Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 04, 2026

    12:28:57 PM

  • municipal corporation elections to be held tomorrow in punjab

    ਪੰਜਾਬ 'ਚ ਭਲਕੇ ਪੈਣਗੀਆਂ ਵੋਟਾਂ, ਇਨ੍ਹਾਂ ਚਾਰ...

  • home ministry  uapa  pakistani citizens  terrorist

    ਕੇਂਦਰ ਨੇ 23 ਵਿਅਕਤੀਆਂ 'ਤੇ ਲਾਇਆ UAPA !...

  •  town accident

    ਮਾਡਲ ਟਾਊਨ 'ਚ ਰੂਹ ਕੰਬਾਊ ਹਾਦਸਾ! ਪ੍ਰਾਪਰਟੀ ਡੀਲਰ...

  • government  s big action on expensive medicines  strict action

    ਮਹਿੰਗੀਆਂ ਦਵਾਈਆਂ 'ਤੇ ਸਰਕਾਰ ਦਾ ਵੱਡਾ ਐਕਸ਼ਨ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Phillaur
  • ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

PUNJAB News Punjabi(ਪੰਜਾਬ)

ਪੰਜਾਬ ਪੁਲਸ ਬਾਰੇ ਵੱਡਾ ਖ਼ੁਲਾਸਾ: ਖ਼ੁਦ ਅਧਿਕਾਰੀ ਨੇ ਕਰੀਬ 10 ਪੁਲਸ ਮੁਲਾਜ਼ਮਾਂ ਨੂੰ ਬਣਾ ਦਿੱਤਾ ਚਿੱਟੇ ਦਾ ਆਦੀ

  • Edited By Shivani Attri,
  • Updated: 08 May, 2022 06:45 PM
Phillaur
punjab police officer in drugs network
  • Share
    • Facebook
    • Tumblr
    • Linkedin
    • Twitter
  • Comment

ਫਿਲੌਰ (ਭਾਖੜੀ)– ਪੰਜਾਬ ਪੁਲਸ ਅਕੈਡਮੀ ਫਿਲੌਰ ਵਿਚ ਨਸ਼ੇ ਦੇ ਵੱਡੇ ਨੈੱਟਵਰਕ ਦਾ ਖ਼ੁਲਾਸਾ ‘ਜਗ ਬਾਣੀ’ ਵੱਲੋਂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਮਾਮਲਾ ਪੰਜਾਬ ਪੁਲਸ ਦੇ ਆਲਾ ਅਧਿਕਾਰੀਆਂ ਤਕ ਪਹੁੰਚ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਜਾਂਚ ਵੀ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਕਈ ਤਰ੍ਹਾਂ ਦੇ ਨਵੇਂ ਖ਼ੁਲਾਸੇ ਹੋ ਰਹੇ ਹਨ। ਖ਼ਬਰ ਮਿਲ ਰਹੀ ਹੈ ਕਿ ਅਕੈਡਮੀ ਦੇ ਅੰਦਰ ਤਾਇਨਾਤ ਪੁਲਸ ਦਾ ਆਲਾ ਅਧਿਕਾਰੀ ਹੀ ਪੁਲਸ ਮੁਲਾਜ਼ਮਾਂ ਨੂੰ ਨਸ਼ੇ ਦਾ ਆਦੀ ਬਣਾ ਰਿਹਾ ਸੀ, ਜਿਸ ਦੇ ਬਦਲੇ ਉਹ ਲੱਖਾਂ ਰੁਪਏ ਵੀ ਵਸੂਲ ਰਿਹਾ ਸੀ। ਇਸ ਗੱਲ ਦਾ ਖ਼ੁਲਾਸਾ ਜਾਂਚ ਕਰ ਰਹੇ ਪੁਲਸ ਅਧਿਕਾਰੀਆਂ ਸਾਹਮਣੇ ਹੋਇਆ ਹੈ, ਜਿਸ ਤੋਂ ਬਾਅਦ ਪੁਲਸ ਅਕੈਡਮੀ ਵਿਚ ਹੰਗਾਮਾ ਮਚ ਗਿਆ। ਇਸ ਨਸ਼ੇ ਦੇ ਸੌਦਾਗਰ ਪੁਲਸ ਅਧਿਕਾਰੀ ਨੇ ਨਾ ਸਿਰਫ਼ ਲੱਖਾਂ ਰੁਪਏ ਵਸੂਲੇ, ਸਗੋਂ ਕਿੰਨੇ ਹੀ ਪੁਲਸ ਮੁਲਾਜ਼ਮਾਂ ਨੂੰ ਕਰਜ਼ੇ ਵਿਚ ਡੁਬੋ ਦਿੱਤਾ। ਹਾਲਾਤ ਇੰਨੇ ਖ਼ਰਾਬ ਹਨ ਕਿ ਇਨ੍ਹਾਂ ਡਰੱਗਜ਼ ਕਾਰਨ ਹੀ ਹਸਪਤਾਲ ਵਿਚ ਇਕ ਪੁਲਸ ਮੁਲਾਜ਼ਮ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ।

