ਮਾਨਸਾ (ਸੰਦੀਪ ਮਿੱਤਲ) : ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦਿੱਲੀ ਵਿਖੇ 26 ਅਤੇ 27 ਨਵੰਬਰ ਦੇ ਅੰਦੋਨਲ ਨੂੰ ਰੋਕਣ ਲਈ ਪੰਜਾਬ-ਹਰਿਆਣਾ ਬਾਰਡਰ ਸੀਲ ਕਰਕੇ ਵੱਡੀ ਗਿਣਤੀ 'ਚ ਪੁਲਸ ਵੀ ਤਾਇਨਾਤ ਕਰ ਦਿੱਤੀ। ਆਉਣ ਵਾਲੇ ਸਮੇ 'ਚ ਹਾਲਾਤ ਅਜਿਹੇ ਬਣ ਰਹੇ ਹਨ ਕਿ ਕਿਸਾਨਾਂ ਅਤੇ ਪੁਲਸ ਵਿਚਕਾਰ ਵੱਧ ਰਹੇ ਤਨਾਅ ਸਦਕਾ ਕਿਸੇ ਵੇਲੇ ਟਕਰਾਅ ਦੀ ਸੰਭਾਵਨਾ ਬਣ ਰਹੀ ਹੈ। ਭਾਵੇਂ ਕਿ ਇਸ ਵੇਲੇ ਸਥਿਤੀ ਕਾਬੂ ਹੇਠ ਹੈ ਪਰ ਕਿਸਾਨ 26 ਅਤੇ 27 ਨਵੰਬਰ ਦੇ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ। ਦੂਜੇ ਪਾਸੇ ਪੁਲਸ ਪੂਰੀ ਤਰ੍ਹਾਂ ਚੌਕਸੀ ਰੱਖ ਕੇ ਸਖ਼ਤ ਦਿਖਾਈ ਦੇ ਰਹੀ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਬੜੇ ਰੋਹ 'ਚ ਆ ਕੇ ਖੱਟੜ ਸਰਕਾਰ ਦੀਆਂ ਅਰਥੀਆਂ ਸਾੜੀਆਂ ਸ਼ੁਰੂ ਕਰ ਦਿੱਤੀਆਂ ਹਨ।
ਇਹ ਵੀ ਪੜ੍ਹੋ : ਕਿਸਾਨੀ ਕਾਨੂੰਨਾਂ ਨੂੰ ਲੈ ਕੇ ਸੁਖਜਿੰਦਰ ਰੰਧਾਵਾ ਦਾ ਫਿਰ ਹਰਸਿਮਰਤ ਬਾਦਲ 'ਤੇ ਹਮਲਾ
ਇਸ ਮੌਕੇ ਕਿਸਾਨ ਆਗੂਆਂ ਕੁਲਵਿੰਦਰ ਸਿੰਘ ਉੱਡਤ, ਬਲਵਿੰਦਰ ਸਿੰਘ ਖ਼ਿਆਲਾ, ਤੇਜ ਸਿੰਘ ਚਕੇਰੀਆਂ, ਨਛੱਤਰ ਸਿੰਘ ਖੀਵਾ, ਨਿਰਮਲ ਸਿੰਘ ਝੰਡੂਕੇ ਆਦਿ ਨੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਅਤੇ ਕਿਸਾਨ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖ਼ੇਤੀ ਸਬੰਧੀ 3 ਕਾਲੇ ਕਾਨੂੰਨ ਬਣਾ ਕੇ ਕਾਰਪੋਰੇਟ ਘਰਾਣਿਆਂ ਦੀ ਝੋਲੀ ਭਰਨ ਲਈ ਦੇਸ਼ ਦੀ ਕਿਸਾਨੀ ਅਤੇ ਦੇਸ਼ ਨੂੰ ਤਬਾਹ ਕਰਨ 'ਤੇ ਤੁੱਲੀ ਹੋਈ ਹੈ। ਉਸ ਦੇ ਇਹ ਮਾੜੇ ਮਨਸੂਬਿਆਂ ਨੂੰ ਕਿਸੇ ਵੀ ਹਾਲਾਤ 'ਚ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ। ਦੇਸ਼ ਦੀ ਹਕੂਮਤ ਚਾਹੇ ਕਿੰਨ੍ਹੀ ਵਾਹ ਲੈ ਲੈਣ ਪਰ ਦਿੱਲੀ ਵਿਖੇ ਕਿਸਾਨਾਂ ਮਜ਼ਦੂਰਾਂ ਦਾ ਇਕੱਠ ਇਤਿਹਾਸਕ ਹੋਵੇਗਾ।
ਇਹ ਵੀ ਪੜ੍ਹੋ : ਡੀ. ਸੀ. ਨੇ ਹੱਥ ਜੋੜੇ, ਨਹੀਂ ਮੰਨੇ ਕਿਸਾਨ, ਤਰਨਤਾਰਨ ਦੇ ਰਸਤੇ ਅੰਮ੍ਰਿਤਸਰ ਪਹੁੰਚੀ ਗੋਲਡਨ ਟੈਂਪਲ ਐਕਸਪ੍ਰੈੱਸ
ਹਰਿਆਣਾ ਨੇ ਰੋਕੇ ਕਿਸਾਨਾਂ ਦੇ ਕਾਫ਼ਲੇ, ਪੰਜਾਬ ਦਾ ਪੁਲਸ ਪ੍ਰਸਾਸ਼ਨ ਵੀ ਹੋਇਆ ਪੱਬਾਂ ਭਾਰ
NEXT STORY