ਪਟਿਆਲਾ- ਪੰਜਾਬ ਭਰ ਵਿਚ ਬਰਸਾਤ ਹੋਣ ਨਾਲ ਮੌਸਮ ਠੰਢਾ ਹੋ ਗਿਆ ਹੈ, ਜਿਸ ਦੇ ਨਤੀਜੇ ਵਜੋਂ ਬਿਜਲੀ ਦੀ ਮੰਗ ਵਿਚ ਗਿਰਾਵਟ ਦਰਜ ਕੀਤੀ ਗਈ ਹੈ ਕਿਉਂਕਿ ਏਅਰ ਕੰਡੀਸ਼ਨਰਾਂ ਅਤੇ ਕੂਲਰਾਂ ਦੀ ਜ਼ਰੂਰਤ ਘੱਟ ਹੈ। ਪੰਜਾਬ ਵਿਚ ਪਿਛਲੇ ਕੁਝ ਦਿਨਾਂ ਦੌਰਾਨ ਬਿਜਲੀ ਦੀ ਮੰਗ 9300 ਮੈਗਾਵਾਟ ਤੱਕ ਅਪੜ ਗਈ ਸੀ ਪਰ ਹੁਣ ਅੱਜ 18 ਅਕਤੂਬਰ ਸਵੇਰੇ 10.40 ਵਜੇ ਦੇ ਕਰੀਬ ਮੰਗ 6350ਮੈਗਾਵਾਟ ਚੱਲ ਰਹੀ ਹੈ।
ਇਸ ਵੇਲੇ ਪੰਜਾਬ ਦੇ ਤਿੰਨੋਂ ਪ੍ਰਾਈਵੇਟ ਥਰਮਲ ਪਲਾਂਟ ਬਿਜਲੀ ਪੈਦਾ ਕਰ ਰਹੇ ਹਨ ਜਦਕਿ ਦੋਵੇਂ ਸਰਕਾਰੀ ਪਲਾਂਟ ਮੁਕੰਮਲ ਬੰਦ ਹਨ। ਰਾਜਪੁਰਾ ਦੇ ਦੋਵੇਂ ਯੂਨਿਟ ਅਤੇ ਤਲਵੰਡੀ ਸਾਬੋ ਦੇ ਤਿੰਨੋਂ ਯੂਨਿਟ ਚਾਲੂ ਹਨ ਜਦਕਿ ਗੋਇੰਦਵਾਲ ਸਾਹਿਬ ਪਲਾਂਟ ਦਾ ਇਕ ਯੂਨਿਟ ਚਾਲੂ ਹੈ ਅਤੇ ਇਕ ਬੰਦ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡਾ ਹਾਦਸਾ: ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ, ਇਕ ਦੀ ਮੌਤ
ਪਾਵਰਕਾਮ ਲਈ ਮੌਸਮ ਵਿਚ ਤਬਦੀਲੀ ਵੱਡੀ ਰਾਹਤ ਲੈ ਕੇ ਆਈ ਹੈ ਕਿਉਂਕਿ ਕੋਲਾ ਸੰਕਟ ਕਾਰਨ ਪਾਵਰਕਾਮ ਨੂੰ ਕੱਟ ਲਾਉਣ ਲਈ ਮਜਬੂਰ ਹੋਣਾ ਪਿਆ ਸੀ। ਹੁਣ ਜਿੱਥੇ ਝੋਨੇ ਦੀ ਵਾਢੀ ਤਕਰੀਬਨ ਖ਼ਤਮ ਹੋਣ ਨੇੜੇ ਢੁੱਕ ਰਹੀ ਹੈ, ਉਥੇ ਹੀ ਮੌਸਮ ਠੰਢਾ ਹੋਣ ਕਾਰਨ ਬਿਜਲੀ ਦੀ ਮੰਗ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ।
ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਕਾਂਡ ਦੇ ਵਿਰੋਧ 'ਚ ਟਾਂਡਾ 'ਚ ਕਿਸਾਨਾਂ ਨੇ ਰੇਲਵੇ ਟਰੈਕ 'ਤੇ ਲਾਇਆ ਡੇਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਰੇਲ ਰੋਕੋ ਅੰਦੋਲਨ: ਹੁਸ਼ਿਆਰਪੁਰ 'ਚ ਕਿਸਾਨਾਂ ਨੇ ਰੇਲਵੇ ਟਰੈਕ ਕੀਤੇ ਜਾਮ, ਵੇਖੋ ਮੌਕੇ ਦੀਆਂ ਤਸਵੀਰਾਂ
NEXT STORY