ਸਰਾਈਕੇਲਾ (ਏਜੰਸੀ)- ਝਾਰਖੰਡ ਦੇ ਸਰਾਈਕੇਲਾ-ਖਰਸਾਵਾਂ ਜ਼ਿਲ੍ਹੇ 'ਚ ਬੁੱਧਵਾਰ ਨੂੰ ਦੁਰਗਾ ਪੂਜਾ ਪੰਡਾਲ ਦੇ ਨੇੜੇ ਇਕ ਫੂਡ ਸਟਾਲ 'ਤੇ 'ਵੈਜ ਰੋਲ' ਪਰੋਸਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਇਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਪੁਲਸ ਅਨੁਸਾਰ, ਇਹ ਘਟਨਾ ਆਦਿਤਿਆਪੁਰ 'ਚ ਏਆਈਏਡੀਏ ਇਮਾਰਤ ਦੇ ਨੇੜੇ ਲਗਭਗ 12:30 ਵਜੇ ਵਾਪਰੀ। ਮ੍ਰਿਤਕ ਦੀ ਪਛਾਣ ਜਮਸ਼ੇਦਪੁਰ ਦੇ ਮਾਨਗੋ ਵਾਸੀ ਸ਼ੇਖਰ ਵਜੋਂ ਹੋਈ ਹੈ।
ਉਹ ਆਪਣੇ ਇਕ ਦੋਸਤ ਨਾਲ ਪੰਡਾਲ ਗਿਆ ਸੀ ਅਤੇ ਉਸ ਨੇ ਇਕ ਫੂਡ ਸਟਾਲ ਤੋਂ 'ਵੈਜ ਰੋਲ' ਆਰਡਰ ਕੀਤਾ ਸੀ। ਪੁਲਸ ਨੇ ਕਿਹਾ ਕਿ ਦੁਕਾਨ ਮਾਲਕ ਨੇ ਕਥਿਤ ਤੌਰ 'ਤੇ ਆਰਡਰ ਪਰੋਸਣ 'ਚ ਦੇਰੀ ਕੀਤੀ, ਜਿਸ ਕਾਰਨ ਸ਼ੇਖਰ ਨੇ ਆਰਡਰ ਰੱਦ ਕਰ ਦਿੱਤਾ, ਜਿਸ ਨਾਲ ਦੋਵਾਂ ਵਿਚਕਾਰ ਝਗੜਾ ਹੋ ਗਿਆ। ਦੁਰਗਾ ਪੂਜਾ ਕਮੇਟੀ ਦੇ ਮੈਂਬਰਾਂ ਨੇ ਦਖਲ ਦੇਣ ਅਤੇ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੁਕਾਨ ਮਾਲਕ ਅਤੇ ਉਸ ਦੇ ਕਰਮਚਾਰੀਆਂ ਨੇ ਉਨ੍ਹਾਂ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਘਟਨਾ 'ਚ ਚਾਰ ਲੋਕ ਜ਼ਖਮੀ ਹੋ ਗਏ।
ਜ਼ਖਮੀਆਂ ਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਗੰਭੀਰ ਜ਼ਖਮੀ ਸ਼ੇਖਰ ਨੂੰ ਬਾਅਦ 'ਚ ਜਮਸ਼ੇਦਪੁਰ ਦੇ ਟਾਟਾ ਮੇਨ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਐੱਸਡੀਪੀਓ) ਅਨੁਭਵ ਭਾਰਦਵਾਜ ਨੇ ਕਿਹਾ ਕਿ ਇਹ ਘਟਨਾ ਨਿੱਜੀ ਰੰਜਿਸ਼ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਨਰਾਤਿਆਂ ਦੌਰਾਨ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਮਾਂ ਜਵਾਲਾ ਜੀ ਦੇ ਦਰਸ਼ਨ ! ਚੜ੍ਹਿਆ 1.14 ਕਰੋੜ ਦਾ ਚੜ੍ਹਾਵਾ
NEXT STORY