ਅੰਮ੍ਰਿਤਸਰ (ਆਰ. ਗਿੱਲ)- ਸਥਾਨਕ ਸੁਲਤਾਨਵਿੰਡ ਪੱਟੀ ਇਲਾਕੇ ’ਚ ਲਾਲ ਚੂੜਾ ਪਾ ਕੇ ਲਾੜੀ ਆਪਣੇ ਲਾੜੇ ਦੀ ਉਡੀਕ ਕਰਦੀ ਰਹੀ ਪਰ ਜਦੋਂ ਲਾੜਾ ਬਰਾਤ ਲੈ ਕੇ ਨਹੀਂ ਪਹੁੰਚਿਆ ਤਾਂ ਲੜਕੀ ਦੇ ਮਾਪਿਆਂ ਨੇ ਪੁਲਸ ਨੂੰ ਬੁਲਾਇਆ। ਆਪਣੀ ਲੜਕੀ ਦੀ ਹਾਲਤ ਦੇਖ ਕੇ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੋਇਆ ਹੋਰ ਵੀ ਮਹਿੰਗਾ! ਵੱਧ ਗਏ ਟੋਲ ਰੇਟ
ਲੜਕੀ ਨੇ ਗੁੱਸੇ ’ਚ ਆਪਣਾ ਚੂੜਾ ਉਤਾਰ ਦਿੱਤਾ ਅਤੇ ਫੈਸਲਾ ਕੀਤਾ ਕਿ ਹੁਣ ਉਹ ਇਸ ਲੜਕੇ ਨਾਲ ਵਿਆਹ ਨਹੀਂ ਕਰੇਗੀ ਪਰ ਉਸ ਨੂੰ ਸਜ਼ਾ ਦੇਣ ’ਚ ਕੋਈ ਕਸਰ ਨਹੀਂ ਛੱਡੇਗੀ। ਲੜਕੀ ਨੇ ਮੌਕੇ ’ਤੇ ਮੌਜੂਦ ਮੀਡੀਆ ਨੂੰ ਦੱਸਿਆ ਕਿ ਜਿਸ ਲੜਕੇ ਦੀ ਉਹ ਉਡੀਕ ਕਰ ਰਹੀ ਸੀ, ਉਹ ਵਿਆਹ ਦਾ ਝਾਂਸਾ ਦੇ ਕੇ ਉਸ ਦਾ ਇਸਤੇਮਾਲ ਕਰ ਰਿਹਾ ਸੀ। ਫਿਰ ਮੈਂ ਮਹਿਲਾ ਮੰਡਲ ਦੀ ਮਦਦ ਲਈ, ਜਿਨ੍ਹਾਂ ਕਿਹਾ ਕਿ ਉਹ ਦੋਵਾਂ ਦਾ ਵਿਆਹ ਕਰਵਾ ਦੇਣਗੇ। ਦੋਵਾਂ ਪਰਿਵਾਰਾਂ ਨੇ ਵਿਆਹ ਦੀ ਤਰੀਕ 30 ਮਾਰਚ ਤੈਅ ਕੀਤੀ ਸੀ ਪਰ ਲੜਕਾ ਬਰਾਤ ਨਾਲ ਨਹੀਂ ਪਹੁੰਚਿਆ।
ਚਰਚ ਜਾਂਦੇ-ਜਾਂਦੇ ਦੋਵਾਂ ਨੂੰ ਹੋ ਗਿਆ ਸੀ ਪਿਆਰ
ਦੋਵਾਂ ਵਿਚਕਾਰ ਦੋਸਤੀ ਅਤੇ ਪਿਆਰ ਦਾ ਰਿਸ਼ਤਾ ਕਿਵੇਂ ਵਿਕਸਤ ਹੋਇਆ, ਇਸ ਬਾਰੇ ਲੜਕੀ ਨੇ ਦੱਸਿਆ ਕਿ ਲੜਕਾ ਸਥਾਨਕ ਚਰਚ ਆਉਂਦਾ ਸੀ ਅਤੇ ਉਹ ਵੀ ਉਸੇ ਚਰਚ ਜਾਂਦੀ ਸੀ ਅਤੇ ਇੱਥੇ ਹੀ ਉਨ੍ਹਾਂ ਦੀ ਜਾਣ-ਪਛਾਣ ਹੋਈ ਅਤੇ ਬਾਅਦ ’ਚ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਗਿਆ। ਉਸ ਸਮੇਂ ਵਿਆਹ ਕਰਨ ਅਤੇ ਇਕੱਠੇ ਰਹਿਣ ਅਤੇ ਮਰਨ ਦੀਆਂ ਸਹੁੰਆਂ ਖਾਧੀਆਂ ਸਨ ਪਰ ਬਾਅਦ ’ਚ ਜਦੋਂ ਇਸ ਲੜਕੇ ਦਾ ਮਨ ਭਰ ਗਿਆ ਤਾਂ ਉਸ ਨੇ ਉਸ ਨੂੰ ਛੱਡਣ ਦੀ ਕੋਸ਼ਿਸ਼ ਕੀਤੀ ਪਰ ਉਹ ਲੜਕਾ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਰਿਹਾ, ਇਸ ਲਈ ਉਸਨੇ ਫੈਸਲਾ ਕੀਤਾ ਕਿ ਉਹ ਉਸ ਨਾਲ ਵਿਆਹ ਕਰੇਗੀ। ਉਸ ਲੜਕੇ ਵਿਰੁੱਧ ਸ਼ਿਕਾਇਤ ਮਹਿਲਾ ਥਾਣੇ ’ਚ ਕੀਤੀ ਗਈ ਤਾਂ ਉਹ ਵਿਆਹ ਲਈ ਰਾਜ਼ੀ ਹੋ ਗਿਆ ਅਤੇ ਉਸੇ ਫੈਸਲੇ ਤਹਿਤ ਅੱਜ ਵਿਆਹ ਦਾ ਦਿਨ ਰੱਖਿਆ ਸੀ।
ਇਹ ਖ਼ਬਰ ਵੀ ਪੜ੍ਹੋ - ਜ਼ਮੀਨਾਂ 'ਤੇ ਲੱਗਣ ਵਾਲੀ ਅਸ਼ਟਾਮ ਡਿਊਟੀ ਬਾਰੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ
ਹੁਣ ਉਹ ਲੜਕੇ ਨਾਲ ਨਹੀਂ ਕਰੇਗੀ ਵਿਆਹ, ਇਨਸਾਫ਼ ਦੀ ਲਾਈ ਗੁਹਾਰ
ਲੜਕੀ ਨੇ ਦੱਸਿਆ ਕਿ ਹੁਣ ਵੀ ਉਹ ਉਸ ਨੂੰ ਜ਼ਹਿਰ ਖਾ ਕੇ ਮਰਨ ਦੀ ਧਮਕੀ ਦਿੰਦਾ ਸੀ ਅਤੇ ਇਹ ਵੀ ਕਹਿੰਦਾ ਸੀ ਕਿ ਵਿਆਹ ਤੋਂ ਬਾਅਦ ਉਹ ਉਸ ਨੂੰ ਅੰਮ੍ਰਿਤਸਰ ’ਚ ਨਹੀਂ, ਸਗੋਂ ਕਿਸੇ ਹੋਰ ਸੂਬੇ ’ਚ ਰੱਖੇਗਾ ਪਰ ਫਿਰ ਵੀ ਉਹ ਉਸੇ ਲੜਕੇ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਹੁਣ ਉਹ ਕਿਸੇ ਵੀ ਕੀਮਤ ’ਤੇ ਇਸ ਲੜਕੇ ਨਾਲ ਵਿਆਹ ਨਹੀਂ ਕਰੇਗੀ, ਸਗੋਂ ਸਜ਼ਾ ਦੇਣ ਲਈ ਪੁਲਸ ਨੂੰ ਗੁਹਾਰ ਲਾਈ ਜਾਵੇਗੀ ।
ਕੀ ਕਹਿਣਾ ਹੈ ਪੁਲਸ ਦਾ
ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਲੜਕੀ ਦਾ ਮਾਮਲਾ ਪਹਿਲਾਂ ਹੀ ਮਹਿਲਾ ਥਾਣੇ ’ਚ ਚੱਲ ਰਿਹਾ ਹੈ, ਇਸ ਲਈ ਉਹ ਇਸ ਸ਼ਿਕਾਇਤ ਨੂੰ ਵੀ ਉਸੇ ਥਾਣੇ ’ਚ ਭੇਜਣਗੇ ਤਾਂ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਪੜੇ ਖਰੀਦਣ ਲਈ ਨਹੀਂ ਦਿੱਤੇ ਪੈਸੇ ਤਾਂ 7 ਸਾਲਾ ਬੱਚੇ ਨੇ ਕਰ'ਤਾ ਮਾਂ ਦਾ ਕਤਲ
NEXT STORY