ਖ਼ੁਲਾਸੇ ਨਾਲ ਪੁਲਸ ਅਧਿਕਾਰੀਆਂ ਦੇ ਵੀ ਉੱਡ ਗਏ ਹੋਸ਼
‘ਜਗ ਬਾਣੀ’ ਵੱਲੋਂ ਪੁਲਸ ਅਕੈਡਮੀ ਫਿਲੌਰ ਵਿਚ ਫੈਲੇ ਨਸ਼ੇ ਦੇ ਨੈੱਟਵਰਕ ਦੀ ਖ਼ਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਗਈ, ਜਿਸ ਤੋਂ ਬਾਅਦ ਇਸ ਗੱਲ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀ. ਜੀ. ਪੀ. ਪੰਜਾਬ ਦੇ ਕੋਲ ਵੀ ਪਹੁੰਚ ਗਈ ਹੈ। ਮਾਮਲਾ ਕਿਉਂਕਿ ਪੁਲਸ ਨਾਲ ਜੁੜਿਆ ਹੋਇਆ ਹੈ, ਇਸ ਲਈ ਮਹਿਕਮੇ ਵਿਚ ਅੰਦਰਖ਼ਾਤੇ ਜਾਂਚ ਕਰਵਾਈ ਜਾ ਰਹੀ ਹੈ। ਇਸ ਮਾਮਲੇ ਵਿਚ ਜੋ ਮੁੱਢਲੀ ਜਾਂਚ ਅਜੇ ਤਕ ਹੋਈ ਹੈ, ਉਸ ਵਿਚ ‘ਜਗ ਬਾਣੀ’ ਦੀਆਂ ਇਨ੍ਹਾਂ ਖ਼ਬਰਾਂ ਨੂੰ ਸਹੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਜਾਂਚ ਦਾ ਘੇਰਾ ਹੋਰ ਵਧਾ ਦਿੱਤਾ ਗਿਆ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪੁਲਸ ਅਕੈਡਮੀ ਵਿਚ ਤਾਇਨਾਤ ਕਈ ਮੁਲਾਜ਼ਮ ਇਸ ਡਰੱਗਜ਼ ਨੈੱਟਵਰਕ ਦਾ ਸ਼ਿਕਾਰ ਹੋ ਗਏ ਹਨ। ਅਜਿਹੇ ਪੁਲਸ ਮੁਲਾਜ਼ਮਾਂ ਦੀ ਸੂਚੀ ਵੀ ਤਿਆਰ ਹੋਣੀ ਸ਼ੁਰੂ ਹੋ ਗਈ ਹੈ। ਇਸ ਪੂਰੇ ਖ਼ੁਲਾਸੇ ਤੋਂ ਬਾਅਦ ਪੁਲਸ ਅਧਿਕਾਰੀਆਂ ਦੇ ਵੀ ਹੋਸ਼ ਉੱਡ ਗਏ ਹਨ।

ਇਹ ਵੀ ਪੜ੍ਹੋ: ਸ੍ਰੀ ਚਮਕੌਰ ਸਾਹਿਬ ਵਿਖੇ ਘਰ 'ਚੋਂ ਮਿਲੀਆਂ ਪਿਓ-ਪੁੱਤ ਦੀਆਂ ਲਾਸ਼ਾਂ, ਫ਼ੈਲੀ ਸਨਸਨੀ

ਸਿਪਾਹੀ ਦੇ ਬਿਆਨ ’ਚ ਸਨਸਨੀਖੇਜ਼ ਖ਼ੁਲਾਸੇ
ਜਾਂਚ ਕਰ ਰਹੇ ਅਧਿਕਾਰੀਆਂ ਨੇ ਇਕ ਸਿਪਾਹੀ ਰੈਂਕ ਦੇ ਪੁਲਸ ਮੁਲਾਜ਼ਮ ਨੂੰ ਲੱਭਿਆ ਹੈ, ਜੋ ਅਕੈਡਮੀ ਦੇ ਨਸ਼ੇ ਦੇ ਸੌਦਾਗਰ ਪੁਲਸ ਅਧਿਕਾਰੀ ਦੇ ਚੰਗੁਲ ਵਿਚ ਫਸਿਆ ਹੋਇਆ ਸੀ। ਪੁਲਸ ਨੂੰ ਦਿੱਤੇ ਆਪਣੇ ਬਿਆਨ ਵਿਚ ਇਸ ਸਿਪਾਹੀ ਨੇ ਸਨਸਨੀਖੇਜ਼ ਖ਼ੁਲਾਸੇ ਕੀਤੇ ਹਨ। ਉਸ ਨੇ ਕਿਹਾ ਹੈ ਕਿ ਪੁਲਸ ਅਕੈਡਮੀ ਵਿਚ ਉਸ ਦੇ ਸੀਨੀਅਰ ਰੈਂਕ ਦੇ ਇਕ ਅਧਿਕਾਰੀ ਵੱਲੋਂ ਪਿਛਲੇ 4 ਸਾਲਾਂ ਤੋਂ ਨਸ਼ੇ ਦਾ ਨੈੱਟਵਰਕ ਚਲਾਇਆ ਜਾ ਰਿਹਾ ਹੈ। ਉਹ ਜਿੱਥੇ ਖ਼ੁਦ ਨਸ਼ੇ ਦੀ ਵਰਤੋਂ ਕਰਦਾ ਹੈ, ਉੱਥੇ ਹੀ ਪੁਲਸ ਮੁਲਾਜ਼ਮਾਂ ਨੂੰ ਇਸ ਦਾ ਆਦੀ ਬਣਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਵੀ ਕਮਾਉਂਦਾ ਹੈ। ਕੁਝ ਅਫ਼ਸਰਾਂ ਦਾ ਚਹੇਤਾ ਹੋਣ ਕਾਰਨ ਨਾ ਤਾਂ ਉਸ ਦੇ ਵਿਰੁੱਧ ਕੋਈ ਆਵਾਜ਼ ਚੁੱਕਣ ਦੀ ਹਿੰਮਤ ਕਰਦਾ ਹੈ ਅਤੇ ਨਾ ਹੀ ਉਸ ਦੇ ਵਿਰੁੱਧ ਕੋਈ ਕਾਰਵਾਈ ਹੋ ਰਹੀ ਹੈ।
ਉਸ ਨੇ ਖ਼ੁਲਾਸਾ ਕੀਤਾ ਕਿ ਉਸ ਦੇ ਵਰਗੇ ਅਕੈਡਮੀ ਵਿਚ 8 ਤੋਂ 10 ਪੁਲਸ ਮੁਲਾਜ਼ਮ ਹੋਰ ਵੀ ਹਨ, ਜੋ ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋ ਚੁੱਕੇ ਹਨ ਅਤੇ ਉਨ੍ਹਾਂ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਰਬਾਦ ਹੋ ਗਈ ਹੈ।

