ਲੁਧਿਆਣਾ(ਰਿਸ਼ੀ) : ਕੋਰੋਨਾ ਵਾਇਰਸ ਕਾਰਨ ਸ਼ਹਿਰ 'ਚ ਲੱਗੇ ਕਰਫਿਊ ਦੌਰਾਨ ਪੰਜਾਬ ਪੁਲਸ ਦੇ ਇਕ ਏ. ਐਸ. ਆਈ. ਨੇ ਮਿਸਾਲ ਪੇਸ਼ ਕੀਤਾ ਹੈ। ਡਵੀਜ਼ਨ ਨੰਬਰ-2 'ਚ ਤਾਇਨਾਤ ਏ. ਐੱਸ. ਆਈ. ਕਵਲਜੀਤ ਸਿੰਘ ਵੱਲੋਂ ਇਕ ਗਰਭਵਤੀ ਔਰਤ ਨੂੰ ਪਹਿਲਾਂ ਮਦਰ ਐਂਡ ਚਾਇਲਡ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਡਲਿਵਰੀ ਤੋਂ ਬਾਅਦ ਉਸ ਦੀ ਛੁੱਟੀ ਹੋਣ 'ਤੇ ਆਪਣੀ ਕਾਰ 'ਚ ਨਵਜੰਮੇ ਬੱਚੇ ਅਤੇ ਉਸ ਦੇ ਮਾਂ-ਬਾਪ ਨੂੰ ਘਰ ਵੀ ਪਹੁੰਚਾਇਆ।
ਏ. ਐੱਸ. ਆਈ. ਵੱਲੋਂ ਚੁੱਕੇ ਗਏ ਉਕਤ ਕਦਮ ਦੀ ਅਫਸਰਾਂ ਵੱਲੋਂ ਕਾਫੀ ਪ੍ਰਸ਼ੰਸਾ ਕੀਤੀ ਗਈ। ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਕਵਲਜੀਤ ਸਿੰਘ ਨੇ ਦੱਸਿਆ ਕਿ ਔਰਤ ਦਾ ਪਤੀ ਉਸ ਦੇ ਕੋਲ ਕਿਸੇ ਕੇਸ ਦੇ ਚੱਲਦੇ ਪੁਲਸ ਸਟੇਸ਼ਨ ਆਇਆ ਸੀ ਅਤੇ ਉੱਥੇ ਆਪਣੇ ਪਰਿਵਾਰ ਸਬੰਧੀ ਦੱਸਣ ਲਗ ਪਿਆ ਕਿ ਕੋਰੋਨਾ ਕਾਰਨ ਉਸ ਦੇ ਕੋਲ ਕੋਈ ਕੰਮ ਨਹੀਂ ਹੈ, ਜਿਸ ਕਾਰਨ ਆਪਣੀ ਗਰਭਵਤੀ ਪਤਨੀ ਦਾ ਇਲਾਜ ਨਹੀਂ ਕਰਵਾ ਰਿਹਾ, ਜਿਸ 'ਤੇ ਪੁਲਸ ਨੇ ਆਪਣੇ ਪੱਧਰ 'ਤੇ ਉਸ ਦੀ ਪਤਨੀ ਨੂੰ ਹਸਪਤਾਲ ਭਰਤੀ ਕਰਵਾਇਆ ਅਤੇ ਹੁਣ ਛੁੱਟੀ ਹੋਣ 'ਤੇ ਘਰ ਛੱਡਣ ਦੇ ਨਾਲ-ਨਾਲ ਰਾਸ਼ਨ ਵੀ ਮੁਹੱਈਆ ਕਰਵਾ ਦਿੱਤਾ ਹੈ।
ਹੁਸ਼ਿਆਰਪੁਰ 'ਚ ਜ਼ਿਲਾ ਮੈਜਿਸਟ੍ਰੇਟ ਨੇ ਸ਼ਰਤਾਂ ਦੇ ਆਧਾਰ 'ਤੇ ਦਿੱਤੀ ਇਹ ਛੋਟ
NEXT STORY