ਲੁਧਿਆਣਾ (ਹਿਤੇਸ਼): ਭਾਰੀ ਬਾਰਿਸ਼ ਕਾਰਨ ਜਿੱਥੇ ਸਤਲੁਜ ਦਰਿਆ ਉਫ਼ਾਨ 'ਤੇ ਹੈ, ਉੱਥੇ ਹੀ ਬੁੱਢਾ ਨਾਲਾ ਵੀ ਓਵਰਫ਼ਲੋ ਹੋਣ ਲੱਗ ਪਿਆ ਹੈ। ਬੁੱਢੇ ਨਾਲੇ ਵਿਚ ਬਹੁਤ ਜ਼ਿਆਦਾ ਪਾਣੀ ਹੈ ਤੇ ਬਹੁਤ ਜਗ੍ਹਾ 'ਤੇ ਇਹ ਪਾਣੀ ਓਵਰਫ਼ਲੋ ਹੋ ਕੇ ਰਿਹਾਇਸ਼ੀ ਇਲਾਕਿਆਂ ਵਿਚ ਵੜ ਰਿਹਾ ਹੈ। ਇਸ ਕਾਰਨ ਮਾਧੋਪੁਰੀ, ਸ਼ਿਵਪੁਰੀ, ਹੈਬੋਵਾਲ ਦੇ ਇਲਾਕੇ ਕਾਫ਼ੀ ਪ੍ਰਭਾਵਿਤ ਹਨ।
ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਿਰ 'ਤੇ ਮੰਡਰਾ ਰਿਹੈ ਵੱਡਾ ਖ਼ਤਰਾ

ਇਸ ਨੂੰ ਮੱਦੇਨਜ਼ਰ ਰਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਇੰਗ ਇੰਡਸਟਰੀ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਾਇੰਗ ਇੰਡਸਟਰੀ ਨੂੰ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਸ ਮੁਤਾਬਕ ਪੂਰੀ ਡਾਇੰਗ ਇੰਡਸਟਰੀ ਅਗਲੇ ਹੁਕਮਾਂ ਤਕ ਬੰਦ ਰਹੇਗੀ।
ਇਹ ਖ਼ਬਰ ਵੀ ਪੜ੍ਹੋ - Breaking News: ਹੜ੍ਹਾਂ ਵਿਚਾਲੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਦੱਸ ਦਈਏ ਕਿ ਲੁਧਿਆਣਾ ਦਾ ਸਾਰਾ ਸੀਵਰੇਜ ਦਾ ਪਾਣੀ STP ਜਾਂ ਪੰਪਿੰਗ ਸਟੇਸ਼ਨਾਂ ਰਾਹੀਂ ਬੁੱਢੇ ਨਾਲੇ ਵਿਚ ਜਾਂਦਾ ਹੈ ਤੇ ਫ਼ਿਰ ਅੱਗੇ ਸਤਲੁਜ ਵਿਚ ਚਲਾ ਜਾਂਦਾ ਹੈ। ਇਸ ਵੇਲੇ ਸਤਲੁਜ ਦਰਿਆ ਵੀ ਓਵਰਫ਼ਲੋ ਹੈ, ਜਿਸ ਕਾਰਨ ਬੁੱਢਾ ਨਾਲਾ ਵੀ ਓਵਰਫ਼ਲੋ ਹੈ। ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੀ ਬੁੱਢੇ ਨਾਲੇ ਦੇ ਮੌਜੂਦਾ ਹਾਲਾਤ ਦਾ ਜਾਇਜ਼ਾ ਲੈਣ ਲਈ ਪਹੁੰਚੇ ਸਨ। ਹਾਲਾਤ ਨੂੰ ਧਿਆਨ ਵਿਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤਕ ਡਾਇੰਗ ਇੰਡਸਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਤੀਂ ਪਰਿਵਾਰ ਨਾਲ ਗੂੜ੍ਹੀ ਨੀਂਦੇ ਸੁੱਤਾ ਪਿਆ ਸੀ ਡਾਕਟਰ, ਫਿਰ ਜੋ ਹੋਇਆ ਸੁਣ ਕੰਬ ਜਾਵੇ ਰੂਹ
NEXT STORY