ਤਰਨਤਾਰਨ — ਬੇਸ਼ੱਕ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਪ੍ਰੇਸ਼ਾਨੀ ਨਾ ਆਉਣ ਅਤੇ ਮੌਕੇ 'ਤੇ ਹੀ ਫਸਲਾਂ ਦੀ ਰਕਮ ਦਾ ਭੁਗਤਾਨ ਕਰਨ ਦਾ ਦਾਅਵਾ ਕੀਤਾ ਜਾਂਦਾ ਹੈ ਪਰ ਅਸਲੀਅਤ ਤਾਂ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਜਿਥੇ ਝੋਨੇ ਦੀ ਖਰੀਦਦਾਰੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ, ਉਥੇ ਹੀ ਤਰਨਤਾਰਨ ਦੀਆਂ ਮੰਡੀਆਂ 'ਚ ਕਿਸਾਨਾਂ ਨੂੰ ਬਾਰਦਾਨਾ ਤਕ ਨਹੀਂ ਮਿਲਿਆ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਇਕ ਹਫਤੇ ਤੋਂ ਮੰਡੀ 'ਚ ਖੱਜਲ-ਖੁਆਰ ਹੋ ਰਹੇ ਹਨ, ਉਨ੍ਹਾਂ ਨੂੰ ਨਾ ਤਾਂ ਬਾਰਦਾਨਾ ਮਿਲਿਆ ਤੇ ਨਾ ਹੀ ਫਸਲ ਦਾ ਭੁਗਤਾਨ ਹੋ ਰਿਹਾ ਹੈ।
ਜਦੋਂ ਤਕ ਨਹੀਂ ਮੰਨੇਗੀ ਸਰਕਾਰ, ਜਾਰੀ ਰਹੇਗਾ ਧਰਨਾ : ਕਾਂਗਰਸ
NEXT STORY