PunjabKesari

ਇੰਝ ਫਸਾਉਂਦਾ ਸੀ ਸੀਨੀਅਰ ਦੂਜੇ ਪੁਲਸ ਮੁਲਾਜ਼ਮਾਂ ਨੂੰ ਨਸ਼ੇ ਦੇ ਜਾਲ ’ਚ
ਨਸ਼ੇ ਦੀ ਭੈੜੀ ਆਦਤ ਦਾ ਸ਼ਿਕਾਰ ਹੋਏ ਪੁਲਸ ਮੁਲਾਜ਼ਮ ਨੇ ਦੱਸਿਆ ਕਿ ਸਾਲ 2016 ਤੋਂ ਉਹ ਪੀ. ਪੀ. ਏ. ਫਿਲੌਰ ਵਿਚ ਕੰਮ ਕਰ ਰਿਹਾ ਹੈ। 2017 ਵਿਚ ਉਸ ਦੀ ਪਛਾਣ ਉਸੇ ਅਕੈਡਮੀ ਵਿਚ ਤਾਇਨਾਤ ਆਪਣੇ ਸੀਨੀਅਰ ਅਧਿਕਾਰੀ ਨਾਲ ਹੋਈ। ਉਸ ਸੀਨੀਅਰ ਅਧਿਕਾਰੀ ਨਾਲ ਜਦੋਂ ਉਹ 31 ਦਸੰਬਰ ਨੂੰ ਡਲਹੌਜ਼ੀ ਜਾ ਰਿਹਾ ਸੀ ਤਾਂ ਉਸ ਨੇ ਰਸਤੇ ਵਿਚ ਨਸ਼ੀਲੇ ਪਾਊਡਰ ਦੀ ਪੁੜੀ ਕੱਢ ਕੇ ਉਸ ਨੂੰ ਆਫ਼ਰ ਕੀਤੀ। ਅਧਿਕਾਰੀ ਨੇ ਖ਼ੁਦ ਵੀ ਨਸ਼ਾ ਕੀਤਾ ਅਤੇ ਉਸ ਨੂੰ ਵੀ ਕਰਨ ਲਈ ਕਿਹਾ ਪਰ ਇਨਕਾਰ ਕਰਨ ’ਤੇ ਉਹ ਅਧਿਕਾਰੀ ਇਸ ਨਸ਼ੇ ਵਾਲੇ ਪਾਊਡਰ ਦਾ ਗੁਣਗਾਣ ਕਰਨ ਲੱਗਾ। ਸੀਨੀਅਰ ਅਧਿਕਾਰੀ ਹੋਣ ਕਾਰਨ ਅਤੇ ਵਾਰ-ਵਾਰ ਆਫ਼ਰ ਕਰਨ ਕਰਕੇ ਉਸ ਨੇ ਵੀ ਇਸ ਦਾ ਸਵਾਦ ਚੱਖ ਲਿਆ, ਜਦੋਂਕਿ ਇਸ ਤੋਂ ਪਹਿਲਾਂ ਉਸ ਨੇ ਕਦੇ ਵੀ ਕਿਸੇ ਨਸ਼ੇ ਨੂੰ ਹੱਥ ਨਹੀਂ ਲਾਇਆ ਸੀ। ਡਲਹੌਜ਼ੀ ਤੋਂ ਵਾਪਸ ਆਉਣ ਤੋਂ ਬਾਅਦ ਉਹ ਉਕਤ ਅਧਿਕਾਰੀ ਅਧੀਨ ਕੰਮ ਕਰ ਰਿਹਾ ਸੀ ਤਾਂ ਅਕਸਰ ਉਸ ਨਾਲ ਮੁਲਾਕਾਤ ਹੁੰਦੀ ਰਹਿੰਦੀ ਸੀ। ਜਦੋਂ ਵੀ ਉਹ ਉਕਤ ਅਧਿਕਾਰੀ ਨੂੰ ਮਿਲਦਾ ਤਾਂ ਉਹ ਉਸ ਨੂੰ ਇਹ ਨਸ਼ੇ ਵਾਲੇ ਪਦਾਰਥ ਜ਼ਰੂਰ ਦਿੰਦਾ। ਹੌਲੀ-ਹੌਲੀ ਉਹ ਇਸ ਨਸ਼ੇ ਦੀ ਭੈੜੀ ਆਦਤ ਵਿਚ ਫਸ ਗਿਆ ਅਤੇ ਇਹ ਨਸ਼ਾ ਉਸ ਦੀ ਖੁਰਾਕ ਬਣਨ ਲੱਗਾ।

