ਲੁਧਿਆਣਾ (ਗੁਪਤਾ): ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਕਿਹਾ ਕਿ ਭਾਜਪਾ ਜੋ ਕਹਿੰਦੀ ਹੈ, ਉਹ ਕਰ ਵਿਖਾਉਂਦੀ ਹੈ। ਭਾਜਪਾ ਨੇ ਧਾਰਾ 370 ਹਟਾਉਣ, ਅਯੁੱਧਿਆ ਵਿਚ ਸ਼੍ਰੀ ਰਾਮ ਮੰਦਰ ਬਣਾਉਣ ਜਿਹੇ ਵਾਅਦੇ ਕੀਤੇ ਸਨ, ਜਿਨ੍ਹਾਂ ਨੂੰ ਪੂਰਾ ਕੀਤਾ ਹੈ। ਪੰਜਾਬ ਵਿਚ ਭਾਜਪਾ ਨੇ ਵਿਕਾਸ ਕਰਨ, ਭ੍ਰਿਸ਼ਟਾਚਾਰ, ਗੈਂਗਸਟਰਵਾਦ ਤੇ ਨਸ਼ੇ ਦੀ ਸਮੱਸਿਆ ਦੇ ਖ਼ਾਤਮੇ ਦੀ ਗੱਲ ਕਹੀ ਹੈ ਤਾਂ ਪੰਜਾਬ ਵਿਚ ਸਰਕਾਰ ਬਣਨ 'ਤੇ ਇਸ ਨੂੰ ਪੂਰਾ ਵੀ ਕਰੇਗੀ, ਕਿਉਂਕਿ ਭਾਜਪਾ ਹੋਰ ਪਾਰਟੀਆਂ ਦੀ ਤਰ੍ਹਾਂ ਝੂਠ ਨਹੀਂ ਬੋਲਦੀ।
ਨਿਤਿਨ ਨਵੀਨ ਪੰਜਾਬ ਭਾਜਪਾ ਦੇ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ ਵੱਲੋਂ ਕਿਰਪਾਨ ਤੇ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤੇ ਜਾਣ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਨਿਤਿਨ ਨਬੀਨ ਉਸ ਪਾਵਨ ਧਰਤੀ ਸ੍ਰੀ ਪਟਨਾ ਸਾਹਿਬ ਤੋਂ ਆਉਂਦੇ ਹਨ, ਜਿਹੜੀ ਸਾਡੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜਨਮਸਥਲੀ ਤੇ ਮਹਾਨ ਇਤਿਹਾਸ ਨਾਲ ਜੁੜੀ ਭੂਮੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਪਵਿੱਤਰ ਧਰਤੀ ਨਾਲ ਜੁੜੇ ਵਿਅਕਤੀ ਨੂੰ ਭਾਜਪਾ ਦੀ ਅਗਵਾਈ ਮਿਲਣਾ ਮਾਣ ਦੀ ਗੱਲ ਹੈ। ਉਨ੍ਹਾਂ ਨੇ ਨਿਤਿਨ ਨਬੀਨ ਨੂੰ ਪ੍ਰਣਾਣ ਕਰਦਿਆਂ ਕਿਹਾ ਕਿ ਪੰਜਾਬ ਦੀ ਧਰਤੀ 'ਤੇ ਉਨ੍ਹਾਂ ਦਾ ਸਵਾਗਤ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ। ਇਸ ਮੌਕੇ ਭਾਜਪਾ ਦੇ ਕੌਮੀ ਜਰਨਲ ਸਕੱਤਰ ਤਰੁਣ ਚੁੱਘ, ਸੁਮਨ ਵਰਮਾ, ਸੰਨੀ ਖੋਸਲਾ, ਸੁਮਿਤ ਟੰਡਨ, ਸਰਬਜੀਤ ਸਿੰਘ ਨਰੂਲਾ, ਸੁਖਵੰਤ ਸਿੰਘ ਟੀਲੂ, ਸਮਰਤਾ ਕੌਰ, ਗੌਰਵ ਅਰੋੜਾ, ਕੀਮਤੀ ਰਾਵਲ, ਆਸ਼ੀਸ਼ ਭਾਰਤੀ, ਨਿਰਮਲ ਨਈਅਰ, ਪ੍ਰਭਜੀਤ ਸਿੰਘ ਆਦਿ ਹਾਜ਼ਰ ਸਨ।
ਨਿਤਿਨ ਨਬੀਨ ਦੀ ਪੰਜਾਬ ਫੇਰੀ ਨੇ ਭਾਜਪਾ ਵਰਕਰਾਂ 'ਚ ਨਵਾਂ ਉਤਸ਼ਾਹ ਭਰਿਆ : ਤਰੁਣ ਚੁੱਘ
NEXT STORY