ਲੁਧਿਆਣਾ (ਵਿੱਕੀ): ਪੰਜਾਬ ਦੀ ਆਪ ਸਰਕਾਰ ਵੱਲੋਂ ਪੰਜਾਬ ਕੇਸਰੀ ਗਰੁੱਪ ਅਤੇ ਉਸ ਨਾਲ ਜੁੜੀਆਂ ਸੰਸਥਾਵਾਂ ਖਿਲਾਫ਼ ਕੀਤੀ ਗਈ ਤਾਨਾਸ਼ਾਹੀ ਕਾਰਵਾਈ ਅਤੇ ਛਾਪੇਮਾਰੀ ਦੇ ਵਿਰੋਧ ’ਚ ਅੱਜ ਸ਼ਹਿਰ ਦੇ ਵਾਰਡ ਨੰ. 82 ’ਚ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ’ਚ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਵਪਾਰਕ ਸੰਗਠਨਾਂ ਦੇ ਅਹੁਦੇਦਾਰਾਂ ਨੇ ਹੱਥਾਂ ’ਚ ਤਖ਼ਤੀਆਂ ਫੜ ਕੇ ਅਤੇ ਬਾਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮਾਨ ਸਰਕਾਰ ਖਿਲਾਫ਼ ਆਪਣਾ ਗੁੱਸਾ ਪ੍ਰਗਟ ਕੀਤਾ ਅਤੇ ਸਰਕਾਰ ਦੀ ਕਾਰਜ ਪ੍ਰਣਾਲੀ ਨੂੰ ਲੋਕਤੰਤਰ ਦੇ ਚੌਥੇ ਥੰਮ੍ਹ ’ਤੇ ਸਿੱਧਾ ਹਮਲਾ ਕਰਾਰ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਮੀਡੀਆ ਦੀ ਆਜ਼ਾਦੀ ’ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ ਅਤੇ ਦਰਜ ਕੀਤੇ ਗਏ ਝੂਠੇ ਮਾਮਲਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ।
ਇਸ ਮੌਕੇ ਮੌਜੂਦ ਸਾਬਕਾ ਵਿਧਾਇਕ ਸੁਰਿੰਦਰ ਡਾਬਰ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦਾ ਇਤਿਹਾਸ ਕੁਰਬਾਨੀਆਂ ਭਰਿਆ ਹੈ ਅਤੇ ਲਾਲਾ ਜਗਤ ਨਾਰਾਇਣ ਜੀ ਅਤੇ ਰਮੇਸ਼ ਚੰਦਰ ਜੀ ਨੇ ਅੱਤਵਾਦ ਖਿਲਾਫ ਲੜਦੇ ਹੋਏ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ। ਅੱਜ ‘ਆਪ’ ਸਰਕਾਰ ਵਲੋਂ ਉਸ ਵਿਰਾਸਤ ਨੂੰ ਦਬਾਉਣ ਦੀ ਕੋਸ਼ਿਸ਼ ਕਰਨਾ ਨਾ ਸਿਰਫ਼ ਮੰਦਭਾਗਾ ਹੈ, ਸਗੋਂ ਸੂਬੇ ਦੇ ਇਤਿਹਾਸ ਦਾ ਅਪਮਾਨ ਵੀ ਹੈ।
ਕੌਂਸਲਰ ਸ਼ਿਆਮ ਸੁੰਦਰ ਮਲਹੋਤਰਾ ਨੇ ਪੰਜਾਬ ਸਰਕਾਰ ਦੀ ਕਾਰਵਾਈ ਨੂੰ ਲੋਕਤੰਤਰ ਦੀ ਉਲੰਘਣਾ ਦੱਸਦੇ ਹੋਏ ਕਿਹਾ ਕਿ ਮੀਡੀਆ ਦੀ ਆਜ਼ਾਦੀ ’ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਬੰਦ ਹੋਣੀ ਚਾਹੀਦੀ ਹੈ। ਸਰਕਾਰ ਜਿਸ ਤਰ੍ਹਾਂ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ, ਉਸ ਨਾਲ ਪੂਰੇ ਸਮਾਜ ’ਚ ਡਰ ਅਤੇ ਅਨਿਸ਼ਚਿਤਤਾ ਦਾ ਮਾਹੌਲ ਪੈਦਾ ਹੋ ਰਿਹਾ ਹੈ।
