ਡੇਰਾਬੱਸੀ : ਤਿਉਹਾਰੀ ਸੀਜ਼ਨ ਦੇ ਚੱਲਦੇ ਆਈਆਂ ਲਗਾਤਾਰ ਛੁੱਟੀਆਂ ਵਿਚਾਲੇ ਆਈ. ਟੀ. ਆਈ. ਡੇਰਾਬੱਸੀ ਦੀ ਮੁੱਖ ਅਧਿਆਪਕ ਵੱਲੋਂ ਆਪਣੇ ਸਟਾਫ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਉਨ੍ਹਾਂ ਨੇ ਛੁੱਟੀ ਵਾਲੇ ਦਿਨ ਵੀ ਦਫ਼ਤਰ 'ਚ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ, ਜਿਸ ਦੇ ਚੱਲਦੇ ਸ਼ਨੀਵਾਰ ਅਤੇ ਐਤਵਾਰ ਵੀ ਦਫ਼ਤਰ 'ਚ ਰਹਿਣ ਲਈ ਆਖਿਆ ਗਿਆ ਹੈ। ਦਰਅਸਲ ਇਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਆਖਿਆ ਗਿਆ ਹੈ ਕਿ ਐਡਮਿਸ਼ਨਾਂ ਚੱਲ ਰਹੀਆਂ ਹਨ, ਇਸ ਲਈ ਸਟਾਫ ਨੂੰ ਹਰ ਹਾਲ ਵਿਚ ਪਹੁੰਚਣਾ ਪਵੇਗਾ, ਜਦੋਂ ਤਕ ਐਡਮਿਸ਼ਨਾਂ ਦਾ ਟੀਚਾ ਪੂਰਾ ਨਹੀਂ ਹੋ ਜਾਂਦਾ ਉਦੋਂ ਤਕ ਸਟਾਫ ਨੂੰ ਆਉਣਾ ਪਵੇਗਾ।
ਇਹ ਵੀ ਪੜ੍ਹੋ : ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ ਰਹਿਣਗੇ ਬੰਦ

ਜਾਰੀ ਹੋਏ ਹੁਕਮਾਂ ਮੁਤਾਬਕ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਦਫ਼ਤਰ 'ਚ ਰਹਿਣ ਲਈ ਕਿਹਾ ਗਿਆ ਹੈ। ਇਥੇ ਹੀ ਬਸ ਨਹੀਂ ਅੱਜ ਸੁਤੰਤਰਤਾ ਦਿਹਾੜੇ ਮੌਕੇ ਵੀ ਸਟਾਫ਼ ਨੂੰ ਦਫ਼ਤਰ 'ਚ ਪਹੁੰਚਣ ਦੇ ਹੁਕਮ ਸਨ। ਮਿਲੀ ਜਾਣਕਾਰੀ ਮੁਤਾਬਕ ਆਈਟੀਆਈ ਡੇਰਾਬੱਸੀ ਐਟ ਜ਼ੀਰਕਪੁਰ ਦੀ ਬਿਲਡਿੰਗ ਹੁਣ ਲਾਲੜੂ ਵਿਖੇ ਤਬਦੀਲ ਹੋ ਰਹੀ ਹੈ, ਇਸ ਕਰਕੇ ਸਟਾਫ ਆਈਟੀਆਈ ਲਾਲੜੂ ਵਿਚ ਹੀ ਬੈਠਦਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਵਧਾਈਆਂ ਫਰੀਦਕੋਟ 'ਚ ਲਹਿਰਾਇਆ ਝੰਡਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕੈਨੇਡਾ ਭੇਜਣ ਦੇ ਸੁਫ਼ਨੇ ਦਿਖਾ ਕੇ ਠੱਗ ਲਏ 9 ਲੱਖ ਰੁਪਏ
NEXT STORY