Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUN 08, 2026

    6:44:18 PM

  • jatha to go to pakistan on june 10

    ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ 'ਤੇ 10...

  • akali dal  business wing  appointments

    ਅਕਾਲੀ ਦਲ ਨੇ ਕੀਤੀਆਂ ਨਿਯੁਕਤੀਆਂ

  • vehicle drivers punjab rule

    ਪੰਜਾਬ : ਵਾਹਨ ਚਾਲਕਾਂ 'ਤੇ ਲੱਗ ਗਈ ਇਹ ਵੱਡੀ...

  • patiala residents alarm bell patiala city

    ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਅਜੇ ਵੀ ਸੰਭਲਣ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Kapurthala
  • 'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

PUNJAB News Punjabi(ਪੰਜਾਬ)

'ਨਿੰਬੂ' ਨੇ ਮੁਸੀਬਤ 'ਚ ਪਾਇਆ ਕਪੂਰਥਲਾ ਜੇਲ੍ਹ ਦਾ ਸੁਪਰਡੈਂਟ, ਹੋਇਆ ਸਸਪੈਂਡ, ਜਾਣੋ ਪੂਰਾ ਮਾਮਲਾ

  • Edited By Shivani Attri,
  • Updated: 07 May, 2022 06:15 PM
Kapurthala
kapurthala jail superintendent suspended over lemon fraud
  • Share
    • Facebook
    • Tumblr
    • Linkedin
    • Twitter
  • Comment

ਕਪੂਰਥਲਾ (ਚੰਦਰ)- ਨਿੰਬੂ ਦੀਆਂ ਅਸਮਾਨੀ ਚੜ੍ਹੀਆਂ ਕੀਮਤਾਂ ਤੋਂ ਪਹਿਲਾਂ ਆਮ ਲੋਕ ਪਰੇਸ਼ਾਨ ਸਨ ਪਰ ਹੁਣ ਇਸ ਨਿੰਬੂ ਨੇ ਮਾਰਡਨ ਜੇਲ੍ਹ ਕਪੂਰਥਲਾ ਦੇ ਸੁਪਰਡੈਂਟ ਨੂੰ ਵੀ ਮੁਸੀਬਤ ਵਿੱਚ ਪਾ ਦਿੱਤਾ ਹੈ। ਗਰਮੀਆਂ ਦੇ ਮੌਸਮ ਵਿੱਚ ਕੈਦੀਆਂ ਅਤੇ ਹਵਾਲਾਤੀਆਂ ਦੇ ਮਨਾਂ ਨੂੰ ਠੰਡਾ ਕਰਨ ਲਈ ਸਥਾਨਕ ਜੇਲ੍ਹ ਸੁਪਰਡੈਂਟ ਨੂੰ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਰਾਸ਼ਨ ਵਿੱਚ ਅੱਧਾ ਕੁਇੰਟਲ ਨਿੰਬੂ ਸ਼ਾਮਲ ਕਰਨਾ ਭਾਰੀ ਪੈ ਗਿਆ। ਜਾਂਚ ਤੋਂ ਬਾਅਦ ਕਈ ਬੇਨਿਯਮੀਆਂ ਪਾਈਆਂ ਗਈਆਂ ਸਨ, ਜਿਸ ਵਿੱਚ ਗਬਨ ਅਤੇ ਪ੍ਰਬੰਧਨ ਸ਼ਾਮਲ ਸਨ। ਉਥੇ ਹੀ ਸਖ਼ਤ ਐਕਸ਼ਨ ਲੈਂਦੇ ਹੋਏ ਜੇਲ੍ਹ ਮੰਤਰੀ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ: ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਪਤੀ, ਹੋਰ ਬਦੱਤਰ ਹੋਏ ਹਾਲਾਤ, ਦੁਖ਼ੀ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ

PunjabKesari

ਜ਼ਿਕਰਯੋਗ ਹੈ ਕਿ ਕਪੂਰਥਲਾ ਤੋਂ 8 ਕਿਲੋਮੀਟਰ ਦੂਰ ਸਥਿਤ ਥੇਹ ਕਾਜਲਾ ਵਿੱਚ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ਲਈ ਕੇਂਦਰੀ ਮਾਡਰਨ ਜੇਲ੍ਹ ਦੇ ਅਧਿਕਾਰੀ ਨੇ ਅਪ੍ਰੈਲ ਵਿੱਚ 50 ਕਿਲੋ ਨਿੰਬੂਆਂ ਦੀ ਖ਼ਰੀਦ ਵਿਖਾਈ ਸੀ, ਜਦੋਂ ਇਥੇ ਨਿੰਬੂਆਂ ਦੀਆਂ ਕੀਮਤਾਂ 200 ਪ੍ਰਤੀ ਕਿਲੋ ਤੋਂ ਉਪਰ ਚੱਲ ਰਹੀਆਂ ਸਨ। ਇਥੋਂ ਤੱਕ ਕਿ ਕੈਦੀਆਂ ਨੇ ਦਾਅਵਾ ਕੀਤਾ ਹੈ ਕਿ ਰਸੋਈ ਵਿੱਚ ਨਿੰਬੂ ਦੀ ਵਰਤੋਂ ਕਦੇ ਨਹੀਂ ਕੀਤੀ ਗਈ ਸੀ।

PunjabKesari

ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਪੂਰਥਲਾ ਜੇਲ੍ਹ ਦੇ ਸੁਪਰਡੈਂਟ ਗੁਰਨਾਮ ਲਾਲ ਨੂੰ ਕੈਦੀਆਂ ਲਈ ਰਾਸ਼ਨ ਦੀ ਦੁਰਵਰਤੋਂ ਅਤੇ ਦੁਰਵਿਵਹਾਰ ਦੇ ਦੋਸ਼ ਹੇਠ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। 
ਜੇਲ੍ਹ ਅਧਿਕਾਰੀ ਨੇ ਹੋਰ ਬੇਨਿਯਮੀਆਂ ਦੇ ਨਾਲ-ਨਾਲ 50 ਕਿਲੋਗ੍ਰਾਮ ਨਿੰਬੂ ਦੀ ਖ਼ਰੀਦਦਾਰੀ ਵਿਖਾਈ ਸੀ, ਜਦਕਿ ਕੈਦੀਆਂ ਨੇ ਦਾਅਵਾ ਕੀਤਾ ਸੀ ਕਿ ਜਾਂਚ ਕਮੇਟੀ ਦੇ ਨਤੀਜਿਆਂ ਅਨੁਸਾਰ ਜੇਲ੍ਹ ਦੀ ਰਸੋਈ ਵਿੱਚ ਕਦੇ ਵੀ ਨਿੰਬੂ ਦੀ ਵਰਤੋਂ ਨਹੀਂ ਕੀਤੀ ਗਈ ਸੀ। ਇਸ ਨਿੰਬੂ ਦੀ ਖ਼ਰੀਦ 15 ਤੋਂ 30 ਅਪ੍ਰੈਲ ਦਰਮਿਆਨ ਵਿਖਾਈ ਗਈ, ਜਦੋਂ ਨਿੰਬੂ ਦੀ ਕੀਮਤ 200 ਪ੍ਰਤੀ ਕਿਲੋ ਤੋਂ ਉੱਪਰ ਚੱਲ ਰਹੀ ਸੀ।

ਇਹ ਵੀ ਪੜ੍ਹੋ: ਵੱਡਾ ਖ਼ੁਲਾਸਾ: ਪੰਜਾਬ ’ਚ ਅੱਤਵਾਦ ਫ਼ੈਲਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਹਨ ਗ਼ਰੀਬ ਗ਼ੈਰ-ਸਿੱਖ ਨੌਜਵਾਨ

