ਕੋਟ ਈਸੇ ਖਾਂ (ਗਰੋਵਰ, ਸੰਜੀਵ) - ਜਿਵੇਂ-ਜਿਵੇਂ ਭਾਰਤ ’ਚ ਕੋਰੋਨਾ ਦੇ ਕੇਸ ਵਧ ਰਹੇ ਹਨ, ਉਵੇਂ-ਉਵੇਂ ਲੋਕਾਂ ਨੂੰ ਵੱਡੇ ਸ਼ਹਿਰਾਂ ਤੋਂ ਛੋਟੇ ਸ਼ਹਿਰਾਂ ਅਤੇ ਕਸਬਿਆਂ ’ਚ ਬਣੇ ਕੋਰੋਨਾ ਹਸਪਤਾਲਾਂ ’ਚ ਜਾ ਕੇ ਦਾਖਲ ਹੋ ਕੇ ਆਪਣਾ ਇਲਾਜ਼ ਕਰਵਾਉਣਾ ਪੈ ਰਿਹਾ ਹੈ। ਆਏ ਦਿਨ ਸੁਨਣ ਨੂੰ ਮਿਲ ਹੈ ਕਿ ਦਿੱਲੀ ਵਿਚ ਇਲਾਜ ਲਈ ਬੈਡ ਘੱਟ ਹਨ। ਮਰੀਜ਼ ਜ਼ਿਆਦਾ ਹਸਪਤਾਲ ਭਰ ਚੁੱਕੇ ਹਨ, ਸ਼ੋਸ਼ਲ ਮੀਡੀਆਂ ’ਤੇ ਚੱਲ ਰਹੀਆਂ ਵੀਡੀਓ ਅਤੇ ਮੈਸੇਜ ਇਹ ਦਰਸਾ ਰਹੇ ਹਨ ਕਿ ਦਿੱਲੀ ’ਚ ਆਕਸੀਜਨ ਦੀ ਘਾਟ ਆ ਚੁੱਕੀ ਹੈ, ਜਿਸ ਤੋਂ ਡਰਦੇ ਕੋਰੋਨਾ ਦੇ ਮਰੀਜ਼ ਹੁਣ ਪੰਜਾਬ ਵੱਲ ਆਪਣੇ ਰੁਖ ਕਰ ਚੁੱਕੇ ਹਨ।
ਪੜ੍ਹੋ ਇਹ ਵੀ ਖਬਰ - ਖ਼ੌਫਨਾਕ ਵਾਰਦਾਤ : ਘਰ ਦੇ ਵਿਹੜੇ 'ਚ ਦੱਬਿਆ ਮਿਲਿਆ ਧੜ ਨਾਲੋਂ ਵੱਖ ਕੀਤਾ ਕਿਸਾਨ ਦਾ ‘ਸਿਰ’, ਇੰਝ ਹੋਇਆ ਖ਼ੁਲਾਸਾ
ਇਸ ਦੀ ਝਲਕ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਅੰਦਰ ਛੋਟੇ ਜਿਹੇ ਸ਼ਹਿਰ ਕੋਟ ਈਸੇ ਖਾਂ ਵਿਖੇ ਬਣੇ ਹਰਬੰਸ ਨਰਸਿੰਗ ਹੋਮ ਕੋਟ ਈਸੇ ਖਾਂ ਵਿਖੇ ਦੇਖਣ ਨੂੰ ਮਿਲੀ, ਜਿਸ ’ਚ ਕੋਰੋਨਾ ਦੇ ਦੂਸਰੇ ਗੇੜ ’ਚ ਦਿੱਲੀ ਤੋਂ ਕਈ ਮਰੀਜ਼ ਆ ਕੇ ਆਪਣਾ ਇਲਾਜ਼ ਕਰਵਾ ਰਹੇ ਹਨ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਜ਼ਿਕਰਯੋਗ ਹੈ ਕਿ ਕੋਰੋਨਾ ਵਰਗੀ ਮਹਾਂਮਾਰੀ ਪੂਰੇ ਭਾਰਤ ਵਿੱਚ ਆਪਣੇ ਪੈਰ ਪਸਾਰ ਚੁੱਕੀ ਹੈ, ਜੋ ਮਨੁੱਖੀ ਕੀਮਤੀ ਜਾਨਾਂ ਦੇ ਨਾਲ ਖੇਡ ਰਹੀ ਹੈ। ਬਹੁਤ ਸਾਰੀਆਂ ਥਾਵਾਂ ’ਤੇ ਅਜੇ ਵੀ ਲੋਕ ਇਸ ਮਹਾਂਮਾਰੀ ਨੂੰ ਅੱਖੋ-ਪਰੋਖੇ ਕਰ ਕੇ ਕਿਸੇ ਕਿਸਮ ਦੀ ਕੋਈ ਸਾਵਧਾਨੀ ਨਹੀਂ ਵਰਤ ਰਹੇ। ਜੋ ਲੋਕ ਸਾਵਧਾਨੀ ਨਹੀਂ ਵਰਤ ਰਹੇ, ਜਿਸ ਦਾ ਉਨ੍ਹਾਂ ਨੂੰ ਖਮਿਆਜਾ ਕਦੇ ਭੁਗਤਨਾ ਪੈ ਸਕਦਾ ਹੈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਕੀ ਕਹਿਣਾ ਹੈ ਡਾ.ਅਨਿਲਜੀਤ ਅਤੇ ਰਾਘਵ ਕੰਬੋਜ਼ ਦਾ
