ਨਵੀਂ ਦਿੱਲੀ : ਪੰਜਾਬ ਕੇਸਰੀ ਗਰੁੱਪ ’ਤੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਦਮਨਕਾਰੀ ਕਾਰਵਾਈ ’ਤੇ ਸੁਪਰੀਮ ਕੋਰਟ ਦਾ ਫੈਸਲਾ ਪੰਜਾਬ ਸਰਕਾਰ ਨੂੰ ਵੱਡਾ ਝਟਕਾ ਹੈ। ਇਸ ਸਬੰਧ ਵਿਚ ਭਾਜਪਾ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੇਸਰੀ ਦੀ ਆਵਾਜ਼ ਜਦੋਂ ਨਾ ਅੱਤਵਾਦ ਦਬਾ ਸਕਿਆ ਅਤੇ ਨਾ ਹੀ ਐਮਰਜੈਂਸੀ ਦਬਾ ਸਕੀ ਤਾਂ ਆਮ ਆਦਮੀ ਪਾਰਟੀ ਕਿਸ ਖੇਤ ਦੀ ਮੂਲੀ ਹੈ। ਝੂਠ ਜਿੰਨਾ ਮਰਜ਼ੀ ਬੋਲਿਆ ਜਾਵੇ, ਉਹ ਕਦੇ ਸੱਚ ਨਹੀਂ ਬਣ ਸਕਦਾ।
ਇਹ ਵੀ ਪੜ੍ਹੋ : 'ਆਪ' ਨੂੰ ਸੁਪਰੀਮ ਕੋਰਟ ਦਾ ਕਰਾਰਾ ਝਟਕਾ, ਨਹੀਂ ਰੋਕ ਸਕਦੇ ਪੰਜਾਬ ਕੇਸਰੀ ਦੀ ਪ੍ਰੈਸ
ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ ਕਿ ਲੋਕਤੰਤਰ ਦੇ ਚੌਥੇ ਥੰਮ੍ਹ ਮੀਡੀਆ ’ਤੇ ਜੇਕਰ ਇਸ ਤਰ੍ਹਾਂ ਛਾਪੇਮਾਰੀ ਹੋਵੇਗੀ, ਤਸ਼ੱਦਦ ਕੀਤਾ ਜਾਵੇਗਾ, ਬਦਲੇ ਦੀ ਭਾਵਨਾ ਨਾਲ ਕੰਮ ਕੀਤਾ ਜਾਵੇਗਾ ਤਾਂ ਇਸ ਨੂੰ ਕਿਵੇਂ ਬਰਦਾਸ਼ਤ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਤਾਂ ਐਮਰਜੈਂਸੀ ਵਿਚ ਵੀ ਨਹੀਂ ਹੋਇਆ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਵਿਚ ਕੀਤਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਬੌਖਲਾਹਟ ਤੇ ਘਬਰਾਹਟ ਆਪਣੇ ਕੰਮਕਾਜ ਨੂੰ ਲੈ ਕੇ ਹੈ ਪਰ ਉਹ ਦੂਜਿਆਂ ਦੇ ਕੰਮ ਬੰਦ ਕਰਨ ’ਤੇ ਤੁਲੇ ਹੋਏ ਹਨ। ਇਸ ਦਾ ਖ਼ਮਿਆਜ਼ਾ ਉਨ੍ਹਾਂ ਨੂੰ ਭੁਗਤਣਾ ਪਵੇਗਾ।
ਇਹ ਵੀ ਪੜ੍ਹੋ : ਟੋਲ ਪਲਾਜ਼ਿਆਂ 'ਤੇ ਰੁਕਣ ਦਾ ਝੰਜਟ ਖ਼ਤਮ! ਇਸ ਸੂਬੇ 'ਚ ਹੁਣ ਚੱਲਦੀਆਂ ਗੱਡੀਆਂ ਦਾ ਕੱਟਿਆ ਜਾਵੇਗਾ ਟੈਕਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਪੰਜਾਬ ਕੇਸਰੀ ਦੇ ਇਤਿਹਾਸ ਨੂੰ ਜਾਣੇ ਬਿਨਾਂ ਟਕਰਾਅ ਪੰਜਾਬ ਸਰਕਾਰ ਦੀ ਮੂਰਖਤਾ : ਚਿਰਾਗ ਪਾਸਵਾਨ
NEXT STORY