ਭਵਾਨੀਗੜ੍ਹ (ਕਾਂਸਲ)- ਸਥਾਨਕ ਪੁਲਸ ਵੱਲੋਂ ਇਕ ਵਿਅਕਤੀ ਦੀ ਸ਼ਿਕਾਇਤ ਉੱਪਰ ਉਸ ਦੇ ਪੁੱਤਰ ਨੂੰ ਬਠਿੰਡਾ ਦੇ ਸਰਕਾਰੀ ਏਮਜ਼ ਹਸਪਤਾਲ ਵਿਖੇ ਕਲਰਕ ਦੀ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ 3 ਲੱਖ 50 ਹਜ਼ਾਰ ਰੁਪਏ ਦੀ ਕਥਿਤ ਠੱਗੀ ਮਾਰਨ ਦੇ ਦੋਸ਼ ਹੇਠ ਇਕ ਪੁਲਸ ਮਲਾਜ਼ਮ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਚਾਈਂ-ਚਾਈਂ ਸਕੂਲ ਭੇਜੇ ਜਿਗਰ ਦੇ ਟੋਟੇ ਦੀ ਪਰਤੀ ਲਾਸ਼, 4 ਸਾਲਾ ਪੁੱਤ ਦਾ ਹਾਲ ਵੇਖ ਮਾਪਿਆਂ ਦਾ ਨਿਕਲਿਆ ਤ੍ਰਾਹ
ਜਾਣਕਾਰੀ ਅਨੁਸਾਰ ਮਨਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਧਨੋਲਾ ਨੇ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਦੱਸਿਆ ਕਿ ਜਰਨੈਲ ਸਿੰਘ ਪੁੱਤਰ ਜੀਤ ਸਿੰਘ ਵਾਸੀ ਮੱਲ ਕਲੋਨੀ ਭਵਾਨੀਗੜ੍ਹ ਨੇ ਸਾਲ 2020 ’ਚ ਉਸ ਦੇ ਪੁੱਤਰ ਅਸ਼ਵਨੀ ਕੁਮਾਰ ਨੂੰ ਬਠਿੰਡਾ ਦੇ ਸਰਕਾਰੀ ਏਮਜ਼ ਹਸਪਤਾਲ ਵਿਖੇ ਕਲਰਕ ਦੀ ਨੌਕਰੀ ਦਵਾਉਣ ਕਿਹਾ ਤੇ ਉਸ ਤੋਂ ਸਾਢੇ ਤਿੰਨ ਲੱਖ ਰੁਪਏ ਦੀ ਕਥਿਤ ਮੰਗ ਕੀਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੈਂ ਉਕਤ ਮੁਲਾਜ਼ਮ ਉੱਪਰ ਵਿਸ਼ਵਾਸ ਕਰਕੇ ਪਹਿਲਾਂ ਉਸ ਨੂੰ 2 ਲੱਖ ਰੁਪਏ ਨਗਦ ਦੇ ਦਿੱਤੇ ਤੇ ਉਕਤ ਵੱਲੋਂ ਫਿਰ ਮੇਰੇ ਲੜਕੇ ਨੂੰ ਨੌਕਰੀ ਲਈ ਨਿਯੁਕਤੀ ਦਾ ਨਕਲੀ ਜੁਆਇਨਿੰਗ ਲੈਟਰ ਦੇਣ ਸਮੇਂ ਮੇਰੇ ਤੋਂ ਡੇਢ ਲੱਖ ਰੁਪਏ ਹੋਰ ਲੈ ਲਏ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਜਦੋਂ ਮੇਰਾ ਲੜਕਾ ਜੁਆਇਨਿੰਗ ਲੈਟਰ ਲੈ ਕੇ ਸਰਕਾਰੀ ਏਮਜ਼ ਹਸਪਤਾਲ ਬਠਿੰਡਾ ਵਿਖੇ ਨੌਕਰੀ ਪ੍ਰਾਪਤੀ ਲਈ ਗਿਆ ਤਾਂ ਸਾਨੂੰ ਉੱਥੋਂ ਪਤਾ ਚੱਲਿਆ ਕਿ ਜਰਨੈਲ ਸਿੰਘ ਵੱਲੋਂ ਦਿੱਤਾ ਗਿਆ ਇਹ ਜੁਆਇਨਿੰਗ ਲੈਟਰ ਕਥਿਤ ਤੌਰ ’ਤੇ ਨਕਲੀ ਹੈ ਤੇ ਉਸ ਨੇ ਸਾਡੇ ਨਾਲ 3 ਲੱਖ 50 ਹਜ਼ਾਰ ਰੁਪਏ ਦੀ ਕਥਿਤ ਠੱਗੀ ਮਾਰੀ ਹੈ। ਪੁਲਸ ਨੇ ਸ਼ਿਕਾਇਤ ਕਰਤਾ ਮਨਜੀਤ ਸਿੰਘ ਦੇ ਬਿਆਨਾਂ ਨੂੰ ਕਲਮਬੰਦ ਕਰਦਿਆਂ ਜਰਨੈਲ ਸਿੰਘ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਖੁਸ਼ੀਆਂ ਨੂੰ ਲੱਗੀ ਸਿਓਂਕ! ਧੀ ਦੇ ਵਿਆਹ ਲਈ ਬੈਂਕ 'ਚ ਰੱਖੇ ਲੱਖਾਂ ਰੁਪਏ ਕਢਵਾਉਣ ਗਈ ਮਾਂ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
ਇਥੇ ਇਹ ਖਾਸ਼ ਜਿਕਰਯੋਗ ਹੈ ਕਿ ਜਰਨੈਲ ਸਿੰਘ ਪੰਜਾਬ ਪੁਲਸ ’ਚ ਕਮਾਂਡੋਂ ’ਚ ਤਾਇਨਾਤ ਸੀ ਤੇ ਹੁਣ ਤਕ ਜਰਨੈਲ ਸਿੰਘ ਤੇ ਇਸ ਦੀ ਪਤਨੀ ਵਿਰੁੱਧ ਪੀ.ਜੀ.ਆਈ ਘਾਬਦਾਂ ਤੇ ਸਰਕਾਰੀ ਏਮਜ ਹਸਪਤਾਲ ਬਠਿੰਡਾ ਵਿਖੇ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦੇ ਅੱਧਾ ਦਰਜਨ ਦੇ ਕਰੀਬ ਮਾਮਲੇ ਦਰਜ ਹੋ ਚੁੱਕੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੀ ਵੱਡੀ ਕਾਰਵਾਈ ਐੱਸ. ਪੀ. ਸਮੇਤ ਦੋ ਪੁਲਸ ਅਧਿਕਾਰੀ ਗ੍ਰਿਫ਼ਤਾਰ
NEXT STORY