ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ)- ਪੁਲਸ ਹਿਰਾਸਤ ਵਿਚ ਵਕੀਲ ਵਰਿੰਦਰ ਸਿੰਘ ਸੰਧੂ ਨਾਲ ਅਣਮਨੁੱਖੀ ਕਾਰਾ ਕਰਨ ਦੇ ਮਾਮਲੇ ’ਚ ਕਥਿਤ ਦੋਸ਼ੀ ਐੱਸ. ਪੀ. ਰਮਨਦੀਪ ਸਿੰਘ ਭੁੱਲਰ, ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਤੇ ਸੀਨੀਅਰ ਕਾਂਸਟੇਬਲ ਹਰਬੰਸ ਸਿੰਘ ਨੂੰ ਜ਼ਿਲਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੀ ਪੁਸ਼ਟੀ ਮੁਕਤਸਰ ਦੇ ਇਕ ਡੀ. ਐੱਸ. ਪੀ. ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਲੱਖਾਂ ਰੁਪਏ ਦੇ ਕੇ ਲਵਾਈ ਸਰਕਾਰੀ ਨੌਕਰੀ, ਜੁਆਇਨਿੰਗ ਕਰਨ ਗਏ ਨੌਜਵਾਨ ਦੇ ਉੱਡੇ ਹੋਸ਼
ਦੂਜੇ ਪਾਸੇ ਏ. ਆਈ. ਜੀ. ਇਨਵੈਸਟੀਗੇਸ਼ਨ ਪੰਜਾਬ ਨੇ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਤੇ ਸਦਰ ਵਿਚ ਵਕੀਲ ਅਤੇ ਪੁਲਸ ਅਧਿਕਾਰੀਆਂ ਖ਼ਿਲਾਫ਼ ਦਰਜ ਹੋਏ ਕੇਸ ਦੀ ਜਾਂਚ ਲਈ ਚਾਰ ਅਧਿਕਾਰੀਆਂ ’ਤੇ ਆਧਾਰਿਤ ਐੱਸ. ਆਈ. ਟੀ. ਦਾ ਗਠਨ ਕੀਤਾ ਹੈ। ਲੁਧਿਆਣਾ ਦੇ ਸੀ. ਪੀ. ਮਨਦੀਪ ਸਿੰਘ ਸਿੱਧੂ ਨੂੰ ਐੱਸ. ਆਈ. ਟੀ. ਦਾ ਇੰਚਾਰਜ ਲਾਇਆ ਗਿਆ ਹੈ ਜਦਕਿ ਹਰਮੀਤ ਸਿੰਘ ਹੁੰਦਲ ਡਿਪਟੀ ਕਮਿਸ਼ਨਰ ਪੁਲਸ ਇਨਵੈਸਟੀਗੇਸ਼ਨ ਲੁਧਿਆਣਾ, ਸੋਹੇਲ ਕਾਸਿਮ ਮੀਰ ਏ. ਡੀ. ਸੀ. ਪੀ.-2 ਕਮਿਸ਼ਨਰੇਟ ਲੁਧਿਆਣਾ ਤੇ ਸੰਗਰੂਰ ਦੇ ਐੱਸ. ਪੀ. ਇਨਵੈਸਟੀਗੇਸ਼ਨ ਪਲਵਿੰਦਰ ਸਿੰਘ ਚੀਮਾ ਨੂੰ ਟੀਮ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਪੁਲਸ ਦੇ ਮੁਲਾਜ਼ਮ ਨੂੰ ਲੱਖਾਂ ਰੁਪਏ ਦੇ ਕੇ ਲਵਾਈ ਸਰਕਾਰੀ ਨੌਕਰੀ, ਜੁਆਇਨਿੰਗ ਕਰਨ ਗਏ ਨੌਜਵਾਨ ਦੇ ਉੱਡੇ ਹੋਸ਼
NEXT STORY