ਮੋਹਾਲੀ (ਕੁਲਦੀਪ) : ਕੁਝ ਦਿਨਾਂ ਤੋਂ ਫੇਸਬੁੱਕ 'ਤੇ ਇਕ ਲਾਵਾਰਿਸ ਬੱਚੀ ਸਬੰਧੀ ਚੱਲ ਰਹੀ ਜਾਣਕਾਰੀ ਵੇਖ ਕੇ ਮੋਹਾਲੀ ਦੇ ਇਕ ਪੁਲਸ ਕਾਂਸਟੇਬਲ ਦੇ ਮਨ ਵਿਚ ਬੱਚੀ ਪ੍ਰਤੀ ਰਹਿਮ ਆਇਆ ਹੈ । ਕਾਂਸਟੇਬਲ ਗੁਰਤੇਜ ਸਿੰਘ ਨੇ ਬੱਚੀ ਦੀ ਫੋਟੋ ਫੇਸਬੁੱਕ 'ਤੇ ਅਪਲੋਡ ਕਰਕੇ ਲੋਕਾਂ ਤੋਂ ਇਸ ਸਬੰਧੀ ਜਾਣਕਾਰੀ ਮੰਗੀ ਹੈ ।
ਕਾਂਸਟੇਬਲ ਗੁਰਤੇਜ ਸਿੰਘ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਉਹ ਪੰਜਾਬ ਪੁਲਸ ਮੋਹਾਲੀ ਵਿਚ ਤਾਇਨਾਤ ਹੈ। ਜੇਕਰ ਇਹ ਬੱਚੀ ਲਾਵਾਰਿਸ ਹੈ ਤਾਂ ਉਸ ਨੂੰ ਬੱਚੀ ਸਬੰਧੀ ਪੂਰੀ ਜਾਣਕਾਰੀ ਉਪਲੱਬਧ ਕਰਵਾਈ ਜਾਵੇ । ਉਹ ਬੱਚੀ ਦਾ ਪੂਰਾ ਖਰਚ ਚੁੱਕਣ ਨੂੰ ਤਿਆਰ ਹੈ । ਉਸ ਨੇ ਬੱਚੀ ਦੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਇਨਾਮ ਵੀ ਰੱਖ ਦਿੱਤਾ ਹੈ ।
ਇੰਨਾ ਹੀ ਨਹੀਂ, ਗੁਰਤੇਜ ਨੇ ਫੇਸਬੁੱਕ 'ਤੇ ਇਹ ਵੀ ਲਿਖਿਆ ਹੈ ਕਿ ਜੇਕਰ ਉਸ ਬੱਚੀ ਦੇ ਮਾਤਾ-ਪਿਤਾ ਉਸ ਨੂੰ ਨਹੀਂ ਲਿਜਾਣਾ ਚਾਹੁੰਦੇ ਹੋਣਗੇ ਤਾਂ ਉਹ ਇਸ ਬੱਚੀ ਨੂੰ ਅਡਾਪਟ ਕਰ ਲਵੇਗਾ । ਗੁਰਤੇਜ ਦਾ ਕਹਿਣਾ ਹੈ ਕਿ ਉਹ ਖੁਦ ਇਕ ਬੱਚੀ ਦਾ ਪਿਤਾ ਹੈ ਅਤੇ ਬੱਚੀ ਨੂੰ ਰੁਲਣ ਨਹੀਂ ਦੇਣਾ ਚਾਹੁੰਦਾ ।
ਲਾਈਕ ਨਹੀਂ, ਸ਼ੇਅਰ ਕਰੋ
ਗੁਰਤੇਜ ਨੇ ਫੇਸਬੁੱਕ 'ਤੇ ਇਹ ਵੀ ਲਿਖਿਆ ਹੈ ਕਿ ਫੇਸਬੁੱਕ ਵੇਖਣ ਵਾਲੇ ਲੋਕ ਉਸ ਵਲੋਂ ਬੱਚੀ ਸਬੰਧੀ ਅਪਲੋਡ ਕੀਤੀ ਗਈ ਜਾਣਕਾਰੀ ਨੂੰ ਲਾਈਕ ਨਾ ਕਰਨ, ਸਗੋਂ ਉਸ ਦੀ ਜਾਣਕਾਰੀ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨ ਤਾਂ ਕਿ ਉਹ ਬੱਚੀ ਕਿਸੇ ਨਾ ਕਿਸੇ ਤਰ੍ਹਾਂ ਉਸ ਤੱਕ ਪਹੁੰਚ ਜਾਵੇ । ਫੇਸਬੁੱਕ 'ਤੇ ਅਪਲੋਡ ਕੀਤੀ ਹੋਈ ਇਹ ਪੋਸਟ ਵਟਸਐਪ 'ਤੇ ਵੀ ਵਾਇਰਲ ਹੋ ਰਹੀ ਹੈ ।
ਬਠਿੰਡਾ 'ਚ ਨਸ਼ਾ ਨਾ ਮਿਲਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
NEXT STORY