ਕੌਂਸਲਰ ਅਰੁਣ ਸ਼ਰਮਾ ਨੇ ਕਿਹਾ ਕਿ ਐੱਫ. ਆਈ. ਆਰ. ਅਤੇ ਛਾਪੇਮਾਰੀ ਰਾਹੀਂ ਮੀਡੀਆ ਹਾਊਸ ’ਤੇ ਦਬਾਅ ਪਾਉਣਾ ਅਡਮਨਿਸਟ੍ਰੇਸ਼ਨ ਦੀਆਂ ਸ਼ਕਤੀਆਂ ਦੀ ਖੁਲ੍ਹੇਆਮ ਦੁਰਵਰਤੋਂ ਹੈ। ਇਹ ਕਾਰਵਾਈ ਨਾ ਸਿਰਫ ਇਕ ਮੀਡੀਆ ਸੰਸਥਾਨ ਖਿਲਾਫ ਨਹੀਂ, ਸਗੋਂ ਲੋਕਤੰਤਰੀ ਵਿਵਸਥਾ ਖਿਲਾਫ਼ ਹੈ।
ਕੌਂਸਲਰ ਸੋਨੂ ਡੀਕੋ ਨੇ ਪੰਜਾਬ ਸਰਕਾਰ ਦੀਆਂ ਕਾਰਵਾਈ ਨੂੰ ਪੰਜਾਬ ਦੇ ਇਤਿਹਾਸ ਦਾ ਕਾਲਾ ਦਿਨ ਦੱਸਦੇ ਹੋਏ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਰਹਿੰਦੇ ਆਪਣੀਆਂ ਨੀਤੀਆਂ ’ਚ ਬਦਲਾਅ ਨਾ ਕੀਤਾ ਅਤੇ ਤਾਨਾਸ਼ਾਹੀ ਰਵੱਈਆ ਨਾ ਛੱਡਿਆ ਤਾਂ ਇਹ ਅੰਦੋਲਨ ਹੋਰ ਵੀ ਵਿਆਪਕ ਰੂਪ ਲੈ ਲਵੇਗਾ।
ਕੌਂਸਲਰ ਪਤੀ ਇੰਦਰਜੀਤ ਇੰਦੀ ਨੇ ਕਿਹਾ ਕਿ ਨਿੱਡਰ ਤੇ ਬੇਬਾਕ ਪੱਤਰਕਾਰੀ ਨੂੰ ਦਬਾਉਣ ਲਈ ਜਿਸ ਤਰ੍ਹਾਂ ਦਾ ਪ੍ਰਸ਼ਾਸਨਿਕ ਦਬਾਅ ਬਣਾਿੲਆ ਜਾ ਰਿਹਾ ਹੈ, ਉਸ ਨੂੰ ਵਪਾਰਕ ਅਤੇ ਸਮਾਜਿਕ ਸੰਗਠਨ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕਰੇਗਾ।
ਇਸ ਮੌਕੇ ਸਾਬਕਾ ਕੌਂਸਲਰ ਕੈਲਾਸ਼ ਕਪੂਰ, ਗੌਰਵ ਕਪੂਰ, ਪਵਨਦੀਪ ਸਿੰਘ ਮਗੀ, ਘਨਸ਼ਿਆਮ ਚੋਪੜਾ, ਰਾਜੀਵ ਕਤਨਾ, ਦਰਸ਼ਨ ਬੁੱਧੀਰਾਜਾ, ਕਾਕਾ ਸਰਦਾਨਾ, ਪਿੰਕੀ ਕਪੂਰ, ਅਤੁਲ ਵਿੱਜ, ਯੋਗੇਸ਼ ਬੱਬੂ ਅਰੋੜਾ, ਅਜੈ ਕੁਮਾਰ, ਕਮਲ ਵੋਹਰਾ, ਡਿੰਪੀ ਕੌਸ਼ਿਕ, ਟੋਨੀ ਅੰਕਲ, ਵਿਨੇ ਬੁੱਧੀਰਾਜਾ, ਰਿੰਕੂ ਦੱਤ, ਅਮਿਤ ਿਮਟੂ, ਸੀਤਾਰਾਮ ਕਪੂਰ, ਤਿਲਕ ਮਲਹੋਤਰਾ, ਅਜੇ ਮਲਹੋਤਰਾ, ਬਿੱਟੂ ਮਲਹੋਤਰਾ, ਸੁਮਿਲ ਮਹਿੰਦਰੂ, ਰਿਤੇਸ਼ ਮਹਿੰਦਰੂ, ਪ੍ਰਿੰਸ ਕੌੜਾ, ਮਨੂ ਵਿੱਜ, ਰਾਜਨ ਗੁਲਚਮਨ ਗਲੀ, ਨਦੀਮ ਮਲਿਕ, ਸਚਿਨ ਵਿੱਜ, ਜਰਨੈਲ ਸਿੰਘ, ਕਪਿਲ ਖੰਨਾ, ਡਿੰਪੀ ਤੁਲੀ, ਰੋਹਿਤ ਬਹਿਲੇ, ਪ੍ਰਿੰਸ ਕੌੜਾ, ਵਿਪਨ ਅਰੋੜਾ ਵੀ ਹਾਜ਼ਰ ਰਹੇ।
ਜਲੰਧਰ ਦੇ ਪਿੰਡ ਮਾਹਲਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ
NEXT STORY