ਤਰਨਤਾਰਨ (ਰਮਨ) : ਨਾਬਾਲਗ ਮੁੰਡੇ ਨੂੰ ਪਿੰਡ ਦੇ ਵਿਅਕਤੀ ਵੱਲੋਂ ਮੰਗਿਆ ਨਸ਼ਾ ਅਤੇ 200 ਰੁਪਏ ਤੋਂ ਇਨਕਾਰ ਕਰਨਾ ਮਹਿੰਗਾ ਪੈ ਗਿਆ, ਜਿਸ ਦੇ ਚੱਲਦੇ ਨਸ਼ੇੜੀ ਵਿਅਕਤੀ ਨੇ ਨਾਬਾਲਗ (17) ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਪਿੰਡ ਜੋਧਪੁਰ ਦੇਨੇ ਵਾਸੀ ਏਕਨੂਰ ਸਿੰਘ (17) ਪੁੱਤਰ ਗੁਰਦੇਵ ਸਿੰਘ ਤੋਂ ਪਿੰਡ ਦੇ ਹੀ ਰਹਿਣ ਵਾਲੇ ਵਿਅਕਤੀ ਨੇ ਦੋ ਦਿਨ ਪਹਿਲਾਂ ਨਸ਼ੇ ਦੀ ਮੰਗ ਕੀਤੀ ਸੀ। ਇਸ ਤੋਂ ਏਕਨੂਰ ਵੱਲੋਂ ਸਾਫ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਸਦੇ ਕੋਲ ਮੌਜੂਦ 200 ਰਪਏ ਖੋਹਣ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤਾਂ ਏਕਨੂਰ ਨੇ ਇਸ ਦਾ ਵਿਰੋਧ ਕੀਤਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਰਾਹ 'ਚ ਘੇਰ ਕੇ ਮਾਰ 'ਤਾ ਪੰਜਾਬ ਪੁਲਸ ਦਾ ਏ. ਐੱਸ. ਆਈ.
ਮੁਲਜ਼ਮ ਗਿੰਦਰ ਸਿੰਘ ਵੱਲੋਂ ਏਕਨੂਰ 'ਤੇ ਕਿਰਚ ਨਾਲ ਵਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ। ਜਿਸ ਉਪਰੰਤ ਏਕਨੂਰ ਨੂੰ ਹਸਪਤਾਲ ਲਿਆਂਦਾ ਗਿਆ ਪਰ ਜ਼ਖਮੀ ਦੀ ਤਾਬ ਨਾਲ ਝਲਦਿਆਂ ਉਹ ਬੀਤੀ ਰਾਤ ਹਸਪਤਾਲ ਵਿਚ ਦਮ ਤੋੜ ਗਿਆ। ਘਰ ਵਿਚ ਮ੍ਰਿਤਕ ਦੀ ਮਾਂ, ਛੋਟਾ ਭਰਾ ਅਤੇ ਭੈਣ ਸਮੇਤ ਦਾਦਾ ਅਤੇ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੋਹਣੇ ਸੁਣੱਖੇ ਪੁੱਤ ਦੀ ਮੌਤ ਤੋਂ ਬਾਅਦ ਸਦਮੇ ਵਿਚ ਗਈ ਮਾਂ ਵਾਰ ਵਾਰ ਦੰਦਲਾਂ ਪੈ ਕੇ ਬੇਹੋਸ਼ ਹੋ ਰਹੀ ਹੈ। ਮ੍ਰਿਤਕ ਏਕਨੂਰ ਬੇਹੱਦ ਗਰੀਬ ਪਰਿਵਾਰ ਨਾਲ ਸੰਬੰਧਤ ਹੈ ਅਤੇ ਪਰਿਵਾਰ ਨੇ ਪੁੱਤ ਦੀ ਮੌਤ 'ਤੇ ਇਨਸਾਫ ਦੀ ਮੰਗ ਕੀਤੀ ਹੈ। ਇਸ ਸਬੰਧੀ ਥਾਣਾ ਸਦਰ ਤਰਨ ਤਾਰਨ ਦੀ ਪੁਲਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੀ ਕਾਰਵਾਈ ਲਈ ਕਬਜ਼ੇ ਵਿਚ ਲੈ ਲਿਆ ਹੈ। ਪੁਲਸ ਵੱਲੋਂ ਇਸ ਸਬੰਧੀ ਪਰਚਾ ਦਰਜ ਕਰਦੇ ਹੋਏ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਤੁਰੰਤ ਕੀਤੀ ਗਈ ਛੁੱਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੰਮ੍ਰਿਤਸਰ 'ਚ ਮਚੀ ਹਾਹਾਕਾਰ! ਡੂੰਘਾ ਹੋਇਆ CNG ਦਾ ਸੰਕਟ, ਕਈ ਪੈਟਰੋਲ ਪੰਪਾਂ 'ਤੇ ਗੈਸ ਖ਼ਤਮ
NEXT STORY