ਜਲੰਧਰ/ਛਾਉਣੀ (ਅਨਿਲ ਦੁੱਗਲ)— ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਨੂੰ ਲੈ ਕੇ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਸਮਾਰੋਹ’ ਦੇ ਹਿੱਸੇ ਦੇ ਰੂਪ ’ਚ ਪੰਜਾਬ ਦੇ ਮਾਣਯੋਗ ਬਨਵਾਰੀ ਲਾਲ ਪੁਰੋਹਿਤ ਨੇ ਜਲੰਧਰ ਕੈਂਟ ’ਚ ਵਜਰ ਕੋਰ ਦਾ ਦੌਰਾ ਕੀਤਾ। ਇਸ ਮੌਕੇ ’ਤੇ ਇਕ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ ਦਾ ਮਕਸਦ ਰਾਸ਼ਟਰ ਸੇਵਾ ’ਚ ਯੋਗਦਾਨ ਲਈ ਵੀਰ ਨਾਇਕਾਂ ਅਤੇ ਬਹਾਦਰ ਔਰਤਾਂ ਨੂੰ ਸਨਮਾਨ ਦੇਣਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਸੀ।

ਇਸ ਮੌਕੇ ਵਜਰਾ ਕੋਰ ਦੇ ਜਨਰਲ ਅਫ਼ਸਰ ਕਮਾਂਡ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਸੰਬੋਧਨ ਕਰਦੇ ਹੋਏ ਸਾਬਕਾ ਫ਼ੌਜੀ ਅਤੇ ਬਹਾਦਰ ਨਾਇਕਾਂ ਦੇ ਅਥਾਹ ਯੋਗਦਾਨ ’ਤੇ ਚਾਨਣਾ ਪਾਇਆ। ਮਾਣਯੋਗ ਰਾਜਪਾਲ ਨੇ ਤਿੰਨਾਂ ਸੈਨਾਵਾਂ ਦੇ ਕੁੱਲ 23 ਸਾਬਕਾ ਸੈਨਿਕਾਂ ਅਤੇ ਵੀਰ ਨਾਇਕਾਂ ਨੂੰ ਸਨਮਾਨਤ ਕੀਤਾ। ਇਨ੍ਹਾਂ ’ਚੋਂ ਕਈਆਂ ਨੇ 1971 ਦੇ ਯੁੱਧ, ਸ਼੍ਰੀਲੰਕਾ ’ਚ ਆਪਰੇਸ਼ਨ ਪਵਨ ਅਤੇ ਜੰਮੂ ਕਸ਼ਮੀਰ ’ਚ ਆਪਰੇਸ਼ਨ ਰੱਖਿਅਕ ’ਚ ਹਿੱਸਾ ਲਿਆ ਸੀ।
ਇਹ ਵੀ ਪੜ੍ਹੋ: ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ’ਚ VIP ਸਣੇ 6 ਪਾਰਕਿੰਗ ਸਥਾਨ ਬਣਾਏ, 65 ਟਰੈਫਿਕ ਕਰਮਚਾਰੀ ਰਹਿਣਗੇ ਤਾਇਨਾਤ
ਸਨਮਾਨਤ ਕੀਤੇ ਗਏ ਸੇਵਾਦਾਰਾਂ ’ਚ 1 ਕੀਰਤਾ ਚਕਰ, 3 ਵੀਰ ਚਕਰ, 4 ਸ਼ੌਰਿਆ ਚਕਰ, 11 ਫ਼ੌਜੀ ਮੈਡਲ, 1 ਯੁੱਧ ਸੇਵਾ ਮੈਡਲ ਅਤੇ ਦੋ ਵਿਸ਼ਿਸ਼ਟ ਸੈਨਾ ਮੈਡਲ ਸ਼ਾਮਲ ਹਨ। ਸਮਾਰੋਹ ’ਚ ਅਰਜੁਨ ਪੁਰਸਕਾਰ ਜੇਤੂ ਬਿ੍ਰਗੇਡੀਅਰ ਹਰਚਰਨ ਸਿੰਘ (ਸੇਵਾ ਮੁਕਤ) ਅਤੇ ਕਰਨਲ ਬਲਬੀਰ ਸਿੰਘ (ਸੇਵਾ ਮੁਕਤ) ਅਤੇ 6 ਬਹਾਦਰ ਔਰਤਾਂ ਨੂੰ ਵੀ ਸਨਮਾਨਤ ਕੀਤਾ ਗਿਆ। ਇਸ ਮੌਕੇ ਲੈਫਟੀਨੈਂਟ ਜਨਰਲ ਐੱਸ. ਐੱਸ. ਸਾਂਗਰਾ (ਸੇਵਾ ਮੁਕਤ) ਸਾਬਕਾ ਫ਼ੌਜੀ ਕਮਾਂਡਰ ਪੱਛਮੀ ਕਮਾਨ ਵੀ ਇਸ ਮੌਕੇ ’ਤੇ ਮੌਜੂਦ ਸਨ।
ਮਾਣਯੋਗ ਰਾਜਪਾਲ ਨੇ ਭਾਰਤੀ ਸੈਨਾ ਦੇ ਲੋਕਾਚਾਰ ਦੇ ਪੂਰਕ ਅਤੇ ਰੱਖਿਆ ਬਲਾਂ ਦੇ ਅਮੁੱਲ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰ ਉਨ੍ਹਾਂ ਦੀ ਸੇਵਾ ਅਤੇ ਸਰਵਉੱਚ ਬਲਿਦਾਨ ਲਈ ਹਥਿਆਰ ਬਲਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ। ਰਾਸ਼ਟਰ ਪਹਿਲੇ ਦੀ ਵਿਚਾਰ ਧਾਰਾ ਨੂੰ ਦੋਹਰਾਉਂਦੇ ਹੋਏ ਉਨ੍ਹਾਂ ਨੇ ਦੇਸ਼ ਦੇ ਨਾਗਰਿਕਾਂ ਲਈ ਮਸ਼ਾਲ ਵਾਹਕ ਅਤੇ ਰੋਲ ਮਾਡਲ ਹੋਣ ਲਈ ਰੱਖਿਆ ਬਲਾਂ ਦੇ ਕਰਮੀਆਂ ਦੀ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਟ੍ਰੈਕ ’ਤੇ ਖੜ੍ਹੀ ਹੁਸ਼ਿਆਰਪੁਰ-ਦਿੱਲੀ ਐਕਸਪ੍ਰੈਸ ਦੀ ਬੋਗੀ ਨੂੰ ਲੱਗੀ ਅੱਗ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਿਆਹ ਤੋਂ ਬਾਅਦ ਪ੍ਰੇਮਿਕਾ ਨਾਲ ਸਬੰਧ ਤੋੜਨ ’ਤੇ ਮਿਲੀਆਂ ਧਮਕੀਆਂ, ਤੰਗ ਆ ਕੇ ਵਿਅਕਤੀ ਨੇ ਕੀਤੀ ਖੁਦਕੁਸ਼ੀ
NEXT STORY