ਹਰੀਕੇ ਪੱਤਣ (ਜ.ਬ) : ਬੀਤੇ ਦਿਨੀਂ ਫਗਵਾੜਾ ਵਿਖੇ ਐੱਸ.ਐੱਚ.ਓ ਵਲੋਂ ਰੇਹੜੀ-ਫੜੀ ਵਾਲੇ ਦੀ ਸਬਜ਼ੀ ਨੂੰ ਲੱਤ ਮਾਰ ਕੇ ਸੁੱਟਣ ਵਾਲਾ ਮਾਮਲਾ ਅਜੇ ਸੁਰਖੀਆਂ ਵਿਚ ਹੈ, ਉੱਥੇ ਹੀ ਹੁਣ ਕਸਬਾ ਹਰੀਕੇ ਪੱਤਣ ਦਾ ਇਹੋ ਜਿਹਾ ਮਾਮਲਾ ਇਕ ਹੋਰ ਮਾਮਲਾ ਸਾਹਮਣੇ ਆ ਗਿਆ ਹੈ। ਜਿੱਥੇ ਇਕ ਹਾਰਡਵੇਅਰ ਦੀ ਦੁਕਾਨ ਖੋਲ੍ਹ ਕੇ ਬੈਠੇ ਇਕ ਦੁਕਾਨਦਾਰ ’ਤੇ ਪੰਜਾਬ ਪੁਲਸ ਦੇ ਥਾਣੇਦਾਰ ਨੇ ਪਿਸਤੌਲ ਤਾਣ ਦਿੱਤੀ, ਜਿਸ ਤੋਂ ਬਾਅਦ ਇਹ ਮਾਮਲਾ ਸੁਰਖੀਆਂ ਵਿਚ ਆ ਗਿਆ।
ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਖ਼ੌਫਨਾਕ ਵਾਰਦਾਤ, ਭਰਾ ਵਲੋਂ ਨੌਜਵਾਨ ਭੈਣ ਦਾ ਬੇਰਹਿਮੀ ਨਾਲ ਕਤਲ
ਇਸ ਸਬੰਧੀ ਦੁਕਾਨਦਾਰ ਹਰਜਿੰਦਰ ਸਿੰਘ ਵਾਸੀ ਮਰਹਾਣਾ ਨੇ ਦੱਸਿਆ ਕਿ ਮੈਂ ਹਰੀਕੇ ਪੱਤਣ ਵਿਖੇ ਹਾਰਡਵੇਅਰ ਦੀ ਦੁਕਾਨ ਕਰਦਾ ਹਾਂ ਅਤੇ ਮੈਂ ਸਰਕਾਰੀ ਹਦਾਇਤਾਂ ਅਨੁਸਾਰ ਦੁਕਾਨ ਖੋਲ੍ਹੀ ਸੀ, ਇਸ ਦੌਰਾਨ ਇਕ ਥਾਣੇਦਾਰ ਪੁਲਸ ਦੀ ਵਰਦੀ ’ਚ ਆਇਆ, ਜਿਸ ਦੀ ਡਿਊਟੀ ਹਰੀਕੇ ਥਾਣੇ ਵਿਚ ਨਹੀਂ ਸੀ, ਇਹ ਮੇਰੀ ਦੁਕਾਨ ’ਤੇ ਆਇਆ ਮੈਨੂੰ ਧਮਕੀਆਂ ਦੇਣ ਲੱਗ ਪਿਆ। ਇਸ ਦੌਰਾਨ ਉਸ ਨੇ ਆਪਣਾ ਸਰਕਾਰੀ ਪਿਸਤੌਲ ਕੱਢ ਕੇ ਮੇਰੀ ਛਾਤੀ ਵਿਚ ਮਾਰ ਦਿੱਤਾ, ਜਿਸ ਤੋਂ ਬਾਅਦ ਮੈਂ ਥਾਣਾ ਹਰੀਕੇ ਪੱਤਣ ਵਿਖੇ ਇਸ ਸੰਬਧੀ ਇਸ ਦੀ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ। ਸਰਕਾਰ ਪਾਸੋਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਥਾਣਾ ਹਰੀਕੇ ਦੇ ਮੁੱਖ ਅਫਸਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਰਹਿੰਦੇ ਜਲੰਧਰ ਦੇ ਮੁੰਡੇ ਨਾਲ ਫੇਸਬੁੱਕ ’ਤੇ ਹੋਈ ਦੋਸਤੀ, ਫਿਰ ਜੋ ਹੋਇਆ ਸੁਣ ਉਡਣਗੇ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੀ 'ਕੋਵਿਡ ਰਾਹਤ' ਨੂੰ ਟੈਕਸ ਤੋਂ ਛੋਟ ਦੇਣ ਦਾ ਐਲਾਨ, 2 ਨੋਡਲ ਅਧਿਕਾਰੀ ਨਿਯੁਕਤ
NEXT STORY