ਸਮਾਣਾ(ਦਰਦ)- ਪੰਜਾਬ ਸਰਕਾਰ ਲੋਕਾਂ ਨਾਲ ਵਾਅਦੇ ਕਰ ਕੇ ਉਨ੍ਹਾਂ ’ਤੇ ਅਮਲ ਵੀ ਕਰ ਰਹੀ ਹੈ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਗੁੰਮਰਾਹਕੁੰਨ ਭਾਸ਼ਨ ਦੇ ਕੇ ਪੰਜਾਬ ’ਚ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਹਨ, ਜਿਸ ਨੂੰ ਪੰਜਾਬ ਦੇ ਸਿਆਣੇ ਲੋਕ ਭਲੀਭਾਂਤ ਸਮਝਦੇ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਨੇ ਆਰਿਆ ਸਮਾਜ ਸਮਾਣਾ ਵੱਲੋਂ ਰੱਖੇ ਇਕ ਧਾਰਮਿਕ ਸਮਾਰੋਹ ’ਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਅਲੋਚਨਾ ਕਰਦਿਆਂ ਕਿਹਾ ਕਿ ਦਿੱਲੀ ਸਰਕਾਰ ਆਪਣੇ ਵਾਅਦਿਆਂ ਅਨੁਸਾਰ ਉਥੋਂ ਦੇ ਲੋਕਾਂ ਨੂੰ ਸਹੂਲਤਾਂ ਤਾਂ ਦੇ ਨਹੀਂ ਸਕੀ। ਦੂਜੇ ਸੂਬਿਆਂ ’ਚ ਦਖ਼ਲਅੰਦਾਜ਼ੀ ਕਰ ਕੇ ਲੋਕਾਂ ਨੂੰ ਗਾਰੰਟੀ ਦੇ ਗੁੰਮਰਾਹਕੁੰਨ ਬਿਆਨ ਅਤੇ ਲਾਲੀਪੋਪ ਵਿਖਾ ਰਹੀ ਹੈ, ਜਦਕਿ ਬਿਜਲੀ ਕਟੌਤੀ ਦਾ ਅਮਲ 1 ਨਵੰਬਰ ਤੋਂ ਸ਼ੁਰੂ ਹੋਇਆ ਹੈ। ਉਨ੍ਹਾਂ ਕੋਵਿਡ ਮਹਾਮਾਰੀ ਦੌਰਾਨ ਪੰਜਾਬ ਸਰਕਾਰ ਅਤੇ ਉਸ ਦੇ ਮੁਲਾਜ਼ਮਾਂ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਨਵੀਂ ਬਣਾਈ ਰਾਜਨੀਤਕ ਪਾਰਟੀ ਨੂੰ ਉਨ੍ਹਾਂ ਦਾ ਨਿੱਜੀ ਫੈਸਲਾ ਦੱਸਿਆ। ਸਿੰਗਲਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਬੰਧੀ ਕਿਹਾ ਕਿ ਪਾਰਟੀ ਜੋ ਵੀ ਉਨ੍ਹਾਂ ਨੂੰ ਹੁਕਮ ਕਰੇਗੀ, ਉਹ ਉਸ ਨੂੰ ਸਿਰ ਮੱਥੇ ਪ੍ਰਵਾਨ ਕਰਨਗੇ। ਇਸ ਮੌਕੇ ਵਿਧਾਇਕ ਰਾਜਿੰਦਰ ਸਿੰਘ, ਯਸ਼ਪਾਲ ਸਿੰਗਲਾ, ਮਦਨ ਲਾਲ, ਸ਼ਾਮ ਸਿੰਗਲਾ, ਡਾ. ਪ੍ਰੇਮਪਾਲ, ਵਿਜੇ ਅਗਰਵਾਲ, ਸ਼ਿਵ ਘੱਗਾ, ਜੀਵਨ ਗਰਗ, ਸ਼ੰਕਰ ਜਿੰਦਲ ਤੋਂ ਇਲਾਵਾ ਸੈਂਕਡ਼ੇ ਪਾਰਟੀ ਵਰਕਰ ਹਾਜ਼ਰ ਸਨ।
ਪੰਜ ਸਾਲ ਬਾਅਦ ਨਵੰਬਰ ਮਹੀਨਾ ਰਿਹਾ ਸੁੱਕਾ, ਨਹੀਂ ਪਿਆ ਮੀਂਹ
NEXT STORY