ਏ. ਡੀ. ਜੀ. ਪੀ. (ਜੇਲ੍ਹਾਂ) ਵਰਿੰਦਰ ਕੁਮਾਰ ਨੇ ਮਾਰਡਨ ਜੇਲ੍ਹ ਦੇ ਕੈਦੀਆਂ ਦੀਆਂ ਕਈ ਸ਼ਿਕਾਇਤਾਂ ਤੋਂ ਬਾਅਦ 1 ਮਈ ਨੂੰ ਡੀ. ਆਈ. ਜੀ. (ਜੇਲ੍ਹਾਂ) ਅਤੇ ਲੇਖਾ ਅਧਿਕਾਰੀ ਨੂੰ ਜੇਲ੍ਹ ਦਾ ਅਚਨਚੇਤ ਨਿਰੀਖਣ ਕਰਨ ਲਈ ਭੇਜਿਆ ਸੀ। ਇਸ ਜਾਂਚ ਪੈਨਲ ਨੇ ਆਪਣੀ ਰਿਪੋਰਟ ਵਿੱਚ ਪਾਇਆ ਕਿ ਕੈਦੀਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਮਾੜੀ ਸੀ ਅਤੇ ਜੇਲ੍ਹ ਮੈਨੂਅਲ ਦੁਆਰਾ ਨਿਰਧਾਰਤ ਮਾਤਰਾ ਕਾਫ਼ੀ ਨਹੀਂ ਸੀ। ਉਦਾਹਰਣ ਲਈ, ਹਰੇਕ ਚਪਾਤੀ ਦਾ ਵਜ਼ਨ 50 ਗ੍ਰਾਮ ਤੋਂ ਘੱਟ ਸੀ, ਜੋ ਇਹ ਦਰਸਾਉਂਦਾ ਹੈ ਕਿ ਕਈ ਕੁਇੰਟਲ ਆਟਾ ਵੀ ਗਬਨ ਕੀਤਾ ਗਿਆ ਸੀ। 

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੇਲ੍ਹ ਅਧਿਕਾਰੀ ਦੀ ਸ਼ਹਿ ’ਤੇ ਸਬਜ਼ੀਆਂ ਦੀ ਖ਼ਰੀਦ ਵਿੱਚ ਵੀ ਬੇਨਿਯਮੀਆਂ ਹੋਈਆਂ ਹਨ। ਜੇਲ੍ਹ ਸੁਪਰਡੈਂਟ ਨੇ ਪੰਜ ਦਿਨਾਂ ਦੀ ਸਬਜ਼ੀ ਖ਼ਰੀਦੀ ਵਿਖਾਈ ਸੀ ਪਰ ਕੈਦੀ ਘੱਟ ਦਿਨਾਂ ਦੀ ਸਬਜ਼ੀ ਖ਼ਰੀਦਣ ਦਾ ਦਾਅਵਾ ਕਰ ਰਹੇ ਹਨ। ਉਕਤ ਰਿਪੋਰਟ 'ਚ ਦਵਾਈ ਦੀ ਅਣਉਪਲੱਬਧਤਾ, ਇਮਾਰਤ ਦੀ ਮਾੜੀ ਸਾਂਭ-ਸੰਭਾਲ ਅਤੇ ਜੂਨੀਅਰ ਅਧਿਕਾਰੀਆਂ 'ਤੇ ਕੰਟਰੋਲ ਦੀ ਕਮੀ ਦਾ ਵੀ ਜ਼ਿਕਰ ਕੀਤਾ ਗਿਆ ਹੈ। 

