ਫ਼ਰੀਦਕੋਟ (ਜਗਤਾਰ) : ਫ਼ਰੀਦਕੋਟ ਦੀ ਵਿਜੀਲੈਂਸ ਟੀਮ ਵੱਲੋਂ ਰਿਸ਼ਵਤਖੋਰੀ ਦੇ ਮਾਮਲੇ ਇਕ ਪੁਲਸ ਮੁਲਾਜ਼ਮ ਸਣੇ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਦਕਿ ਤੀਜਾ ਏ. ਐੱਸ. ਆਈ. ਫ਼ਰਾਰ ਹੈ। ਕਾਬੂ ਕੀਤੇ 2 ਵਿਅਕਤੀਆਂ ਵਿਚੋਂ ਇਕ ਪੁਲਸ ਮੁਲਾਜ਼ਮ ਹੈ। ਇਸ ਮਾਮਲੇ ਵਿਚ ਏ. ਐੱਸ. ਆਈ. ਦੀ ਗਿ੍ਰਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੀ ਜਾਣਕਾਰੀ ਸਬੰਧੀ ਉਪ ਕਪਤਾਨ ਪੁਲਸ ਵਿਜੀਲੈਂਸ ਬਿਓਰੋ ਰਾਜ ਕੁਮਾਰ ਸ਼ਾਮਾ ਨੇ ਦਿੱਤੀ ਹੈ।
ਇਹ ਵੀ ਪੜ੍ਹੋ : ਪਹਿਲਾਂ ਪੁੱਤ ਨੇ ਕੀਤੀ ਖ਼ੁਦਕੁਸ਼ੀ, ਹੁਣ ਪਿਓ ਨੇ ਮਾਂ ਨੂੰ ਗੋਲ਼ੀ ਮਾਰ ਕੇ ਖੁਦ ਨੂੰ ਉਤਾਰਿਆ ਮੌਤ ਦੇ ਘਾਟ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਰਾਜ ਕੁਮਾਰ ਸ਼ਾਮਾ ਨੇ ਦੱਸਿਆ ਕਿ 2018 ਦੀ ਇਕ ਦਰਖਾਸਤ ਦੀ ਪੜਤਾਲ ਚੀਫ਼ ਵਿਜੀਲੈਂਸ ਬਿਓਰੋ ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ ’ਤੇ ਦਰਖਾਸਤ ਦੀ ਜਾਂਚ ਕਰਕੇ ਹੈਡਕੁਆਰਟਰ ਭੇਜੀ ਗਈ ਸੀ, ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਤਿੰਨ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਗ੍ਰਿਫ਼ਤਾਰੀ ''ਤੇ ਢੀਂਡਸਾ ਦਾ ਵੱਡਾ ਬਿਆਨ, ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ
ਜਾਣਕਾਰੀ ਦਿੰਦਿਆਂ ਦੱਸਿਆ ਕਿ ਏ. ਐੱਸ. ਆਈ. ਹਰਦੇਵ ਸਿੰਘ ਗੌਲੇਵਾਲਾ ਚੌਕੀ ਦਾ ਇੰਚਾਰਜ ਲੱਗਿਆ ਸੀ, ਉਸ ਨੇ ਇਕ ਸ਼ਰਾਬ ਦਾ ਮੁਕੱਦਮਾ ਦਰਜ ਕੀਤਾ ਸੀ ਅਤੇ ਪੀੜਤਾ ਤੋਂ 15 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਜਦਕਿ ਇਕ ਹੋਰ ਪੁਲਸ ਮੁਲਾਜ਼ਮ ਅਤੇ ਦੂਸਰਾ ਪ੍ਰਾਈਵੇਟ ਵਿਅਕਤੀ ਕਾਬੂ ਕਰ ਲਿਆ ਗਿਆ ਹੈ। ਇਹ ਪ੍ਰਾਈਵੇਟ ਵਿਅਕਤੀ ਪੁਲਸ ਨੂੰ ਪੈਸੇ ਦੇਣ ਵਿਚ ਵਿਚੋਲੇ ਦੀ ਭੂਮਿਕਾ ਅਦਾ ਕਰ ਰਿਹਾ ਸੀ। ਦੂਸਰਾ ਵੀ ਪੰਜਾਬ ਪੁਲਸ ਦਾ ਏ. ਐੱਸ. ਆਈ. ਹੈ ਜੋ ਹੁਣ ਫਰਾਰ ਹੈ, ਜਿਸ ਨੂੰ ਫੜਨ ਲਈ ਵਿਜੀਲੈਂਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਨੌਦੀਪ ''ਤੇ ਤਸ਼ੱਦਦ ਨੇ ਪੰਜਾਬ ''ਚ ਭਖਾਇਆ ਰੋਹ, ਪਟਿਆਲਾ ''ਚ ਜ਼ੋਰਦਾਰ ਪ੍ਰਦਰਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਮੋਬਾਇਲ ਵਿੰਗ ਨੇ ਕੱਸਿਆ ਸ਼ਿਕੰਜਾ : ਫੜ੍ਹੇ ਵਾਹਨਾਂ ’ਤੇ ਠੋਕਿਆ 6.64 ਲੱਖ ਰੁਪਏ ਜ਼ੁਰਮਾਨਾ
NEXT STORY