ਪਟਿਆਲਾ (ਕੰਵਲਜੀਤ) : ਪਟਿਆਲਾ ਵਿਚ ਪੰਜਾਬ ਪੁਲਸ ਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਦੌਰਾਨ ਦੋਵਾਂ ਪਾਸਿਆਂ ਤੋਂ ਗੋਲੀਆਂ ਵੀ ਚੱਲੀਆਂ ਤੇ ਬੰਬੀਹਾ ਗੈਂਗ ਦਾ ਗੁਰਗਾ ਦੱਸੇ ਜਾਣ ਵਾਲੇ ਇਕ ਨੌਜਵਾਨ ਇਸ ਦੌਰਾਨ ਜ਼ਖਮੀ ਹੋਣ ਦੀ ਖਬਰ ਹੈ।
ਮਿਲੀ ਜਾਣਕਾਰੀ ਮੁਤਾਬਰ ਪਟਿਆਲਾ ਪੁਲਸ ਦੇ ਮੁਕਾਬਲੇ ਵਿਚ ਨਸ਼ਾ ਸਮਗਲਰ ਤਜਿੰਦਰ ਸਿੰਘ ਉਰਫ ਤੇਜੀ ਜ਼ਖਮੀ ਹੋਇਆ ਹੈ। ਨਾਕਾਬੰਦੀ ਦੌਰਾਨ ਪੁਲਸ ਵੱਲੋਂ ਰੋਕੇ ਜਾਣ 'ਤੇ ਤਜਿੰਦਰ ਸਿੰਘ ਉਰਫ ਤੇਜੀ ਨੇ ਰਾਜਪੁਰਾ ਸਪੈਸ਼ਲ ਸੈਲ ਦੇ ਆਫਿਸ਼ਅਲ ਗੱਡੀ 'ਤੇ ਫਾਇਰ ਕਰ ਦਿੱਤੇ। ਪਟਿਆਲਾ ਰਾਜਪੁਰਾ ਸਪੈਸ਼ਲ ਸੈਲ ਵੱਲੋਂ ਜਵਾਬੀ ਕਾਰਵਾਈ 'ਚ ਨਸ਼ਾ ਸਮਗਲਰ ਸਿੰਘ ਉਰਫ ਤੇਜੀ ਜ਼ਖਮੀ ਹੋ ਗਿਆ। ਨਸ਼ਾ ਸਮਗਲਰ ਤਜਿੰਦਰ ਸਿੰਘ ਉਰਫ ਤੇਜੀ ਬੰਬੀਹਾ ਗੈਂਗ ਦੇ ਨਾਲ ਸੰਬੰਧਿਤ ਹੈ। ਤਜਿੰਦਰ ਸਿੰਘ ਉਰਫ ਤੇਜੀ ਦੇ ਉੱਪਰ ਪੁਲਸ ਥਾਣੇ 'ਚ 5 ਮਾਮਲੇ ਦਰਜ ਨੇ ਜਿਸ ਵਿੱਚੋਂ 3 ਮਾਮਲੇ ਆਰਮਸ ਐਕਟ ਅਤੇ 1 ਮਾਮਲਾ ਕਤਲ ਤੇ 1 ਐੱਨਡੀਪੀਐੱਸ ਦਾ ਦਰਜ ਹੈ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜਥੇਦਾਰ ਨਾਲ ਕੀਤੀ ਮੁਲਾਕਾਤ
NEXT STORY