ਅਚਨਚੇਤ ਚੈਕਿੰਗ ਦੌਰਾਨ ਇਹ ਸਾਬਤ ਹੋ ਗਿਆ ਕਿ ਜੇਲ੍ਹ ਸੁਪਰਡੈਂਟ ਦਾ ਜੇਲ੍ਹ ਪ੍ਰਸ਼ਾਸਨ 'ਤੇ ਮੈਨੂਅਲ ਅਨੁਸਾਰ ਪੂਰਾ ਕੰਟਰੋਲ ਨਹੀਂ ਸੀ। ਜੇਲ੍ਹ ਵਿੱਚ ਕੁਪ੍ਰਬੰਧ ਅਤੇ ਫੰਡਾਂ ਦੀ ਦੁਰਵਰਤੋਂ ਦੀਆਂ ਮੁੱਢਲੀਆਂ ਰਿਪੋਰਟਾਂ ਤੋਂ ਇਲਾਵਾ ਇਹ ਅਧਿਕਾਰੀ ਆਪਣੇ ਫਰਜ਼ਾਂ ਅਤੇ ਜੇਲ੍ਹ ਪ੍ਰਸ਼ਾਸਨ ਪ੍ਰਤੀ ਲਾਪਰਵਾਹੀ ਵੀ ਪਾਇਆ ਗਿਆ ਹੈ। ਏ. ਡੀ. ਜੀ. ਪੀ. ਨੇ ਮੰਤਰੀ ਨੂੰ ਪੰਜ ਪੰਨਿਆਂ ਦੇ ਡੋਜ਼ੀਅਰ ਵਿੱਚ ਸਾਰੀ ਸਥਿਤੀ ਬਾਰੇ ਜਾਣੂੰ ਕਰਵਾਇਆ ਸੀ। ਇਸ ਤੋਂ ਬਾਅਦ ਜੇਲ੍ਹ ਮੰਤਰੀ ਨੇ ਵਧੀਕ ਮੁੱਖ ਸਕੱਤਰ ਨੂੰ ਗੁਰਨਾਮ ਲਾਲ ਨੂੰ ਤੁਰੰਤ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਇਸ ਕੁਤਾਹੀ ਲਈ ਗੁਰਨਾਮ ਲਾਲ ਜੋਕਿ ਪੰਜਾਬ ਜੇਲ੍ਹ ਮਹਿਕਮੇ ਵਿੱਚ ਡੈਪੂਟੇਸ਼ਨ ’ਤੇ ਬੀ. ਐੱਸ. ਐੱਫ਼ ਅਧਿਕਾਰੀ ਹੈ, ਖ਼ਿਲਾਫ਼ ਵੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਫਿਲੌਰ ਵਿਖੇ ਵਾਪਰੇ ਸੜਕ ਹਾਦਸੇ 'ਚ ਏ. ਐੱਸ. ਆਈ. ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • lemon fraud
  • Kapurthala Jail
  • Superintendent suspended
  • ਨਿੰਬੂ
  • ਮੁਸੀਬਤ
  • ਕਪੂਰਥਲਾ ਜੇਲ੍ਹ ਦਾ ਸੁਪਰਡੈਂਟ
  • ਸਸਪੈਂਡ
  • ਮਾਮਲਾ

