ਚੰਡੀਗੜ੍ਹ (ਰਮਨਜੀਤ) : ਪੰਜਾਬ ਦੇ ਨਵੇਂ ਡੀ. ਜੀ. ਪੀ. ਦੀ ਨਿਯੁਕਤੀ ਲਈ ਪੰਜਾਬ ਸਰਕਾਰ ਵਲੋਂ ਯੂ. ਪੀ. ਐੱਸ. ਸੀ. ਨੂੰ ਭੇਜੇ ਗਏ ਪੈਨਲ 'ਤੇ ਚਰਚਾ ਲਈ ਸੋਮਵਾਰ ਨੂੰ ਨਵੀਂ ਦਿੱਲੀ 'ਚ ਬੈਠਕ ਹੋਈ। ਇਸ ਮੌਕੇ ਤਿੰਨ ਅਧਿਕਾਰੀਆਂ ਦੇ ਨਾਂ ਲਗਭਗ ਤੈਅ ਕਰ ਲਏ ਗਏ ਹਨ। ਬੈਠਕ ਤੋਂ ਬਾਅਦ ਤਿੰਨ ਅਧਿਕਾਰੀਆਂ ਸਾਮੰਤ ਕੁਮਾਰ ਗੋਇਲ, ਜੋ ਕਿ ਮੌਜੂਦਾ ਸਮੇਂ ਰਾਅ 'ਚ ਤਾਇਨਾਤ ਹਨ, ਐੱਸ. ਟੀ. ਐੱਫ. ਚੀਫ ਮੁਹੰਮਦ ਮੁਸਤਫਾ ਤੇ ਡੀ. ਜੀ. ਪੀ. ਇੰਟੈਲੀਜੈਂਸ ਦਿਨਕਰ ਗੁਪਤਾ ਦੇ ਨਾਂ ਰਾਜ ਸਰਕਾਰ ਨੂੰ ਫਾਈਨਲ ਪੈਨਲ ਦੇ ਰੂਪ 'ਚ ਭੇਜਣ 'ਤੇ ਸਹਿਮਤੀ ਬਣ ਗਈ। ਇਨ੍ਹਾਂ 'ਚੋਂ ਇਕ ਨਾਂ ਫਾਈਨਲ ਕਰਨ ਦਾ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲੈਣਗੇ।
ਪੰਜਾਬ ਪੁਲਸ ਦੇ ਅਗਲੇ ਡੀ. ਜੀ. ਪੀ. ਦੇ ਤੌਰ 'ਤੇ ਦਿਨਕਰ ਗੁਪਤਾ ਦਾ ਨਾਂ ਫਾਈਨਲ ਮੰਨਿਆ ਜਾ ਰਿਹਾ ਹੈ ਕਿਉਂਕਿ ਕੁਝ ਹੀ ਸਮੇਂ ਬਾਅਦ ਲੋਕ ਸਭਾ ਚੋਣਾਂ ਹਨ। ਅਜਿਹੇ ਮੌਕੇ ਮੁਹੰਮਦ ਮੁਸਤਫਾ ਨੂੰ ਡੀ. ਜੀ. ਪੀ. ਇਸ ਲਈ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਸਰਕਾਰ 'ਚ ਕੈਬਨਿਟ ਮੰਤਰੀ ਹਨ। ਜੇਕਰ ਉਹ ਡੀ. ਜੀ. ਪੀ. ਹੋਣਗੇ ਤਾਂ ਚੋਣ ਕਮਿਸ਼ਨ ਉਨ੍ਹਾਂ ਨੂੰ ਤੁਰੰਤ ਅਹੁਦੇ ਤੋਂ ਹਟਾ ਦੇਵੇਗਾ। ਦਿਨਕਰ ਗੁਪਤਾ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਤੇ ਫਿਲਹਾਲ ਉਹ ਇੰਟੈਲੀਜੈਂਸ ਚੀਫ ਦਾ ਅਹੁਦਾ ਵੀ ਸੰਭਾਲ ਰਹੇ ਹਨ।
ਮੰਗਲਵਾਰ ਨੂੰ ਬੈਠਕ ਦੀਆਂ ਲਿਖਤੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸ਼ਾਮ ਤੱਕ ਪੈਨਲ ਬਾਰੇ ਪੰਜਾਬ ਸਰਕਾਰ ਨੂੰ ਸੂਚਨਾ ਭੇਜ ਦਿੱਤੀ ਜਾਵੇਗੀ ਤਾਂ ਕਿ ਨਵੇਂ ਡੀ. ਜੀ. ਪੀ. ਦੀ ਚੋਣ ਹੋ ਸਕੇ। ਇਹ ਵੀ ਪਤਾ ਲੱਗਾ ਹੈ ਕਿ ਨਵੇਂ ਡੀ. ਜੀ. ਪੀ. ਦਾ ਨਾਂ ਫਾਈਨਲ ਹੁੰਦੇ ਹੀ ਮੌਜੂਦਾ ਡੀ. ਜੀ. ਪੀ. ਸੁਰੇਸ਼ ਅਰੋੜਾ 15 ਦਿਨ ਦੇ ਨੋਟਿਸ 'ਤੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਤਾਂ ਕਿ ਨਵਾਂ ਡੀ. ਜੀ. ਪੀ. ਚੋਣ ਤੋਂ ਪਹਿਲਾਂ ਹੀ ਕਮਾਨ ਸੰਭਾਲ ਸਕੇ। ਯੂ. ਪੀ. ਐੱਸ. ਸੀ. ਦੀ ਹੋਈ ਬੈਠਕ 'ਚ ਪੰਜਾਬ ਸਰਕਾਰ ਵਲੋਂ ਰਾਜ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਤੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਮੌਜੂਦ ਰਹੇ। ਸ਼ਾਮ ਨੂੰ ਸ਼ੁਰੂ ਹੋਈ ਬੈਠਕ ਦੋ-ਢਾਈ ਘੰਟੇ ਤੱਕ ਚੱਲੀ ਤੇ ਪੰਜਾਬ ਸਰਕਾਰ ਵਲੋਂ ਭੇਜੇ ਗਏ ਪੈਨਲ 'ਚ ਸ਼ਾਮਲ ਅਧਿਕਾਰੀਆਂ ਦੇ ਸਰਵਿਸ ਰਿਕਾਰਡ ਤੇ ਹੋਰ ਪਹਿਲੂਆਂ 'ਤੇ ਬਾਰੀਕੀ ਨਾਲ ਚਰਚਾ ਕੀਤੀ ਗਈ।
ਸੀਮਤ ਬਦਲਾਂ ਕਾਰਨ ਭਾਜਪਾ-ਅਕਾਲੀ ਦਲ ਨਹੀਂ ਲੈਣਗੇ ਤਲਾਕ
NEXT STORY