ਚੰਡੀਗੜ੍ਹ/ਲੁਧਿਆਣਾ (ਹਿਤੇਸ਼): ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ 2 IAS ਅਫ਼ਸਰਾਂ ਦੀ ਨਵੀਂ ਤਾਇਨਾਤੀ ਕੀਤੀ ਗਈ ਹੈ। ਇਹ ਦੋਵੇਂ ਅਫ਼ਸਰ 2020 ਬੈਚ ਦੇ ਹਨ। ਇਸ ਤਹਿਤ ਹਰਸੁਹਿੰਦਰ ਪਾਲ ਸਿੰਘ ਬਰਾੜ ਨੂੰ ਉਚੇਰੀ ਸਿੱਖਿਆ ਵਿਭਾਗ ਦਾ ਡਾਇਰੈਕਟਰ ਨਿਯੁਕਤ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਹਰਪ੍ਰੀਤ ਸਿੰਘ ਸੂਦਨ ਨੂੰ ਇਸ ਦੇ ਵਾਧੂ ਚਾਰਜ ਤੋਂ ਰਿਲੀਵ ਕਰ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਮੁਅੱਤਲ DIG ਭੁੱਲਰ ਦੇ ਪਰਿਵਾਰ ਨੂੰ ਘਰ ਦਾ ਖ਼ਰਚ ਚਲਾਉਣਾ ਹੋਇਆ ਮੁਸ਼ਕਲ! ਅਦਾਲਤ 'ਚ ਪਾਈ ਅਰਜ਼ੀ

ਇਸ ਤੋਂ ਇਲਾਵਾ ਰੁਬਿੰਦਰਜੀਤ ਸਿੰਘ ਬਰਾੜ ਨੂੰ ਪੰਜਾਬ ਪੂੰਜੀ ਪ੍ਰੋਤਸਾਹਨ ਬਿਓਰੋ ਦੇ ਵਧੀਕ ਮੁੱਖ ਕਾਰਜਕਾਰੀ ਅਫ਼ਸਰ ਵਜੋਂ ਤਾਇਨਾਤ ਕਰਨ ਲਈ ਉਨ੍ਹਾਂ ਦੀਆਂ ਸੇਵਾਵਾਂ ਪੂੰਜੀ ਪ੍ਰੋਤਸਾਹਨ ਵਿਭਾਗ ਦੇ ਸਪੁਰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਦੋਹਾਂ ਅਫ਼ਸਰਾਂ ਨੂੰ ਆਪਣੀ ਨਵੀਂ ਤਾਇਨਾਤੀ ਤੁਰੰਤ ਜੁਆਇਨ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਗੁਰਦਾਸਪੁਰ ਜ਼ਿਲ੍ਹਾ ਟੁੱਟਣ ਦੇ ਵਿਰੋਧ ’ਚ ਅੱੜ ਗਏ ਵਕੀਲ, ਕੰਮਕਾਜ 20 ਨਵੰਬਰ ਤੱਕ ਠੱਪ
NEXT STORY