ਪੂਰਾ ਦਿਨ ਪੰਜਾਬ, ਹਰਿਆਣਾ ਤੇ ਦਿੱਲੀ ਦਰਮਿਆਨ ਚੱਲੀ ਕਾਨੂੰਨੀ ਸ਼ਹਿ-ਮਾਤ ਦੀ ਖੇਡ

NEXT STORY

Stories You May Like

  • voting continues in kapurthala district
    ਕਪੂਰਥਲਾ 'ਚ ਵੋਟਿੰਗ ਦਾ ਕੰਮ ਮੁਕੰਮਲ, ਜਾਣੋ ਹੁਣ ਤੱਕ ਕਿੰਨੇ ਫ਼ੀਸਦੀ ਹੋਈ ਵੋਟਿੰਗ
  • punjab police arrested akali leader
    ਨਗਰ ਕੌਂਸਲ ਚੋਣਾਂ ਜਿੱਤੇ ਅਕਾਲੀ ਆਗੂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ! ਜਾਣੋ ਪੂਰਾ ਮਾਮਲਾ
  • pensioners   dr increased by 483    get the benefit
    ਪੈਨਸ਼ਨਰਾਂ ਦੀ ਲਾਟਰੀ ਲੱਗੀ! DR ਵਧ ਕੇ ਹੋਇਆ 483%, ਜਾਣੋ ਕਦੋਂ ਤੋਂ ਮਿਲੇਗਾ ਫਾਇਦਾ
  • drinking water crisis worsens in jalandhar
    ਜਲੰਧਰ ਵਾਸੀਆਂ ਲਈ ਖ਼ਤਰੇ ਦੀ ਘੰਟੀ! ਖੜ੍ਹੀ ਹੋਈ ਨਵੀਂ ਮੁਸੀਬਤ, ਪੀਣ ਵਾਲੇ ਪਾਣੀ ਦਾ ਸੰਕਟ ਵਧਿਆ
  • warning bell for the people of punjab fear of floods looms
    ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਸਤਾ ਰਿਹਾ ਹੜ੍ਹਾਂ ਦਾ ਡਰ, ਪੈ ਸਕਦੀ ਹੈ ਵੱਡੀ ਮੁਸੀਬਤ
  • studying in canada usa has become expensive  these countries
    Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
  • 16 buffaloes die after drowning in bein river in kapurthala
    ਕਪੂਰਥਲਾ 'ਚ ਦਰਦਨਾਕ ਹਾਦਸਾ, ਵੇਈਂ ਨਦੀ 'ਚ ਡੁੱਬਣ ਨਾਲ 16 ਮੱਝਾਂ ਦੀ ਮੌਤ
  • traffic jams on main roads of punjab haryana and himachal
    ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਮੁੱਖ ਮਾਰਗਾਂ 'ਤੇ 4 ਘੰਟੇ ਲਈ ਚੱਕਾ ਜਾਮ ਦਾ ਐਲਾਨ, ਜਾਣੋ ਪੂਰਾ ਮਾਮਲਾ
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • thunderstorm and rain warning in punjab
    ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ...
  • order issued municipal corporation officials not switch off mobile phones
    Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...
  • hindu leader dharmendra mishra arrested along with his associates
    ਹਿੰਦੂ ਆਗੂ ਧਰਮਿੰਦਰ ਮਿਸ਼ਰਾ ਸਾਥੀਆਂ ਸਮੇਤ ਗ੍ਰਿਫ਼ਤਾਰ, ਜਾਣੋ ਕੀ ਰਹੀ ਵਜ੍ਹਾ
  • farmers protest outside dc office in jalandhar
    ਜਲੰਧਰ 'ਚ ਡੀ. ਸੀ. ਦਫ਼ਤਰ ਦੇ ਬਾਹਰ ਕਿਸਾਨਾਂ ਦਾ ਪ੍ਰਦਰਸ਼ਨ
  • summer curfew in jalandhar mercury reaches 42 degrees advisory issued
    ਜਲੰਧਰ 'ਚ ਗਰਮੀਆਂ ਦਾ ਕਰਫਿਊ! ਪਾਰਾ ਪਹੁੰਚਿਆ 42 ਡਿਗਰੀ, ਸੜਕਾਂ 'ਤੇ ਪਸਰੀ ਸੁੰਨ,...
  • road accident near lamma pind chowk in jalandhar wife died
    ਜਲੰਧਰ ਦੇ ਲੰਮਾ ਪਿੰਡ ਚੌਕ ਨੇੜੇ ਪਤੀ-ਪਤਨੀ ਨਾਲ ਵਾਪਰਿਆ ਹਾਦਸਾ, ਪਤਨੀ ਦੀ ਦਰਦਨਾਕ...
  • viral video of punjab police asi taking bribe on nurmahal bypass suspended
    ਪੰਜਾਬ ਪੁਲਸ ਦੇ ASI 'ਤੇ ਡਿੱਗੀ ਗਾਜ! ਵਾਇਰਲ ਵੀਡੀਓ ਨੇ ਖੋਲ੍ਹਿਆ ਕਾਲਾ ਚਿੱਠਾ,...
Trending
Ek Nazar
scared mother deposited lakhs of rupees in the thugs   account

ਅਮਰੀਕਾ ਪੁਲਸ ਨੇ ਤੁਹਾਡਾ ਮੁੰਡਾ ਫੜ੍ਹ ਲਿਆ..., ਡਰਦੀ ਮਾਂ ਨੇ ਠੱਗਾਂ ਦੇ ਖਾਤੇ...

order issued municipal corporation officials not switch off mobile phones

Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...

famous folk singer passes away

ਮਸ਼ਹੂਰ ਲੋਕ ਗਾਇਕ ਦਾ ਦਿਹਾਂਤ, ਛਾਤੀ 'ਚ ਉੱਠਿਆ ਤੇਜ਼ ਦਰਦ, ਹਸਪਤਾਲ ਜਾਂਦੇ ਹੀ...

kalsarp yog 2026 rahu ketu moon transit impact on zodiac signs

ਜ਼ਰਾ ਬਚ ਕੇ ਰਹਿਣ ਇਹ 4 ਰਾਸ਼ੀਆਂ ਵਾਲੇ! 9 ਜੂਨ ਤੋਂ ਬਣ ਰਿਹੈ ਖਤਰਨਾਕ 'ਕਾਲਸਰਪ'...