ਇਹ ਵੀ ਪੜ੍ਹੋ: 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

ਚਿੱਟੇ ਦੇ ਬਦਲੇ ਅਧਿਕਾਰੀ ਨੂੰ ਦਿੱਤੇ 12 ਲੱਖ ਰੁਪਏ
ਜਦੋਂ ਉਹ ਪੂਰੀ ਤਰ੍ਹਾਂ ਨਸ਼ੇ ਦਾ ਆਦੀ ਹੋ ਗਿਆ ਤਾਂ ਉਕਤ ਅਧਿਕਾਰੀ ਨੇ ਉਸ ਨੂੰ ਮਿਲਣਾ ਬੰਦ ਕਰ ਦਿੱਤਾ। ਜਦੋਂ ਉਸ ਨੇ ਨਸ਼ਾ ਨਾ ਮਿਲਣ ਕਾਰਨ ਹੋ ਰਹੀ ਬੁਰੀ ਹਾਲਤ ਨੂੰ ਅਧਿਕਾਰੀ ਦੇ ਸਾਹਮਣੇ ਬਿਆਨ ਕੀਤਾ ਤਾਂ ਉਸ ਨੇ ਸਾਫ਼ ਕਹਿ ਦਿੱਤਾ ਕਿ ਉਹ ਉਸ ਨੂੰ ਮੁਫ਼ਤ ’ਚ ਨਸ਼ਾ ਨਹੀਂ ਦੇ ਸਕਦਾ। ਜੇ ਉਸ ਨੂੰ ਡਰੱਗਜ਼ ਚਾਹੀਦੀ ਹੈ ਤਾਂ ਉਹ ਪੈਸਿਆਂ ਦਾ ਇੰਤਜ਼ਾਮ ਕਰ ਲਵੇ। ਸਿਪਾਹੀ ਨੇ ਬਿਆਨ ਵਿੱਚ ਕਿਹਾ ਹੈ ਕਿ ਉਸ ਨੇ 2017 ਤੋਂ ਬਾਅਦ ਲੱਗੀ ਇਸ ਭੈੜੀ ਆਦਤ ਕਾਰਨ ਲਗਭਗ 12 ਲੱਖ ਰੁਪਏ ਦਾ ਚਿੱਟਾ ਉਕਤ ਅਧਿਕਾਰੀ ਤੋਂ ਖ਼ਰੀਦ ਕੇ ਪੀਤਾ ਹੈ, ਜਿਸ ਦੇ ਲਈ ਉਸ ਨੇ ਬੈਂਕ ਖ਼ਾਤਿਆਂ ’ਚੋਂ ਵੀ ਅਧਿਕਾਰੀ ਨੂੰ ਪੇਮੈਂਟ ਕੀਤੀ ਹੈ। ਉਸ ਦੀ ਪੂਰੀ ਤਨਖ਼ਾਹ ਨਸ਼ੇ ਵਿਚ ਹੀ ਜਾਣ ਲੱਗੀ ਅਤੇ ਘਰ ਦੀ ਹਾਲਤ ਵੀ ਖ਼ਰਾਬ ਹੋਣ ਲੱਗੀ।

ਚਿੱਟੇ ਲਈ ਲਿਆ ਪਰਸਨਲ ਲੋਨ
ਨਸ਼ਾ ਲੈਣ ਲਈ ਖ਼ੁਦ ਉਕਤ ਪੁਲਸ ਅਧਿਕਾਰੀ ਨੇ ਉਸ ਨੂੰ ਬੈਂਕ ਲੋਨ ਵੀ ਲੈ ਕੇ ਦਿੱਤਾ। ਸਿਪਾਹੀ ਨੇ ਕਿਹਾ ਕਿ ਉਸ ਨੇ 3.30 ਲੱਖ ਰੁਪਏ ਦਾ ਪਰਸਨਲ ਲੋਨ ਲਿਆ, ਜਿਸ ਦਾ ਪੂਰਾ ਭੁਗਤਾਨ ਉਕਤ ਪੁਲਸ ਅਧਿਕਾਰੀ ਨੂੰ ਕੀਤਾ ਗਿਆ। ਇਸ ਤੋਂ ਬਾਅਦ ਸ਼ਹਿਰ ਦੀ ਇਕ ਪ੍ਰਾਈਵੇਟ ਫਾਈਨਾਂਸ ਕੰਪਨੀ ਤੋਂ 1 ਲੱਖ ਰੁਪਏ ਦਾ ਲੋਨ ਲਿਆ, ਜਿਸ ਵਿਚ ਗਵਾਹੀ ਉਕਤ ਪੁਲਸ ਅਧਿਕਾਰੀ ਨੇ ਹੀ ਦਿੱਤੀ। ਇਹੀ ਨਹੀਂ, ਸਿਪਾਹੀ ਨੇ ਆਪਣੇ ਬਿਆਨਾਂ ਵਿਚ ਕਿਹਾ ਕਿ ਉਸ ਤੋਂ ਬਾਅਦ ਉਸ ਨੇ ਆਪਣੀ ਮਾਂ ਦੇ ਬੈਂਕ ਖ਼ਾਤਿਆਂ ’ਚੋਂ ਵੀ ਪੈਸੇ ਕੱਢ ਕੇ ਉਕਤ ਅਧਿਕਾਰੀ ਨੂੰ ਦਿੱਤੇ, ਜਿਸ ਦੇ ਬਦਲੇ ਉਸ ਨੇ ਉਸ ਨੂੰ ਚਿੱਟਾ ਮੁਹੱਈਆ ਕਰਵਾਇਆ।

