ਲੁਧਿਆਣਾ (ਗੌਤਮ): ਥਾਣਾ ਸਦਰ ਦੇ ਅਧੀਨ ਆਉਂਦੇ ਕੈਨਾਲ ਇਨਕਲੇਵ ਦੇ ਮੁਹੱਲਾ ਬੇਗਿਆਨਾ ਵਿਚ ਜਾਗੋ ਸਮਾਗਮ ਦੌਰਾਨ ਕੀਤੀ ਗਈ ਫ਼ਾਇਰਿੰਗ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਵਜੋਂ ਹੋਈ ਹੈ। ਪੁਲਸ ਨੇ ਸੂਚਨਾ ਮਿਲਣ ਮਗਰੋਂ ਸਬ ਇੰਸਪੈਕਟਰ ਤਰਸੇਮ ਸਿੰਘ ਦੇ ਬਿਆਨਾ 'ਤੇ ਪਿੰਡ ਸਾਈਆ ਦੇ ਲਵਲੀ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - 10 ਦਸੰਬਰ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਪੁਲਸ ਨੇ ਦੱਸਿਆ ਕਿ ਉਹ ਆਪਣੀ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਬੈਗੋਆਣਾ ਮੁਹੱਲਾ ਵਿਚ ਇਕ ਪਰਿਵਾਰ ਦੇ ਚੱਲ ਰਹੇ ਜਾਗੋ ਦੇ ਪ੍ਰੋਗਰਾਮ ਵਿਚ ਲਵਲੀ ਦੀ ਬਲਵਿੰਦਰ ਸਿੰਘ ਦੇ ਨਾਲ ਲੜਾਈ ਹੋ ਗਈ। ਜਿਸ ਦੀ ਰੰਜਿਸ਼ ਕਾਰਨ ਲਵਲੀ ਨੇ ਆਪਣੀ ਲਾਇਸੰਸੀ ਰਿਵਾਲਵਰ ਨਾਲ ਬਲਵਿੰਦਰ ਸਿੰਘ 'ਤੇ ਜਾਨੋਂ ਮਾਰਨ ਦੀ ਨੀਯਤ ਨਾਲ ਫ਼ਾਇਰ ਕਰ ਦਿੱਤਾ, ਜੋ ਉਸ ਦੀ ਬਾਂਹ 'ਤੇ ਲੱਗਿਆ ਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਮਾਮਲੇ ਨੂੰ ਲੈ ਕੇ ਪੁਲਸ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ 'ਚ ਪੰਜਾਬੀ ਵਿਦਿਆਰਥੀ 'ਤੇ ਗੋਲੀਬਾਰੀ, ਘਟਨਾ CCTV 'ਚ ਕੈਦ
NEXT STORY