ਕਰਤਾਰਪੁਰ (ਸਾਹਨੀ)-ਜ਼ਿਲ੍ਹਾ ਜਲੰਧਰ ਦੇ ਬਲਾਕ ਪੱਛਮੀ ਅਧੀਨ ਹਲਕਾ ਕਰਤਾਰਪੁਰ ਦੇ ਕੁੱਲ੍ਹ 112 ਪਿੰਡਾਂ ਵਿਚ ਪੰਚਾਇਤੀ ਚੋਣਾਂ ਬਹੁਤ ਹੀ ਸ਼ਾਂਤਮਈ ਅਤੇ ਭਾਈਚਾਰਕ ਮਾਹੌਲ ਅਧੀਨ ਨੇਪੜੇ ਚੜ੍ਹੀਆਂ। ਇਸ ਚੋਣ ਵਿਚ 25 ਪਿੰਡਾਂ ਵਿਚ ਪਹਿਲਾਂ ਹੀ ਸਰਬਸੰਮਤੀ ਨਾਲ 25 ਸਰਪੰਚ ਅਤੇ 357 ਪੰਚ ਬਣ ਚੁੱਕੇ ਸਨ ਅਤੇ ਅੱਜ 87 ਪਿੰਡਾਂ ਵਿਚ 87 ਸਰਪੰਚਾਂ ਅਤੇ 345 ਪੰਚਾਂ ਲਈ ਸਵੇਰੇ 8 ਵਜੇ ਤੋਂ ਪੋਲਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ। ਸ਼ੁਰੂਆਤ ਸਮੇਂ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ ਅਤੇ ਦੁਪਹਿਰ ਇਕ ਵਜੇ ਤੱਕ 40 ਫ਼ੀਸਦੀ ਵੋਟਾਂ ਪੈ ਗਈਆਂ ਸਨ ਅਤੇ 4 ਵਜੇ ਤੱਕ 58 ਫ਼ੀਸਦੀ ਵੋਟਾਂ ਦੀ ਪੋਲਿੰਗ ਦਰਜ ਕੀਤੀ ਗਈ।
ਇਹ ਵੀ ਪੜ੍ਹੋ- ਪੰਜਾਬ ਪੰਚਾਇਤੀ ਚੋਣਾਂ: ਚੋਣ ਡਿਊਟੀ ਦੌਰਾਨ ਟੀਚਰ ਦੀ ਮੌਤ
ਇਸ ਦੌਰਾਨ ਬੈਲਟ ਪੇਪਰਾਂ ਰਾਹੀਂ ਵੋਟਾਂ ਪੈਣ ਕਾਰਨ ਵੋਟਿੰਗ ਪ੍ਰਕਿਰਿਆ ਕਾਫ਼ੀ ਹੌਲੀ ਵੇਖਣ ਨੂੰ ਮਿਲੀ। ਕਈ ਵੱਡੇ ਪਿੰਡਾਂ ਜਿਵੇਂ ਛੋਟਾ ਬੜਾ ਪਿੰਡ, ਸਰਾਏਖਾਸ, ਪਤੜਕਲਾਂ ਵਿਚ ਵੋਟਰਾਂ ਦੀ ਗਿਣਤੀ ਕਾਫੀ ਸੀ ਅਤੇ ਅਜਿਹੇ ਪਿੰਡਾਂ ਵਿਚ ਵੋਟਾਂ 4 ਵਜੇ ਤੋ ਬਾਅਦ ਵੀ ਕਾਫੀ ਸਮੇਂ ਤੱਕ ਪੈਂਦੀਆਂ ਰਹੀਆਂ ਅਤੇ ਦੇਰ ਸ਼ਾਮ ਤੱਕ ਇਨ੍ਹਾਂ ਪਿੰਡਾਂ ਵਿਚ 65 ਫ਼ੀਸਦੀ ਤੱਕ ਪੋਲਿੰਗ ਵੇਖਣ ਨੂੰ ਮਿਲੀ।
ਪੋਲਿੰਗ ਦੌਰਾਨ ਪੁਲਸ ਪ੍ਰਸ਼ਾਸਨ ਦੇ ਪੁਖ਼ਤਾ ਪ੍ਰੰਬਧ ਵੇਖਣ ਨੂੰ ਮਿਲੇ। ਕਈ ਪਿੰਡਾਂ ਵਿਚ ਵੋਟਰ ਗਰਮੀ ਵਿਚ ਵੀ ਲਾਈਨਾਂ ਵਿਚ ਲਗੇ ਵੇਖੇ ਗਏ, ਜਿਨ੍ਹਾਂ ਵਾਸਤੇ ਟੈਂਟ ਆਦਿ ਦੇ ਵੀ ਪ੍ਰਬੰਧ ਨਹੀਂ ਸਨ। ਸਰਬਸੰਮਤੀ ਨਾਲ ਬਣੀਆਂ ਪੰਚਾਇਤਾਂ ਨੂੰ ਅੱਜ ਸਰਟੀਫਿਕੇਟ ਵੀ ਦਿੱਤੇ ਗਏ। ਦੇਰ ਸ਼ਾਮ ਤੱਕ ਬਣੀਆਂ ਪੰਚਾਇਤਾਂ ਦੇ ਸਰਪੰਚਾਂ ਵਿਚ ਜੰਡੇ ਸਰਾਏ ਤੋਂ ਸਰਦੂਲ ਸਿੰਘ ਬੂਟਾ, ਚਕਰਾਲਾ ਤੋਂ ਗਗਨਦੀਪ ਸਿੰਘ, ਪਿੰਡ ਸਰਾਏਖਾਸ ਤੋਂ ਦਿਆਲ ਸਿੰਘ, ਪਿੰਡ ਮਾਗੇਂਕੀ ਤੋਂ ਸਤਨਾਮ ਸਿੰਘ ਸੱਤੀ, ਪਿੰਡ ਰਾਮਸਿੰਘ ਪੁਰ ਤੋਂ ਅਮਨਵੀਰ ਕੌਰ, ਪਿੰਡ ਰੱਜਬ ਤੋਂ ਅਮਰੀਕ ਸਿੰਘ, ਕਾਲਾ ਬਾਹੀਆਂ ਤੋਂ ਪਰਮਜੀਤ ਸਿੰਘ ਪੰਮਾ, ਈਸਪੁਰ ਰਾਜਵਿੰਦਰ ਸਿੰਘ ਰਾਜਾ ਦੇ ਜੇਤੂ ਹੋਣ ਦੇ ਸਮਾਚਾਰ ਮਿਲੇ ਹਨ।
ਇਹ ਵੀ ਪੜ੍ਹੋ- 16 ਨੂੰ ਅੱਧੀ ਅਤੇ 17 ਤਾਰੀਖ਼ ਨੂੰ ਪੂਰੀ ਛੁੱਟੀ ਦਾ ਐਲਾਨ, ਸਕੂਲ, ਕਾਲਜ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਵਿਦਿਆਰਥੀਆਂ ਦੇ ਮਾਪੇ ਧਿਆਨ ਦਿਓ! ਸਿੱਖਿਆ ਵਿਭਾਗ ਪੰਜਾਬ ਵੱਲੋਂ ਨਵੇਂ ਹੁਕਮ ਜਾਰੀ
NEXT STORY