ਜਦੋਂ ਇਸ ਸਬੰਧੀ ਕੋਟ ਈਸੇ ਖਾਂ ਦੇ ਹਰਬੰਸ ਨਰਿੰਸਗ ਹੋਮ ਵਿਖੇ ਡਾ. ਅਨਿਲਜੀਤ ਕੰਬੋਜ ਅਤੇ ਰਾਘਵ ਕੰਬੋਜ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਪਹਿਲੇ ਗੇੜ ’ਚ ਦਿੱਲੀ ਤੋਂ ਕੋਰੋਨਾ ਦੇ ਮਰੀਜ਼ ਆਏ ਸਨ, ਜੋ ਠੀਕ ਹੋ ਕੇ ਵਾਪਸ ਚਲੇ ਗਏ ਸਨ। ਹੁਣ ਦੂਸਰੇ ਗੇੜ ’ਚ ਵੀ ਸਾਡੇ ਕੋਲ ਦਿੱਲੀ ਤੋਂ ਕਈ ਮਰੀਜ਼ ਆ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਹੋਰ ਵੀ ਦੂਰ-ਦੁਰਾਡੇ ਤੋਂ ਮਰੀਜ਼ ਆ ਰਹੇ ਹਨ, ਜਿਨ੍ਹਾਂ ਦੀ ਗਿਣਤੀ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰਾਂ - Shahnaz Husain:ਗਰਮੀ ’ਚ ਇੰਝ ਕਰੋ ਨਾਰੀਅਲ ਦੇ ਤੇਲ ਦੀ ਵਰਤੋਂ, ਚਮਕੇਗਾ ਚਿਹਰਾ ਤੇ ਝੁਰੜੀਆਂ ਤੋਂ ਮਿਲੇਗੀ ਰਾਹਤ
ਉਨ੍ਹਾਂ ਨੂੰ ਆਕਸੀਜਨ ਦੀ ਕਿੱਲਤ ਸਬੰਧੀ ਪੁੱਛੇ ਸਵਾਲ ’ਚ ਡਾ. ਕੰਬੋਜ਼ ਨੇ ਕਿਹਾ ਕਿ ਆਕਸੀਜਨ ਦੀ ਕਿੱਲਤ ਤਾਂ ਜ਼ਰੂਰ ਹੈ ਪਰ ਮਰੀਜ਼ਾਂ ਲਈ ਅੱਜ ਤੱਕ ਸਾਨੂੰ ਜਿੰਨੀ ਆਕਸੀਜਨ ਦੀ ਜ਼ਰੂਰਤ ਹੈ, ਉਨੀ ਆਕਸੀਜਨ ਸਾਨੂੰ ਪ੍ਰਸ਼ਾਸ਼ਨ ਦੇ ਵੱਲੋਂ ਬਿਨਾਂ ਕਿਸੇ ਰੋਕ-ਟੋਕ ਮੁਹੱਈਆਂ ਕਰਵਾਈ ਜਾ ਰਹੀ ਹੈ, ਜਿਸ ’ਤੇ ਅਸੀ ਪ੍ਰਸ਼ਾਸ਼ਨ ਦੇ ਤਹਿ ਦਿੱਲੋ ਧੰਨਵਾਦੀ ਹਾਂ।
ਪੜ੍ਹੋ ਇਹ ਵੀ ਖਬਰ - ਪਟਿਆਲਾ ਦੇ ਵਿਅਕਤੀ ਨੇ ਅੰਮ੍ਰਿਤਸਰ ਦੇ ਹੋਟਲ 'ਚ ਜ਼ਹਿਰ ਖਾ ਕੇ ਕੀਤੀ ‘ਖ਼ੁਦਕੁਸ਼ੀ’, ਸੁਸਾਈਡ ਨੋਟ ’ਚ ਕੀਤੇ ਵੱਡੇ ਖ਼ੁਲਾਸੇ
ਵਿਦਿਆਰਥੀਆਂ ਤੇ ਆਮ ਲੋਕਾਂ ਨੂੰ 'ਕੋਰੋਨਾ' ਤੋਂ ਬਚਾਉਣ ਲਈ ਜਾਗਰੂਕਤਾ ਮੁਹਿੰਮ ਸ਼ੁਰੂ
NEXT STORY