ਚੰਡੀਗੜ੍ਹ : ਪੰਜਾਬ ਸਰਕਾਰ ਕਰੀਬ ਇਕ ਸਾਲ ਬਾਅਦ ਅਰਬਨ ਮਿਸ਼ਨ ਨੂੰ ਨਵੀਂ ਰਫਤਾਰ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰ ਨੇ 2035 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਰਕਮ ਨੂੰ ਸ਼ਹਿਰੀ ਢਾਂਚਾਗਤ ਨਿਰਮਾਣ ਕੰਮਾਂ 'ਤੇ ਖਰਚ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਫੰਡ ਦੀ ਕਮੀ ਦੇ ਕਾਰਨ ਸਾਰੇ ਸ਼ਹਿਰਾਂ 'ਚ ਚੱਲ ਰਹੇ ਵਿਕਾਸ ਕਾਰਜਾਂ ਦੀ ਰਫਤਾਰ ਸੁਸਤ ਪੈ ਗਈ ਸੀ। ਹਾਲਾਤ ਇਹ ਸਨ ਕਿ ਕਈ ਸ਼ਹਿਰਾਂ 'ਚ ਤਾਂ ਪ੍ਰਸਤਾਵਿਤ ਵਿਕਾਸ ਕੰਮਾਂ ਦੇ ਮੁਕਾਬਲੇ 10 ਫੀਸਦੀ ਵੀ ਵਿਕਾਸ ਕੰਮ ਮੁਕੰਮਲ ਨਹੀਂ ਹੋ ਰਹੇ ਸਨ। ਪੰਜਾਬ ਅਰਬਨ ਮਿਸ਼ਨ ਤਹਿਤ ਸਾਬਕਾ ਅਕਾਲੀ-ਭਾਜਪਾ ਸਰਕਾਰ ਦੌਰਾਨ ਇਕੱਲੇ ਅੰਮ੍ਰਿਤਸਰ ਸ਼ਹਿਰ ਲਈ ਕਰੀਬ 543 ਵਿਕਾਸ ਕੰਮ ਪ੍ਰਸਤਾਵਿਤ ਕੀਤੇ ਗਏ ਸਨ ਪਰ ਦਸੰਬਰ 2016 ਦੇ ਅਖੀਰ ਤੱਕ 50 ਵਿਕਾਸ ਕੰਮ ਵੀ ਮੁਕੰਮਲ ਨਹੀਂ ਹੋ ਸਕੇ ਸਨ। ਇਸ ਲਈ ਹੁਣ ਸਰਕਾਰ ਨੇ ਫੰਡ ਰਿਲੀਜ਼ ਕਰਨ ਦੀ ਠੋਸ ਰਣਨੀਤੀ ਤਿਆਰ ਕੀਤੀ, ਜਿਸ ਤਹਿਤ ਹੁਣ 2 ਹਿੱਸਿਆਂ 'ਚ 1540 ਕਰੋੜ ਰੁਪਏ ਅਤੇ 485 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਪੋਲ ਖੋਲ੍ਹ ਰੈਲੀ ਲਈ ਰਵਾਨਾ ਹੋਏ ਅਕਾਲੀ-ਭਾਜਪਾ ਦੇ ਕਾਫਿਲੇ
NEXT STORY