ਇਹ ਵੀ ਪੜ੍ਹੋ: ਰੂਪਨਗਰ: ਭਾਖ਼ੜਾ ਨਹਿਰ ’ਚ ਕਾਰ ਸੁੱਟਣ ਵਾਲੇ ਦੀ ਲਾਸ਼ ਤੇ ਕਾਰ ਬਰਾਮਦ, ਚਾਲਕ ਨੇ ਕੀਤੀ ਸੀ ਖ਼ੁਦਕੁਸ਼ੀ

ਡੀ. ਜੀ. ਪੀ. ਖ਼ੁਦ ਰੱਖ ਰਹੇ ਮਾਮਲੇ ’ਤੇ ਨਜ਼ਰ
ਖ਼ਬਰ ਮਿਲੀ ਹੈ ਕਿ ਫਿਲੌਰ ਅਕੈਡਮੀ ਵਿਚ ਇਸ ਖੁਲਾਸੇ ਤੋਂ ਬਾਅਦ ਖ਼ੁਦ ਡੀ. ਜੀ. ਪੀ. ਪੰਜਾਬ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਮਾਮਲੇ ਦੀ ਤਹਿ ਤਕ ਜਾਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਖ਼ਬਰ ਤਾਂ ਇਹ ਵੀ ਆ ਰਹੀ ਹੈ ਕਿ ਸੋਮਵਾਰ ਨੂੰ ਡੀ. ਜੀ. ਪੀ. ਫਿਲੌਰ ਅਕੈਡਮੀ ਵਿਚ ਆ ਸਕਦੇ ਹਨ। ਸੰਭਾਵਨਾ ਇਹ ਵੀ ਪ੍ਰਗਟਾਈ ਜਾ ਰਹੀ ਹੈ ਕਿ ਅਕੈਡਮੀ ਵਿਚ ਚੱਲ ਰਹੇ ਇਸ ਨਸ਼ੇ ਦੇ ਧੰਦੇ ਦੇ ਨਾਲ-ਨਾਲ ਕਈ ਹੋਰ ਬੇਨਿਯਮੀਆਂ ਨੂੰ ਲੈ ਕੇ ਵੀ ਡੀ. ਜੀ. ਪੀ. ਦੇ ਸਾਹਮਣੇ ਮਾਮਲਾ ਉਠਾਇਆ ਜਾ ਸਕਦਾ ਹੈ। ਜਾਣਕਾਰ ਤਾਂ ਇਹ ਵੀ ਦੱਸ ਰਹੇ ਹਨ ਕਿ ਡੀ. ਜੀ. ਪੀ. ਨੂੰ ਇਸ ਸਬੰਧੀ ਸਰਕਾਰ ਵੱਲੋਂ ਸਖ਼ਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ ਕਿਉਂਕਿ ਡਰੱਗਜ਼ ਨੂੰ ਰੋਕਣ ਵਾਲੀ ਪੁਲਸ ਹੀ ਜਦੋਂ ਖੁਦ ਡਰੱਗਜ਼ ਦਾ ਸ਼ਿਕਾਰ ਹੋਣ ਲੱਗੇਗੀ ਤਾਂ ਇਸ ’ਤੇ ਕਾਬੂ ਪਾਉਣਾ ਕਿਵੇਂ ਸੰਭਵ ਹੋ ਸਕੇਗਾ।

ਮੌਤ ਨਾਲ ਜੰਗ ਲੜ ਰਿਹੈ ਪੁਲਸ ਮੁਲਾਜ਼ਮ
ਉਕਤ ਸਿਪਾਹੀ ਦੇ ਨਾਲ-ਨਾਲ ਇਕ ਹੋਰ ਹੌਲਦਾਰ ਪੱਧਰ ਦਾ ਪੁਲਸ ਮੁਲਾਜ਼ਮ ਵੀ ਇਸ ਚਿੱਟੇ ਕਾਰਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਣਕਾਰੀ ਅਨੁਸਾਰ ਉਕਤ ਮੁਲਾਜ਼ਮ ਨਸ਼ੇ ਦੀ ਓਵਰਡੋਜ਼ ਕਾਰਨ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਹੈ, ਜਿੱਥੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਇਸ ਮੁਲਾਜ਼ਮ ਦੀ ਹਾਲਤ ਇੰਨੀ ਖ਼ਰਾਬ ਹੈ ਕਿ ਡਾਕਟਰਾਂ ਨੂੰ ਦਵਾਈ ਦੇ ਇੰਜੈਕਸ਼ਨ ਦੇਣ ਲਈ ਵੀ ਨਸਾਂ ਨਹੀਂ ਮਿਲ ਰਹੀਆਂ ਕਿਉਂਕਿ ਜ਼ਿਆਦਾਤਰ ਨਸਾਂ ਡਰੱਗਜ਼ ਦੇ ਇੰਜੈਕਸ਼ਨ ਕਾਰਨ ਡੈਮੇਜ ਹੋ ਚੁੱਕੀਆਂ ਹਨ। ਇਹ ਮੁਲਾਜ਼ਮ ਪਿਛਲੇ ਕੁਝ ਦਿਨਾਂ ਤੋਂ ਕੋਮਾ ਵਿਚ ਹੈ ।

