ਮੂਣਕ (ਜ. ਬ.): ਸੰਗਰੂਰ ਦੇ ਮੂਣਕ ਇਲਾਕੇ ਵਿਚ ਉਸ ਵੇਲੇ ਹਫੜਾ-ਦਫੜੀ ਮੱਚ ਗਈ, ਜਦੋਂ ਇਕ ਵਿਆਹ ਸਮਾਗਮ ਵਿਚ ਸ਼ਾਮਲ ਸਾਰੇ ਲੋਕ ਹੀ ਬਿਮਾਰ ਹੋ ਗਏ। ਬਿਮਾਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਇਕਦਮ ਇੰਨੇ ਮਰੀਜ਼ ਆਉਣ ਕਾਰਨ ਕਈ ਲੋਕਾਂ ਨੂੰ ਹਸਪਤਾਲ ਵਿਚ ਬੈੱਡ ਤਕ ਵੀ ਨਾ ਮਿਲੇ। ਫ਼ਿਲਹਾਲ ਸਿਹਤ ਵਿਭਾਗ ਨੇ ਬਿਮਾਰ ਲੋਕਾਂ ਦਾ ਇਲਾਜ ਸ਼ੁਰੂ ਕਰਨ ਦੇ ਨਾਲ-ਨਾਲ ਉਕਤ ਵਿਆਹ ਸਮਾਗਮ ਵਿਚ ਖਾਣ ਵਾਲੀਆਂ ਚੀਜ਼ਾਂ ਦੇ ਸੈਂਪਲ ਲੈ ਲਏ ਹਨ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਲੋਕ ਆਖ਼ਿਰ ਕਿਹੜੀ ਚੀਜ਼ ਖ਼ਾਣ ਕਾਰਨ ਬਿਮਾਰ ਹੋਏ ਹਨ।
ਜਾਣਕਾਰੀ ਮੁਤਾਬਕ, 25 ਮਈ ਨੂੰ ਮੂਣਕ ਵਿਖੇ ਇਕ ਵਿਆਹ ਸਮਾਗਮ ਸੀ। ਵਿਆਹ ਸਮਾਗਮ ਵਿਚ ਹਿੱਸ ਲੈਣ ਮਗਰੋਂ ਰਾਤ ਨੂੰ ਕੁਝ ਲੋਕਾਂ ਨੂੰ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਸਿਹਤ ਜ਼ਿਆਦਾ ਵਿਗੜਣ 'ਤੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਪਤਾ ਲੱਗਿਆ ਕਿ ਵਿਆਹ ਸਮਾਗਮ ਵਿਚ ਹਿੱਸਾ ਲੈਣ ਵਾਲੇ ਹੋਰ ਲੋਕ ਵੀ ਬਿਮਾਰ ਹਨ। ਜਦੋਂ ਇਨ੍ਹਾਂ ਲੋਕਾਂ ਵੱਲੋਂ ਵਿਆਹ ਵਿਚ ਸ਼ਾਮਲ ਹੋਣ ਰਿਸ਼ਤੇਦਾਰਾਂ ਅਤੇ ਜਾਣਕਾਰਾਂ ਨੂੰ ਫ਼ੋਨ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਉਹ ਲੋਕ ਵੀ ਬਿਮਾਰ ਹਨ। ਇੰਝ ਇਸ ਗੱਲ ਦਾ ਖ਼ੁਲਾਸਾ ਹੋਇਆ ਕਿ ਵਿਆਹ ਸਮਾਗਮ ਵਿਚ ਹਿੱਸਾ ਲੈਣ ਵਾਲੇ ਲਗਭਗ ਸਾਰੇ ਲੋਕ ਹੀ ਬਿਮਾਰ ਹੋ ਗਏ ਹਨ।
ਸਥਾਨਕ ਸਰਕਾਰੀ ਹਸਪਤਾਲ ਵਿਚ 80 ਤੋਂ ਵੱਧ ਮਰੀਜ਼ ਪਹੁੰਚੇ ਸਨ, ਇਸ ਤੋਂ ਇਲਾਵਾ ਹੋਰ ਲੋਕ ਵੀ ਇਲਾਜ ਲਈ ਨਿੱਜੀ ਹਸਪਤਾਲਾਂ ਵਿਚ ਪਹੁੰਚੇ ਸਨ। ਫ਼ਿਲਹਾਲ ਇਨ੍ਹਾਂ ਸਾਰੇ ਮਰੀਜ਼ਾਂ ਦਾ ਇਲਾਜ ਜਾਰੀ ਹੈ। ਇਸ ਦੇ ਨਾਲ ਹੀ ਸਿਹਤ ਵਿਭਾਗ ਨੇ ਉਕਤ ਵਿਆਹ ਸਮਾਗਮ ਵਿਚ ਖਾਣ ਲਈ ਵਰਤੀਆਂ ਗਈਆਂ ਚੀਜ਼ਾਂ ਦੇ ਸੈਂਪਲ ਵੀ ਲੈ ਲਏ ਹਨ, ਤਾਂ ਜੋ ਪਤਾ ਲੋਕਾਂ ਦੇ ਬਿਮਾਰ ਹੋਣ ਦੇ ਕਾਰਨਾਂ ਦੀ ਡੂੰਘਾਈ ਨਾਲ ਪੜਚੋਲ ਕੀਤੀ ਜਾ ਸਕੇ।
ਸੜਕ ਹਾਦਸਿਆਂ ’ਚ 2 ਵਿਅਕਤੀਆਂ ਦੀ ਹੋਈ ਮੌਤ
NEXT STORY