ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ-19 ਕਰਕੇ ਸੂਬੇ ਵਿੱਚ ਆਈ.ਏ.ਐੱਸ./ਪੀ.ਸੀ.ਐੱਸ. ਅਤੇ ਹੋਰ ਵਿਭਾਗਾਂ ਦੀ ਵਿਭਾਗੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਇਹ ਪ੍ਰੀਖਿਆ ਹੁਣ 23.11.2020 ਤੋਂ 27.11.2020 ਤੱਕ ਹੋਵੇਗੀ। ਡੇਟਸ਼ੀਟ ਦਾ ਸ਼ਡਿਊਲ ਅਤੇ ਪੈਟਰਨ ਬਿਨਾਂ ਕਿਸੇ ਤਬਦੀਲੀ ਦੇ ਇਸ਼ਤਿਹਾਰ ਨੰ. ਪੀ.ਈ.ਆਰ.ਐੱਸ-ਪੀ.ਸੀ.ਐਸ.ਓ.ਡੀ/ਈ/2/2019-2ਪੀ.ਸੀ.ਐਸ/440 ਮਿਤੀ 21.8.2020 ਵਿੱਚ ਦਰਸਾਇਆ ਅਨੁਸਾਰ ਹੀ ਰਹੇਗਾ।
ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪ੍ਰਸੋਨਲ ਵਿਭਾਗ (ਪੀ.ਸੀ.ਐੱਸ. ਸ਼ਾਖਾ) ਨੇ ਇਸ ਸਬੰਧ ਵਿਚ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਜਿਨਾਂ ਉਮੀਦਵਾਰਾਂ ਨੇ ਪਹਿਲਾਂ ਅਪਲਾਈ ਕਰ ਦਿੱਤਾ ਸੀ, ਉਨਾਂ ਨੂੰ ਦੁਬਾਰਾ ਅਪਲਾਈ ਕਰਨ ਦੀ ਜ਼ਰੂਰਤ ਨਹੀਂ ਹੈ। ਹਾਲਾਂਕਿ, ਜਿਨਾਂ ਨੇ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਉਹ ਯੋਗ ਪ੍ਰਣਾਲੀ ਰਾਹੀਂ 20.10.2020 ਤੱਕ ਅਪਲਾਈ ਕਰ ਸਕਦੇ ਹਨ। ਹੋਰ ਨਿਯਮ ਅਤੇ ਸ਼ਰਤਾਂ ਇਸ਼ਤਿਹਾਰ ਵਿਚ ਦਰਸਾਏ ਅਨੁਸਾਰ ਹੀ ਰਹਿਣਗੀਆਂ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ, ਪੰਜਾਬ, ਸੈਕਟਰ -26, ਚੰਡੀਗੜ ਵਿਖੇ 05.10.2020 ਤੋਂ 09.10.2020 ਤੱਕ ਹੋਣੀ ਸੀ।
ਮੋਗਾ ਜ਼ਿਲ੍ਹੇ 'ਚ ਹਥਿਆਰਬੰਦ ਲੁਟੇਰਿਆਂ ਦੇ ਖਤਰਨਾਕ ਗਿਰੋਹ ਦਾ ਪਰਦਾਫਾਸ, 6 ਦੋਸ਼ੀ ਗ੍ਰਿਫਤਾਰ
NEXT STORY