ਕਦੇ ਵੀ ਦਰਜ ਹੋ ਸਕਦਾ ਹੈ ਮਾਮਲਾ
ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਇਸ ਪੂਰੇ ਮਾਮਲੇ ਵਿਚ ਨਸ਼ੇ ਦਾ ਸੌਦਾਗਰ ਪੁਲਸ ਅਧਿਕਾਰੀ ਟਾਰਗੈੱਟ ’ਤੇ ਹੈ ਅਤੇ ਇਸ ’ਤੇ ਕਿਸੇ ਸਮੇਂ ਵੀ ਐਕਸ਼ਨ ਹੋ ਸਕਦਾ ਹੈ। ਖ਼ਬਰ ਮਿਲੀ ਹੈ ਕਿ ਆਲਾ ਪੁਲਸ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਐੱਸ. ਐੱਸ. ਪੀ. ਜਲੰਧਰ ਦਿਹਾਤੀ ਨੂੰ ਪੱਤਰ ਲਿਖਣ ਜਾ ਰਹੀ ਹੈ, ਜਿਸ ਵਿਚ ਉਕਤ ਨਸ਼ੇ ਦੇ ਸੌਦਾਗਰ ਅਧਿਕਾਰੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰਨ ਦੀ ਸਿਫ਼ਾਰਿਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਕਪੂਰਥਲਾ ਦੇ ਇਕੋ ਸਕੂਲ ਦੇ ਦੋ ਬੱਚਿਆਂ ਨੇ 5ਵੀਂ ਜਮਾਤ 'ਚ ਸੂਬੇ 'ਚੋਂ ਹਾਸਲ ਕੀਤਾ ਦੂਜਾ ਤੇ ਤੀਜਾ ਸਥਾਨ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • punjab police
  • officer
  • drugs network
  • ਚਿੱਟਾ
  • ਪੰਜਾਬ ਪੁਲਸ
  • ਪੰਜਾਬ ਪੁਲਸ ਅਕੈਡਮੀ ਫਿਲੌਰ
  • ਨੈੱਟਵਰਕ

PAU ਦੀ ਵਿਦਿਆਰਥਣ ਨੇ ਫ਼ਾਹਾ ਲੈ ਕੇ ਕੀਤੀ ਖ਼ੁਦਕੁਸੀ, ਮਰਨ ਤੋਂ ਪਹਿਲਾਂ ਪਾਪਾ ਦੇ ਨਾਂ 'ਤੇ ਲਿਖਿਆ ਖ਼ੁਦਕੁਸ਼ੀ ਨੋਟ

NEXT STORY

Stories You May Like

  • major reshuffle in bathinda police
    ਪੰਜਾਬ ਪੁਲਸ 'ਚ ਫੇਰਬਦਲ, 7 SHO ਸਮੇਤ 10 ਅਧਿਕਾਰੀਆਂ ਦੇ ਤਬਾਦਲੇ
  • newly married boy commits suicide big revelation
    ਡੇਢ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਕੀਤੀ ਖ਼ੁਦਕੁਸ਼ੀ ਦੇ ਮਾਮਲੇ 'ਚ ਵੱਡਾ ਖ਼ੁਲਾਸਾ! ਸਹੁਰਿਆਂ ਬਾਰੇ ਖੁੱਲ੍ਹੇ ਭੇਤ
  • now major action against punjab police employee not getting mlr on time
    ਪੰਜਾਬ ਪੁਲਸ ਦੇ ਇਨ੍ਹਾਂ ਅਧਿਕਾਰੀਆਂ 'ਤੇ ਡਿੱਗ ਸਕਦੀ ਹੈ ਗਾਜ! ਲਿਆ ਜਾ ਸਕਦੈ ਵੱਡਾ ਐਕਸ਼ਨ
  • encounter in punjab  punjab police
    ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਗੈਂਗਸਟਰ ਵਿਚਾਲੇ ਆਹਮੋ-ਸਾਹਮਣੇ ਚੱਲੀਆਂ ਗੋਲ਼ੀਆਂ
  • major encounter in punjab  indiscriminate firing between police and accused
    ਪੰਜਾਬ 'ਚ ਵੱਡਾ ਐਨਕਾਊਂਟਰ, ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਅੰਨ੍ਹੇਵਾਹ ਗੋਲੀਆਂ
  • policemen dismissed
    14 ਪੁਲਸ ਮੁਲਾਜ਼ਮਾਂ ਦੀ ਹੋਈ 'ਛੁੱਟੀ'! ਲਾਪਰਵਾਹੀ ਦੇ ਲੱਗੇ ਇਲਜ਼ਾਮ, ਪਾਕਿ ਪ੍ਰਸ਼ਾਸਨ ਦਾ ਸਖ਼ਤ ਕਦਮ
  • detention  death  policeman  life imprisonment  court
    ਹਿਰਾਸਤ ’ਚ ਮੌਤ ਦਾ ਮਾਮਲਾ, 15 ਸਾਲ ਪੁਰਾਣੇ ਮਾਮਲੇ 'ਚ ਕੋਰਟ ਨੇ 9 ਪੁਲਸ ਮੁਲਾਜ਼ਮਾਂ ਨੂੰ ਸੁਣਾਈ ਉਮਰ ਕੈਦ
  • drug smugler video
    ਬਿਹਾਰੀ ਕਾਲੋਨੀ ’ਚ ਸ਼ਰੇਆਮ ਵਿਕ ਰਿਹਾ ਚਿੱਟਾ! ਸਮੱਗਲਰ ਨੇ VIDEO ਬਣਾ ਕੇ ਪੁਲਸ ਨੂੰ ਦਿੱਤਾ ਖੁੱਲ੍ਹਾ ਚੈਲੰਜ
  • three boys arrested with weapons
    ਸਰਹੱਦ ਪਾਰ ਤੋਂ ਆਏ ਹਥਿਆਰਾਂ ਸਮੇਤ 3 ਨੌਜਵਾਨ ਗ੍ਰਿਫ਼ਤਾਰ, 3 ਪਿਸਟਲ ਬਰਾਮਦ
  • equations changed in jalandhar politics congress split
    ਕਾਂਗਰਸ ਦੋਫਾੜ! ਜਲੰਧਰ ਦੀ ਸਿਆਸਤ 'ਚ ਬਦਲੇ ਸਮੀਕਰਨ, ਚੰਨੀ ਦੀ ਮੀਟਿੰਗ 'ਚ ਦਿਸੀਆਂ...
  • vegetables floating in pratap bagh vegetable market
    ਜਲ-ਥਲ ਹੋਣ ਕਾਰਨ ਫੜ੍ਹੀਆਂ ਲਾਉਣ ਵਾਲਿਆਂ ਦਾ ਨੁਕਸਾਨ, ਪ੍ਰਤਾਪ ਬਾਗ ਸਬਜ਼ੀ ਮੰਡੀ...
  • meteorological department has issued a big warning
    ਅਗਲੇ 24 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,ਮੌਸਮ...
  • sunday holidays cancelled  post offices in jalandhar will remain open
    ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...
  • motorcycle stolen from outside civil hospital
    ਸਿਵਲ ਹਸਪਤਾਲ ਦੇ ਬਾਹਰੋਂ ਮੋਟਰਸਾਈਕਲ ਚੋਰੀ
  • railway ticket checking staff
    ਰੇਲਵੇ ਟਿਕਟ ਚੈਕਿੰਗ ਸਟਾਫ਼ ਨੇ ਜੂਨ 'ਚ ਬਿਨਾਂ ਟਿਕਟ ਯਾਤਰੀਆਂ ਤੋਂ ਵਸੂਲੇ 3.16...
  • automated driving test center stopped due to power outage
    ਬਿਜਲੀ ਗੁੱਲ ਹੁੰਦੇ ਹੀ ਰੁਕ ਗਿਆ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ, ਲਾਇਸੈਂਸ...
Trending
Ek Nazar
social media influencer

