ਲੁਧਿਆਣਾ (ਰਾਜ): ਉਦਯੋਗਿਕ ਨਗਰੀ ਵਿਚ ਪੁਲਸ ਕਮਿਸ਼ਨਰੇਟ ਦੀ ਟੀਮ ਤੇ ਲਾਰੈਂਸ ਬਿਸ਼ਨੋਈ ਦੇ ਖ਼ਾਸਮਖਾਸ ਰੋਹਿਤ ਗੋਦਾਰਾ ਗੈਂਗ ਵਿਚਾਲੇ ਐਨਕਾਊਂਟਰ ਹੋਇਆ ਹੈ। ਇਸ ਕ੍ਰਾਸ ਫ਼ਾਇਰਿੰਗ ਵਿਚ ਪੁਲਸ ਦੀਆਂ ਗੋਲ਼ੀਆਂ ਦੇ ਸ਼ਿਕਾਰ ਹੋ ਕੇ ਗੈਂਗ ਦੇ ਦੋ ਖ਼ਤਰਨਾਕ ਗੁਰਗੇ ਜ਼ਖ਼ਮੀ ਹੋ ਗਏ ਹਨ।
ਸੂਤਰਾਂ ਮੁਤਾਬਕ, ਪੁਲਸ ਨੂੰ ਇਨ੍ਹਾਂ ਗੈਂਗਸਟਰਾਂ ਦੀ ਮੌਜੂਦਗੀ ਦੀ ਗੁਪਤ ਸੂਚਨਾ ਮਿਲੀ ਸੀ। ਜਿਉਂ ਹੀ ਪੁਲਸ ਨੇ ਇਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ, ਗੈਂਗਸਟਰਾਂ ਨੇ ਪੁਲਸ ਪਾਰਟੀ 'ਤੇ ਤਾਬੜਤੋੜ ਫ਼ਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਪੁਲਸ ਨੇ ਵੀ ਮੋਰਚਾ ਸੰਭਾਲਿਆ ਤੇ ਦੋਹਾਂ ਪਾਸਿਓਂ ਕਈ ਰਾਊਂਡ ਗੋਲ਼ੀਆਂ ਚੱਲੀਆਂ। ਪੁਲਸ ਨੇ ਮੁਸਤੈਦੀ ਦਿਖਾਉਂਦਿਆਂ ਦੋਹਾਂ ਬਦਮਾਸ਼ਾਂ ਨੂੰ ਦਬੋਚ ਲਿਆ ਹੈ। ਮੌਕੇ ਤੋਂ 2 ਨਾਜਾਇਜ਼ ਪਿਸਤੌਲ ਤੇ ਭਾਰੀ ਮਾਤਰਾ 'ਚ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ।
ਫ਼ਿਲਹਾਲ ਪੁਲਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਤੇ ਜ਼ਖ਼ਮੀ ਗੈਂਗਸਟਰਾਂ ਨੂੰ ਸਖ਼ਤ ਸੁਰੱਖਿਆ ਵਿਚਾਲੇ ਹਸਪਤਾਲ ਲਿਜਾਇਆ ਗਿਆ ਹੈ। ਪੁਲਸ ਇਸ ਮਾਮਲੇ ਵਿਚ ਹੁਣ ਅੱਗੇ ਦੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਦੇ ਤਾਰ ਹੋਰ ਕਿੱਥੇ-ਕਿੱਥੇ ਜੁੜੇ ਹੋਏ ਹਨ।
ਜਲੰਧਰ 'ਚ ਪ੍ਰਵਾਸੀ ਕੁਆਰਟਰਾਂ 'ਚੋਂ ਵੱਡੀ ਮਾਤਰਾ 'ਚ ਬਰਾਮਦ ਕੀਤੇ ਗਏ ਚਾਈਨਾ ਡੋਰ ਦੇ ਗੱਟੂ
NEXT STORY