punjab  swords and bullets used to break the rice husks from the fields

ਪੰਜਾਬ: ਖੇਤਾਂ ’ਚੋਂ ਛੱਲੀਆਂ ਤੋੜਨ ਨੂੰ ਲੈ ਕੇ ਚੱਲੀਆਂ ਕਿਰਪਾਨਾਂ ਤੇ ਗੋਲੀਆਂ

youtuber armaan malik shared good news

YouTuber ਅਰਮਾਨ ਮਲਿਕ ਨੇ ਸੁਣਾਈ Good News ! ਘਰ 'ਚ 6ਵੇਂ ਬੱਚੇ ਦਾ ਕਰਨ ਵਾਲੇ...

famous actress shares terrifying experience

'ਸੀਨ ਖ਼ਤਮ ਹੋਣ ਤੋਂ ਬਾਅਦ ਵੀ ਨਹੀਂ ਰੁਕਿਆ ਕੋ-ਐਕਟਰ !' ਮਸ਼ਹੂਰ ਅਦਾਕਾਰਾ ਨੇ...

tsunami warnings issued across several asian countries

ਏਸ਼ੀਆ 'ਤੇ ਸੁਨਾਮੀ ਦਾ ਸਾਇਆ ! ਫ਼ਿਲੀਪੀਨਜ਼ 'ਚ ਆਏ ਭੂਚਾਲ ਨੇ ਚਿੰਤਾ 'ਚ ਡੋਬੇ...

youtuber luxury lifestyle gold jewelry

YouTuber ਨੇ ਫੁਕਰੀ ਮਾਰਨ ਲਈ ਅਪਲੋਡ ਕਰ'ਤੀ ਗਹਿਣਿਆਂ ਦੀ ਵੀਡੀਓ ! ਫ਼ਿਰ...

guru nagari temperature likely to cross 44 degrees

ਤੰਦੂਰ ਵਾਂਗ ਤਪੀ ਗੁਰੂ ਨਗਰੀ, ਸੜਕਾਂ ਹੋਈਆਂ ਸੁੰਨਸਾਨ, ਤਾਪਮਾਨ 44 ਡਿਗਰੀ ਤੋਂ...

will dipika kakkar undergo surgery again  husband shoaib gives health update

ਕੀ ਫਿਰ ਹੋਵੇਗੀ ਦੀਪਿਕਾ ਕੱਕੜ ਦੀ ਸਰਜਰੀ? ਪਤੀ ਸ਼ੋਏਬ ਨੇ ਦਿੱਤੀ Health Update

famous actress getting married at the age of 41

41 ਸਾਲ ਦੀ ਉਮਰ 'ਚ ਲਾੜੀ ਬਣਨ ਜਾ ਰਹੀ ਮਸ਼ਹੂਰ ਅਦਾਕਾਰਾ ! ਜਾਣੋ ਕੌਣ ਹੈ ਲਾੜਾ

delhi cockroach janta party protest boyfriend wins hearts

'Girlfriend ਡਿਪਰੈਸ਼ਨ 'ਚ ਹੈ...', ਕਾਕਰੋਚ ਪਾਰਟੀ ਦੇ ਪ੍ਰੋਟੈਸਟ 'ਚ ਪਹੁੰਚੇ...

griffith martyrdom sports festiva

28ਵਾਂ ਗ੍ਰਿਫਿਥ ਸ਼ਹੀਦੀ ਖੇਡ ਮੇਲਾ ਸਫਲਤਾ ਪੂਰਵਕ ਸਮਾਪਤ (ਤਸਵੀਰਾਂ)

north korea  s open challenge to us

ਪਰਮਾਣੂ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ! ਉੱਤਰੀ ਕੋਰੀਆ ਦੀ ਅਮਰੀਕਾ ਨੂੰ...