ਸੋਸ਼ਲ ਮੀਡੀਆ ਇਨਫਲੂਐਂਸਰ ਦਾ ਪਤੀ ਨੇ ਕੀਤਾ ਕਤਲ ! ਮਗਰੋਂ ਖੁਦ ਨੂੰ ਵੀ...

politician relative among 4 arrested

ਲਾਹੌਰ 'ਚ ਵਿਦੇਸ਼ੀ ਮਹਿਲਾਵਾਂ ਨਾਲ ਦਰਿੰਦਗੀ! ਡਿਪਟੀ PM ਦਾ ਰਿਸ਼ਤੇਦਾਰ ਨਿਕਲਿਆ...

sunday holidays cancelled  post offices in jalandhar will remain open

ਸਰਕਾਰੀ ਤੇ ਐਤਵਾਰ ਦੀਆਂ ਛੁੱਟੀਆਂ ਰੱਦ! ਖੁੱਲ੍ਹੇ ਰਹਿਣਗੇ ਜਲੰਧਰ ਦੇ ਇਹ Post...

social media

ਬੱਚਿਆਂ ਲਈ ਸੋਸ਼ਲ ਮੀਡੀਆ ਪਾਬੰਦੀ 'ਚ ਦੇਰੀ 'ਤੇ ਆਸਟ੍ਰੇਲੀਆਈ ਪੀ.ਐੱਮ. ਗਰਮ

this don was madly in love with madhubala

ਮਧੂਬਾਲਾ ਦੇ ਪਿਆਰ 'ਚ ਪਾਗਲ ਸੀ ਇਹ ਗੈਂਗਸਟਰ ! ਨਹੀਂ ਮਿਲੀ ਤਾਂ ਹਮਸ਼ਕਲ ਨਾਲ ਹੀ...

moldova   prime minister resigns

ਮੋਲਡੋਵਾ ਦੇ ਪ੍ਰਧਾਨ ਮੰਤਰੀ ਨੇ ਦੇ'ਤਾ ਅਸਤੀਫ਼ਾ, ਹੋਰ ਡੂੰਘਾ ਹੋਇਆ ਸਰਕਾਰੀ ਸੰਕਟ

drone attacks

ਸਵੀਡਨ 'ਚ ਰੂਸੀ ਦੂਤਾਵਾਸ 'ਤੇ ਡਰੋਨ ਹਮਲੇ

this famous punjabi singer has been battling gallstones for the past 11 years

ਪਿਛਲੇ 11 ਸਾਲਾਂ ਤੋਂ ਪਿੱਤੇ ਦੀ ਪੱਥਰੀ ਨਾਲ ਜੂਝ ਰਿਹੈ ਇਹ ਮਸ਼ਹੂਰ ਪੰਜਾਬੀ ਗਾਇਕ !...

heavy rain 3 days imd monsoon

Rain Alert : 3, 4, 5 ਜੁਲਾਈ ਨੂੰ ਪਵੇਗਾ ਬਹੁਤ ਭਾਰੀ ਮੀਂਹ! 16 ਸੂਬਿਆਂ 'ਚ...

man front of un headquarters

UN ਦੇ ਮੁੱਖ ਦਫਤਰ ਸਾਹਮਣੇ ਵਿਅਕਤੀ ਨੇ ਆਪਣੇ ਆਪ ਨੂੰ ਲਾ ਲਈ ਅੱਗ, ਹੋਈ ਮੌਤ

haryana inspector dismissed from job after becoming a smuggler

ਮਾਲਾਮਾਲ ਹੋਣ ਦੇ ਚੱਕਰ ’ਚ ਸਮੱਗਲਰ ਬਣਿਆ ਹਰਿਆਣਾ ਦਾ ਇੰਸਪੈਕਟਰ, ਵਿਭਾਗ ਵਲੋਂ...

