ਲੁਧਿਆਣਾ (ਗੌਤਮ/ਰਿਸ਼ੀ) : ਲੁਧਿਆਣਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਬੀਤੀ ਦੇਰ ਰਾਤ ਪੱਖੋਵਾਲ ਰੋਡ 'ਤੇ ਬਾਠ ਕੈਸਲ ਪੈਲੇਸ ਵਿਖੇ ਇੱਕ ਵਿਆਹ ਸਮਾਗਮ ਦੌਰਾਨ ਦੋ ਗੈਂਗਸਟਰ ਗਰੁੱਪਾਂ ਵਿਚਾਲੇ ਗੈਂਗਵਾਰ ਹੋ ਗਈ। ਦੋਵਾਂ ਧਿਰਾਂ ਵਿਚਾਲੇ ਭਾਰੀ ਗੋਲੀਬਾਰੀ ਹੋਈ, ਜਿਸ ਵਿੱਚ 60 ਰਾਊਂਡ ਤੋਂ ਵੱਧ ਗੋਲੀਆਂ ਚੱਲੀਆਂ, ਜਿਸ ਕਾਰਨ 2 ਔਰਤਾਂ ਸਣੇ 3 ਲੋਕ ਮਾਰੇ ਗਏ।
ਗੋਲ਼ੀਬਾਰੀ 'ਚ ਜ਼ਖ਼ਮੀ ਹੋਏ ਇਕ ਨੌਜਵਾਨ ਦੀ ਪਛਾਣ ਵਾਸੂ ਵਜੋਂ ਹੋਈ ਹੈ, ਜਿਸ ਨੂੰ ਡੀ.ਐੱਮ.ਸੀ. ਹਸਪਤਾਲ ਲਿਜਾਇਆ ਗਿਆ, ਜਿੱਥੇ ਬਾਅਦ ਵਿੱਚ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ, ਜਦਕਿ ਬਾਕੀ ਜ਼ਖਮੀਆਂ ਅਤੇ ਮ੍ਰਿਤਕ ਔਰਤਾਂ ਦੀ ਪਛਾਣ ਹਾਲੇ ਜਾਰੀ ਨਹੀਂ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਵਿਆਹ ਸਮਾਗਮ ਦੌਰਾਨ ਦੋ ਗੈਂਗ, ਆਕੁਨ ਗਰੁੱਪ ਅਤੇ ਸ਼ੁਭਮ ਮੋਟਾ ਗਰੁੱਪ ਵਿਚਾਲੇ ਝੜਪ ਹੋਈ। ਇਹ ਠੇਕੇਦਾਰ ਵਰਿੰਦਰ ਕਪੂਰ ਦੇ ਭਤੀਜੇ ਦਾ ਵਿਆਹ ਸੀ ਅਤੇ ਦੋਵਾਂ ਗਰੁੱਪਾਂ ਨੂੰ ਵਿਆਹ ਦਾ ਸੱਦਾ ਦਿੱਤਾ ਗਿਆ ਸੀ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਆਕੁਨ ਗਰੁੱਪ ਆਪਣੇ ਸਾਥੀਆਂ ਨਾਲ ਵਿਆਹ ਵਿੱਚ ਪਹਿਲਾਂ ਹੀ ਪਹੁੰਚ ਚੁੱਕਾ ਸੀ। ਜਿਵੇਂ ਹੀ ਸ਼ੁਭਮ ਮੋਟਾ ਅਤੇ ਉਸ ਦਾ ਗਰੁੱਪ ਪੰਡਾਲ ਵਿੱਚ ਪਹੁੰਚੇ ਤਾਂ ਉਹ ਆਹਮੋ-ਸਾਹਮਣੇ ਹੋ ਗਏ।
ਇਸ ਮਗਰੋਂ ਤੁਰੰਤ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਸ਼ੁਰੂ ਹੋ ਗਈ। ਹੌਜ਼ਰੀ ਕਾਰੋਬਾਰੀ ਜੇ.ਕੇ. ਡਾਬਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਵੀ ਜ਼ਖਮੀ ਹੋ ਗਿਆ। ਗੋਲੀਬਾਰੀ ਕਾਰਨ ਵਿਆਹ ਵਿੱਚ ਭਾਜੜ ਮਚ ਗਈ ਤੇ ਇਸ ਭਾਜੜ ਕਾਰਨ ਵੀ ਕਈ ਲੋਕ ਜ਼ਖਮੀ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਦਰ ਪੁਲਸ ਸਟੇਸ਼ਨ ਅਤੇ ਪੁਲਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਤਰਨਤਾਰਨ ਅਦਾਲਤ ਦੇ ਦੇਰ ਰਾਤ ਹੁਕਮਾਂ ਮਗਰੋਂ ਤੜਕੇ ਕੰਚਨਪ੍ਰੀਤ ਕੌਰ ਪੁਲਸ ਹਿਰਾਸਤ 'ਚੋਂ ਹੋਈ ਰਿਹਾਅ
NEXT STORY