meta reveals what indians are watching the most in reels

Reels 'ਚ ਸਭ ਤੋਂ ਜ਼ਿਆਦਾ ਕੀ ਦੇਖਦੇ ਨੇ ਭਾਰਤੀ? Meta ਰਿਪੋਰਟ ਨੇ ਕੀਤਾ ਖੁਲਾਸਾ

heavy rain alert 17 states imd

ਅਗਲੇ 2 ਦਿਨ ਅਹਿਮ! ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, 17 ਸੂਬਿਆਂ...

daughter birth rs 50000 account transfer

ਧੀ ਦੇ ਜਨਮ 'ਤੇ ਹੁਣ ਮਿਲਣਗੇ 50,000 ਰੁਪਏ! ਰਾਜਸਥਾਨ ਸਰਕਾਰ ਨੇ ਕੀਤਾ ਵੱਡਾ ਐਲਾਨ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • changed atm card fraud of 3 lakhs
      "ਅੰਕਲ ਜੀ, ਟ੍ਰਾਂਜ਼ੈਕਸ਼ਨ ਕੈਂਸਲ ਕਰ ਦਿਓ..." ਕਹਿ ਕੇ ਬਦਲਿਆ ATM! ਜੋ ਹੋਇਆ ਉਸ...
    • tarn taran nursing student commits suicide
      ਤਰਨਤਾਰਨ: ਨਰਸਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋਸਤ ਵੱਲੋਂ ਵਿਆਹ...
    • petrol pump  clash between youth  video goes viral
      ਪੈਟਰੋਲ ਪੰਪ ’ਤੇ ਦਿਨ-ਦਿਹਾੜੇ ਗੁੰਡਾਗਰਦੀ, ਵੀਡੀਓ ਵਾਇਰਲ ਹੋਣ ਮਗਰੋਂ ਪੁਲਸ ’ਤੇ...
    • thunderstorm and rain warning in punjab
      ਪੰਜਾਬ 'ਚ ਤੇਜ਼ ਹਨ੍ਹੇਰੀ ਤੇ ਮੀਂਹ ਦੀ ਚਿਤਾਵਨੀ, ਇਸ ਦਿਨ ਤੋਂ ਬਦਲੇਗਾ ਮੌਸਮ ਦਾ...
    • assault with weapons  attack on youth
      ਦੋ ਦਰਜਨ ਤੋਂ ਵੱਧ ਵਿਅਕਤੀਆਂ ਨੇ ਹਥਿਆਰਾਂ ਨਾਲ ਨੌਜਵਾਨ ’ਤੇ ਕੀਤਾ ਹਮਲਾ
    • punjab police action
      ਮੁੰਡੇ ਨਾਲ ਗੰਦਾ ਕੰਮ ਕਰਨ ਮਗਰੋਂ ਕਤਲ! ਪੰਜਾਬ ਪੁਲਸ ਨੇ ਕੀਤੇ ਸਨਸਨੀਖੇਜ਼ ਖ਼ੁਲਾਸੇ
    • many new restrictions imposed in bathinda city
      ਪੰਜਾਬ ਦੇ ਇਕ ਹੋਰ ਸ਼ਹਿਰ 'ਚ ਲੱਗ ਗਈਆਂ ਕਈ ਪਾਬੰਦੀਆਂ, ਨਵੇਂ ਹੁਕਮ ਜਾਰੀ
    • order issued municipal corporation officials not switch off mobile phones
      Punjab: ਹੁਣ ਆਪਣਾ ਮੋਬਾਇਲ ਫੋਨ ਸਵਿੱਚ ਆਫ਼ ਨਹੀਂ ਕਰ ਸਕਣਗੇ ਇਹ ਅਧਿਕਾਰੀ! ਸਖ਼ਤ...
    • punjab employees made a big announcement
      ਪੰਜਾਬ ਦੇ ਮੁਲਾਜ਼ਮਾਂ ਨੇ ਕਰ 'ਤਾ ਵੱਡਾ ਐਲਾਨ, 13 ਜੂਨ ਲਈ ਦਿੱਤਾ ਅਲਟੀਮੇਟਮ,...
    • major accident on fazilka ferozepur highway
      ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ 'ਤੇ ਵੱਡਾ ਹਾਦਸਾ, ਪਿਆ ਚੀਕ-ਚਿਹਾੜਾ, ਅਚਾਨਕ ਪਲਟ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +