਲ ਅਤੇ 5 ਜ਼ਿੰਦਾ ਰੌਂਦ ਬਰਾਮਦ
NEXT STORY