the world  s famous singer got married secretly

ਦੁਨੀਆ ਦੀ ਮਸ਼ਹੂਰ ਗਾਇਕਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਕਿਸੇ ਨੂੰ ਨਹੀਂ ਹੋਣ...

this bollywood superstar will become a groom for the third tim

ਤੀਜੀ ਵਾਰ ਲਾੜਾ ਬਣੇਗਾ ਬਾਲੀਵੁੱਡ ਦਾ ਇਹ ਸੁਪਰਸਟਾਰ, ਜਾਣੋ ਕੌਣ ਹੈ ਹੋਣ ਵਾਲੀ...

6 year old girl raped in punjab

ਪੰਜਾਬ ਸ਼ਰਮਸਾਰ: ਫੁੱਫੜ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ! ਜਵਾਕੜੀ ਨਾਲ ਕੀਤਾ...

famous actor couple announces separation after 10 years of marriage

ਮਸ਼ਹੂਰ ਜੋੜੇ ਦਾ ਹੋਣ ਜਾ ਰਿਹੈ ਤਲਾਕ ! 10 ਸਾਲ ਇਕੱਠੇ ਰਹਿਣ ਮਗਰੋਂ ਲਿਆ ਵੱਖ ਹੋਣ...

social media

ਇਟਲੀ : ਸੋਸ਼ਲ ਮੀਡੀਆ 'ਤੇ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਖ਼ਿਲਾਫ਼ ਹੋਵੇਗੀ...

people fell off this royal bike after it broke down

ਇਸ ਰਾਇਲ ਬਾਈਕ ਨੂੰ ਟੁੱਟ ਕੇ ਪੈ ਗਏ ਲੋਕ ! ਇਕੋ ਮਹੀਨੇ 'ਚ ਹੀ ਵਿਕ ਗਏ 1,14,032...

famous bollywood actor becomes groom at the age of 78

78 ਸਾਲ ਦੀ ਉਮਰ 'ਚ ਲਾੜਾ ਬਣਿਆ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ, ਸਾਹਮਣੇ ਆਈਆਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • man died in terrible accident
      ਭਿਆਨਕ ਹਾਦਸੇ ਦੌਰਾਨ ਜ਼ਖਮੀ ਪਤੀ-ਪਤਨੀ ’ਚੋਂ ਪਤੀ ਦੀ ਮੌਤ
    • punjab teachers are being blamed for their duties
      ਪੰਜਾਬ : ਡਿਊਟੀਆਂ ਨੂੰ ਲੈ ਕੇ ਅਧਿਆਪਕਾਂ 'ਤੇ ਲਟਕੀ ਤਲਵਾਰ, ਵਿਭਾਗ ਦੀ ਨੇ ਦਿੱਤੀ...
    • national highway mata vaishno devi punjab
      ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਵਿਛ ਗਈਆਂ ਲਾਸ਼ਾਂ, ਤਿੰਨ ਲੋਕਾਂ ਦੀ ਥਾਈਂ ਮੌਤ
    • bhupesh baghel s chandigarh visit suddenly cancelled
      ਪੰਜਾਬ ਕਾਂਗਰਸ 'ਚ ਸਿਆਸੀ ਹਲਚਲ ਤੇਜ਼, ਭੂਪੇਸ਼ ਬਘੇਲ ਦਾ ਚੰਡੀਗੜ੍ਹ ਦੌਰਾ ਅਚਾਨਕ...
    • tragedy befell the young man who went to germany
      ਜਰਮਨੀ ਗਏ ਨੌਜਵਾਨ ਨਾਲ ਵਾਪਰਿਆ ਭਾਣਾ, ਸੋਚਿਆ ਨਾ ਸੀ ਇੰਝ ਆਵੇਗੀ ਮੌਤ
    • big trouble for electricity consumers of punjab
      ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਮੁਸੀਬਤ! ਬਿੱਲਾਂ ਨੇ ਵਧਾਈ ਪਰੇਸ਼ਾਨੀ,...
    • everyone should do sir
      ਹਰ ਵਿਅਕਤੀ ਕਰਾਵੇ SIR ! ਭਵਿੱਖ 'ਚ ਨਹੀਂ ਹੋਵੇਗੀ ਕੋਈ ਵੀ ਦਿੱਕਤ : ਮਨਜੀਤ ਸਿੰਘ...
    • power department pspcl job
      ਬਿਜਲੀ ਮਹਿਕਮੇ 'ਚ 10ਵੀਂ ਪਾਸ ਲਈ ਨੌਕਰੀ ਦਾ ਸੁਨਹਿਰੀ ਮੌਕਾ, ਇੰਝ ਕਰੋ ਅਪਲਾਈ
    • charanjit channi punjab congress meeting
      ਚਰਨਜੀਤ ਚੰਨੀ ਦੀ ਰਿਹਾਇਸ਼ 'ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ! ਲਿਆ ਗਿਆ...
    • major action by patran police
      ਪਾਤੜਾਂ ਪੁਲਸ ਦੀ ਵੱਡੀ ਕਾਰਵਾਈ: ਹਰਮਨ ਨਗਰ 'ਚ ਦੇਹ ਵਪਾਰ ਦੇ ਅੱਡੇ ਦਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +