ਜਲੰਧਰ : ਸੂਬੇ 'ਚ ਰੇਤ ਦੀ ਕਾਲਬਾਜ਼ਾਰੀ ਨੂੰ ਰੋਕਣ ਲਈ ਸਰਕਾਰ ਵਲੋਂ ਨਿਯਮਾਂ 'ਚ ਵੱਡੇ ਬਦਲਾਅ ਕੀਤੇ ਗਏ ਹਨ। ਹੁਣ ਉਪਭੋਗਤਾ ਆਨਲਾਈਨ ਰੇਤ ਖਰੀਦ ਸਕਣਗੇ, ਜਿਸ ਦੇ ਲਈ ਪੰਜਾਬ ਸੈਂਡ ਪੋਰਟਲ ਬਣੇਗਾ ਅਤੇ ਮੋਬਾਇਲ ਐਪ ਵੀ ਹੋਵੇਗੀ। ਆਮ ਨਾਗਰਿਕ ਕੀਮਤਾਂ 'ਚ ਮਨਮਰਜ਼ੀ ਤੋਂ ਬਚਣ ਦੇ ਲਈ ਇਕ ਮੋਬਾਇਲ ਐਪਲੀਕੇਸ਼ਨ 'ਤੇ ਰੇਤ ਦੀ ਖਰੀਦਦਾਰੀ ਦੀ ਐਡਵਾਂਸ 'ਚ ਬੁਕਿੰਗ ਕਰਨਗੇ। ਸਿੰਚਾਈ ਵਿਭਾਗ ਦੇ ਮਾਈਨਿੰਗ ਅਫਸਰਾਂ ਦੇ ਕੋਲ ਇਹ ਐਡਵਾਂਸ ਬੁਕਿੰਗ ਪੁੱਜੇਗੀ, ਜਿਸ ਨੂੰ ਉਹ ਉਪਭੋਗਤਾਵਾਂ ਤੱਕ ਪਹੁੰਚਾਉਣ ਦੀ ਵਿਵਸਥਾ ਕਰਨਗੇ।
345 ਕਰੋੜ ਰੁਪਏ ਰਿਜ਼ਰਵ ਪ੍ਰਾਈਸ ਤੈਅ ਕਰਕੇ ਸਰਕਾਰ ਨੇ ਸੂਬੇ ਨੂੰ 7 ਬਲਾਕ 'ਚ ਵੰਡ ਕੇ ਰੇਤ ਦੀਆਂ ਖੱਡਾਂ ਦੀ ਨੀਲਾਮੀ ਲਈ ਜੋ ਦਿਲਚਸਪੀ 31 ਅਕਤੂਬਰ ਨੂੰ ਮੰਗੀ ਸੀ, ਅਜੇ ਤੱਕ ਦੋ ਦਰਜਨ ਫਰਮਾਂ ਨੇ ਡਾਕਿਊਮੈਂਨਟੇਸ਼ਨ ਪੂਰੀ ਕਰ ਲਈ ਹੈ। ਸੂਬੇ 'ਚ ਰੇਤ ਦੀਆਂ ਨਵੀਂਆਂ ਖੱਡਾਂ ਦੀ ਨੀਲਾਮੀ 14 ਦਸੰਬਰ ਨੂੰ ਹੋਵੇਗੀ। ਇਸ ਵਾਰ ਸਰਕਾਰ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਨਾ ਹੋਵੇ ਅਤੇ ਪ੍ਰਚੂਨ ਕੀਮਤਾਂ ਕਾਬੂ 'ਚ ਰਹਿਣ।
ਸੁਖਬੀਰ ਲਈ ‘ਮਿਸ਼ਰੀ ਦੀ ਡਲੀ’ ਵਾਂਗ ਹੋਣਗੇ ਲੌਂਗੋਵਾਲ
NEXT STORY